ਪ੍ਰਧਾਨ ਮੰਤਰੀ ਦਾ ਜਹਾਜ਼ ਹੋਇਆ ਖਰਾਬ, ਕਮਰਸ਼ੀਅਲ ਫਲਾਈਟ ਲੈ ਜਾਣਾ ਪਿਆ ਜਾਪਾਨ

Monday, Jun 17, 2024 - 03:29 PM (IST)

ਪ੍ਰਧਾਨ ਮੰਤਰੀ ਦਾ ਜਹਾਜ਼ ਹੋਇਆ ਖਰਾਬ, ਕਮਰਸ਼ੀਅਲ ਫਲਾਈਟ ਲੈ ਜਾਣਾ ਪਿਆ ਜਾਪਾਨ

ਜਲੰਧਰ, ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਜਹਾਜ਼ ਐਤਵਾਰ ਨੂੰ ਜਾਪਾਨ ਜਾਂਦੇ ਸਮੇਂ ਖਰਾਬ ਹੋ ਗਿਆ। ਇਸ ਤੋਂ ਬਾਅਦ ਉਹ ਪਾਪੂਆ ਨਿਊ ਗਿਨੀ ਤੋਂ ਕਮਰਸ਼ੀਅਲ ਫਲਾਈਟ ਲੈ ਕੇ ਜਾਪਾਨ ਲਈ ਰਵਾਨਾ ਹੋਏ। ਉਨ੍ਹਾਂ ਦੇ ਦਫਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕ੍ਰਿਸਟੋਫਰ ਲਕਸਨ ਚਾਰ ਦਿਨਾਂ ਦੇ ਦੌਰੇ 'ਤੇ ਜਾਪਾਨ ਗਏ ਹਨ। ਆਪਣੀ ਯਾਤਰਾ ਦੌਰਾਨ ਕ੍ਰਿਸਟੋਫਰ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕਰਨਗੇ।

PunjabKesari
ਬੋਇੰਗ 757 ਜਹਾਜ਼ 'ਚ ਯਾਤਰਾ ਕਰ ਰਹੇ ਸਨ ਪ੍ਰਧਾਨ ਮੰਤਰੀ

ਇਸ ਦੌਰਾਨ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਨਿਊਜ਼ੀਲੈਂਡ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕਰਨਗੇ। ਜਹਾਜ਼ 'ਚ ਖਰਾਬੀ ਦੇ ਬਾਰੇ 'ਚ ਨਿਊਜ਼ੀਲੈਂਡ ਦੇ ਮੀਡੀਆ ਨੇ ਦੱਸਿਆ ਕਿ ਪਾਪੂਆ ਨਿਊ ਗਿਨੀ 'ਚ ਰਿਫਿਊਲਿੰਗ (ਇੰਧਨ ਭਰਾਉਣ ਵੇਲੇ) ਦੌਰਾਨ ਬੋਇੰਗ 757 ਖਰਾਬ ਹੋ ਗਿਆ। ਇਸ ਤੋਂ ਬਾਅਦ ਪੀਐਮ ਲਕਸਨ ਇੱਕ ਕਮਰਸ਼ੀਅਲ ਫਲਾਈਟ ਰਾਹੀਂ ਜਾਪਾਨ ਲਈ ਰਵਾਨਾ ਹੋਏ। ਬੋਇੰਗ 757 ਜਹਾਜ਼ ਜਿਸ ਵਿੱਚ ਕ੍ਰਿਸਟੋਫਰ ਸਫਰ ਕਰ ਰਹੇ ਸਨ, ਉਹ ਲਗਭਗ 30 ਸਾਲ ਪੁਰਾਣਾ ਹੈ।

ਨਿਊਜ਼ੀਲੈਂਡ ਕੋਲ ਹੈ 30 ਸਾਲ ਪੁਰਾਣਾ ਬੋਇੰਗ 757

ਨਿਊਜ਼ੀਲੈਂਡ ਡਿਫੈਂਸ ਫੋਰਸ ਕੋਲ 2 ਬੋਇੰਗ 757 ਜਹਾਜ਼ ਹਨ। ਦੋਵੇਂ 30 ਸਾਲ ਪੁਰਾਣੇ ਹਨ। ਨਿਊਜ਼ੀਲੈਂਡ ਦੇ ਰੱਖਿਆ ਮੰਤਰੀ ਜੂਡਿਥ ਕੋਲਿਨਜ਼ ਨੇ ਸੋਮਵਾਰ ਨੂੰ ਇਕ ਰੇਡੀਓ ‘ਤੇ ਦੱਸਿਆ ਕਿ ਫਲਾਈਟ 'ਚ ਖਰਾਬੀ ਕਾਫੀ ਸ਼ਰਮਨਾਕ ਸੀ। ਮੰਤਰਾਲਾ ਹੁਣ ਲਕਸਨ ਅਤੇ ਉਨ੍ਹਾਂ ਦੇ ਵਫਦ ਨੂੰ ਕਮਰਸ਼ੀਅਲ ਫਲਾਈਟ ਰਾਹੀਂ ਜਾਪਾਨ ਭੇਜੇਗਾ। ਨਿਊਜ਼ੀਲੈਂਡ ਡਿਫੈਂਸ ਫੋਰਸ ਨੂੰ ਪੁਰਾਣੇ ਸਾਜ਼ੋ-ਸਾਮਾਨ ਨਾਲ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ।
PunjabKesari

ਨਿਊਜ਼ੀਲੈਂਡ ਨੂੰ ਵਧਾਉਣਾ ਹੋਵੇਗਾ ਰੱਖਿਆ ਬਜਟ 'ਤੇ ਖਰਚ

ਦਰਅਸਲ, ਨਿਊਜ਼ੀਲੈਂਡ ਸਰਕਾਰ ਰੱਖਿਆ ਬਜਟ 'ਤੇ ਘੱਟ ਖਰਚ ਕਰ ਰਹੀ ਹੈ ਕਿਉਂਕਿ ਮੌਜੂਦਾ ਸਮੇਂ 'ਚ ਉਸ ਦੀ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਉਹ ਹੁਣ ਰੱਖਿਆ 'ਤੇ ਜ਼ਿਆਦਾ ਖਰਚ ਕਰਨਾ ਚਾਹੇਗੀ।
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

DILSHER

Content Editor

Related News