ਟਰੰਪ ਦੇ ਪੁੱਤ ਦੇ ਵਿਆਹ ''ਤੇ ਪੁਤਿਨ ਦੇ ਕਰੀਬੀ ਨੇ ਖ਼ਰਚ''ਤੇ ਲੱਖਾਂ ਡਾਲਰ ! ਦੋਵਾਂ ਦੇਸ਼ਾਂ ''ਚ ਛਿੜੀ ਚਰਚਾ

Wednesday, Sep 16, 2026 - 02:33 PM (IST)

ਟਰੰਪ ਦੇ ਪੁੱਤ ਦੇ ਵਿਆਹ ''ਤੇ ਪੁਤਿਨ ਦੇ ਕਰੀਬੀ ਨੇ ਖ਼ਰਚ''ਤੇ ਲੱਖਾਂ ਡਾਲਰ ! ਦੋਵਾਂ ਦੇਸ਼ਾਂ ''ਚ ਛਿੜੀ ਚਰਚਾ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਅਤੇ ਬੈਟੀਨਾ ਦੇ ਬਹਾਮਾਸ ਵਿਖੇ ਹੋਏ ਵਿਆਹ ਦੇ ਜਸ਼ਨਾਂ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਹੋਇਆ ਹੈ। ਰਿਪੋਰਟਾਂ ਅਨੁਸਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਉਮਰ ਕ੍ਰੇਮਲੇਵ ਨੇ ਇਸ ਵਿਆਹ ਦੇ ਜਸ਼ਨਾਂ ਦਾ ਲੱਖਾਂ ਡਾਲਰਾਂ ਦਾ ਖ਼ਰਚਾ ਚੁੱਕਿਆ ਹੈ।

ਮੀਡੀਆ ਰਿਪੋਰਟ ਮੁਤਾਬਕ, ਕ੍ਰੇਮਲੇਵ ਨੇ ਬਹਾਮਾਸ 'ਚ ਤਿੰਨ ਦਿਨ ਤੱਕ ਚੱਲੇ ਇਸ ਵਿਆਹ ਸਮਾਗਮ ਦੌਰਾਨ ਮਹਿਮਾਨਾਂ ਦੇ ਠਹਿਰਨ ਲਈ ਇੱਕ ਪ੍ਰਾਈਵੇਟ ਆਈਲੈਂਡ ਦਾ ਕਿਰਾਇਆ ਅਤੇ ਆਤਿਸ਼ਬਾਜ਼ੀ ਸਮੇਤ ਹੋਰ ਵੱਡੇ ਖ਼ਰਚੇ ਅਦਾ ਕੀਤੇ। ਉਮਰ ਕ੍ਰੇਮਲੇਵ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਦਾ ਪ੍ਰਧਾਨ ਹੈ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਉਸ ਦਾ ਨਾਂ ਰੂਸ ਦੇ ਕਾਰੋਬਾਰੀ ਅਤੇ ਸਿਆਸੀ ਹਲਕਿਆਂ 'ਚ ਕਾਫ਼ੀ ਵੱਡਾ ਹੈ। 

ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ, ਟਰੰਪ ਜੂਨੀਅਰ ਅਤੇ ਬੈਟੀਨਾ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ 22 ਮਈ ਨੂੰ ਬੇਹੱਦ ਕਰੀਬੀਆਂ ਦੀ ਮੌਜੂਦਗੀ 'ਚ ਉਨ੍ਹਾਂ ਦਾ ਵਿਆਹ ਹੋਇਆ ਸੀ ਤੇ ਇਹ ਉਨ੍ਹਾਂ ਦੇ ਇੱਕ ਦੋਸਤ ਵੱਲੋਂ ਦਿੱਤਾ ਗਿਆ ਇੱਕ ਬਹੁਤ ਹੀ ਸ਼ਾਨਦਾਰ ਤੋਹਫ਼ਾ ਸੀ ਅਤੇ ਇਸ ਦੇ ਪਿੱਛੇ ਕੋਈ ਸਿਆਸੀ ਮਕਸਦ ਨਹੀਂ ਸੀ।

ਜ਼ਿਕਰਯੋਗ ਹੈ ਕਿ ਰੂਸ ਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਤਣਾਅ ਵਿਚਾਲੇ ਪੁਤਿਨ ਦੇ ਨਜ਼ਦੀਕੀ ਕਾਰੋਬਾਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਪਰਿਵਾਰ ਨੂੰ ਇੰਨਾ ਮਹਿੰਗਾ ਤੋਹਫ਼ਾ ਦੇਣ ਕਾਰਨ ਅਮਰੀਕਾ ਦੇ ਸਿਆਸੀ ਅਤੇ ਸੁਰੱਖਿਆ ਹਲਕਿਆਂ 'ਚ ਨਵੀਂ ਚਰਚਾ ਛਿੜ ਗਈ ਹੈ। ਹੋ ਸਕਦਾ ਹੈ ਕਿ ਇਕ ਕਾਰਨ ਪੁਤਿਨ ਤੇ ਕ੍ਰੇਮਲੇਵ ਦੇ ਰਿਸ਼ਤਿਆਂ 'ਚ ਵੀ ਤਣਾਅ ਪੈਦਾ ਹੋ ਜਾਵੇ ਕਿ ਆਖ਼ਿਰ ਉਨ੍ਹਾਂ ਨੇ ਰੂਸ ਦੇ ਵੱਡੇ ਵਿਰੋਧੀ ਦੇਸ਼ ਦੇ ਰਾਸ਼ਟਰਪਤੀ ਦੇ ਪੁੱਤਰ ਦੇ ਵਿਆਹ 'ਤੇ ਐਨੀ ਵੱਡੀ ਰਕਮ ਕਿਉਂ ਖ਼ਰਚ ਕੀਤੀ ?


author

Harpreet SIngh

Content Editor

Related News