ਜੰਗ ਜਿੱਤਦੇ ਹੀ ਤੇਲ ਹੋਵੇਗਾ ਸਸਤਾ ! 2 ਡਾਲਰ ਤੋਂ ਹੇਠਾਂ ਡਿੱਗਣਗੀਆਂ ਕੀਮਤਾਂ, ਟਰੰਪ ਦਾ ਵੱਡਾ ਦਾਅਵਾ

Tuesday, Sep 08, 2026 - 01:02 PM (IST)

ਜੰਗ ਜਿੱਤਦੇ ਹੀ ਤੇਲ ਹੋਵੇਗਾ ਸਸਤਾ ! 2 ਡਾਲਰ ਤੋਂ ਹੇਠਾਂ ਡਿੱਗਣਗੀਆਂ ਕੀਮਤਾਂ, ਟਰੰਪ ਦਾ ਵੱਡਾ ਦਾਅਵਾ

ਵਾਸ਼ਿੰਗਟਨ ਡੀਸੀ (ਏਐਨਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਚੱਲ ਰਹੇ ਫੌਜੀ ਟਕਰਾਅ ਵਿੱਚ ਅਮਰੀਕਾ ਦੀ ਜਿੱਤ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਵੇਗੀ ਅਤੇ ਤੇਲ ਦੀਆਂ ਕੀਮਤਾਂ ਦੋ ਡਾਲਰ ਪ੍ਰਤੀ ਗੈਲਨ ਤੋਂ ਵੀ ਹੇਠਾਂ ਆ ਸਕਦੀਆਂ ਹਨ। 

PunjabKesari

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਰਾਸ਼ਟਰਪਤੀ ਟਰੰਪ ਨੇ ਊਰਜਾ ਦੀਆਂ ਵਧਦੀਆਂ ਕੀਮਤਾਂ ਨੂੰ ਸਿੱਧੇ ਤੌਰ 'ਤੇ ਮੱਧ ਪੂਰਬ  ਵਿੱਚ ਚੱਲ ਰਹੀਆਂ ਫੌਜੀ ਕਾਰਵਾਈਆਂ ਨਾਲ ਜੋੜਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਤੇਲ ਬਾਜ਼ਾਰ ਬਹੁਤ ਤੇਜ਼ੀ ਨਾਲ ਸਥਿਰ ਹੋ ਜਾਣਗੇ। ਟਰੰਪ ਨੇ ਲਿਖਿਆ, "ਜਦੋਂ ਅਸੀਂ ਈਰਾਨ 'ਤੇ ਜਿੱਤ ਹਾਸਲ ਕਰ ਲਵਾਂਗੇ, ਤਾਂ ਤੇਲ ਦੀਆਂ ਕੀਮਤਾਂ ਬਾਕੀ ਸਾਰੀਆਂ ਚੀਜ਼ਾਂ ਵਾਂਗ ਬਹੁਤ ਤੇਜ਼ੀ ਨਾਲ ਹੇਠਾਂ ਡਿੱਗਣਗੀਆਂ।ਪਹਿਲਾਂ ਇਹ ਤਿੰਨ ਡਾਲਰ ਪ੍ਰਤੀ ਗੈਲਨ ਅਤੇ ਫਿਰ ਆਖਰਕਾਰ ਦੋ ਡਾਲਰ ਪ੍ਰਤੀ ਗੈਲਨ ਤੋਂ ਵੀ ਹੇਠਾਂ ਚਲੀਆਂ ਜਾਣਗੀਆਂ।'' ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੁਰਾਣੀ ਚੇਤਾਵਨੀ ਨੂੰ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ।

ਪੜ੍ਹੋ ਇਹ ਅਹਿਮ ਖ਼ਬਰ-   ਖ਼ਤਰਾ ਪੈਦਾ ਹੋਣ ਤੋਂ ਪਹਿਲਾਂ ਹੀ ਕਰਾਂਗੇ ਕਾਰਵਾਈ! ਈਰਾਨ ਨੇ ਕਰ'ਤਾ ਐਲਾਨ

ਈਰਾਨ ਦਾ ਪਲਟਵਾਰ

ਦੂਜੇ ਪਾਸੇ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲੀਬਾਫ ਨੇ ਸੋਮਵਾਰ ਨੂੰ ਵਾਸ਼ਿੰਗਟਨ ਨੂੰ ਈਰਾਨ ਦੇ ਊਰਜਾ ਢਾਂਚੇ ਵਿਰੁੱਧ ਕੋਈ ਵੀ ਗਲਤੀ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨੇ ਕੋਈ ਅਜਿਹੀ ਕੋਸ਼ਿਸ਼ ਕੀਤੀ, ਤਾਂ ਇਸ ਦੇ ਬੇਹੱਦ ਗੰਭੀਰ ਨਤੀਜੇ ਨਿਕਲਣਗੇ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਸਾਂਝੀ ਕਰਦਿਆਂ ਗਾਲੀਬਾਫ ਨੇ ਲਿਖਿਆ ਕਿ ਈਰਾਨ ਦਾ ਤੇਲ ਅਤੇ ਗੈਸ ਉਤਪਾਦਨ ਦਾ ਢਾਂਚਾ ਬਹੁਤ ਵਿਸ਼ਾਲ, ਪਹੁੰਚਯੋਗ ਅਤੇ ਖੁੱਲ੍ਹਾ ਹੈ। ਉਨ੍ਹਾਂ ਅਮਰੀਕਾ ਨੂੰ ਚੇਤਾਵਨੀ ਦਿੰਦਿਆਂ ਕਿਹਾ, "ਇਨ੍ਹਾਂ ਪਾਣੀਆਂ ਅਤੇ ਸਹੂਲਤਾਂ ਵਿੱਚ ਮੌਜੂਦ ਅਮਰੀਕੀ ਤੇਲ ਅਤੇ ਗੈਸ ਕੰਪਨੀਆਂ ਨੂੰ ਵੀ ਬਰਾਬਰ ਦਾ ਖ਼ਤਰਾ ਹੈ। ਜੇਕਰ ਤੁਸੀਂ ਸਾਡੀਆਂ ਸੰਪਤੀਆਂ 'ਤੇ ਹਮਲਾ ਕਰੋਗੇ, ਤਾਂ ਤੁਹਾਡੇ 'ਤੇ ਵੀ ਹਮਲਾ ਕੀਤਾ ਜਾਵੇਗਾ। ਅਸੀਂ ਇਹ ਪਹਿਲਾਂ ਹੀ ਸਾਬਤ ਕਰ ਚੁੱਕੇ ਹਾਂ। ਉਨ੍ਹਾਂ ਅਮਰੀਕੀ ਫੌਜੀ ਬੇਸਾਂ ਬਾਰੇ ਪੁੱਛੋ ਜੋ ਹੁਣ ਵਰਤੋਂ ਯੋਗ ਨਹੀਂ ਰਹੇ।"

PunjabKesari

ਗਾਲੀਬਾਫ ਨੇ X 'ਤੇ ਇਹ ਤਿੱਖੀ ਟਿੱਪਣੀ ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਗਸੇਥ ਦੀ ਉਸ ਪੋਸਟ ਨੂੰ ਰੀਸ਼ੇਅਰ ਕਰਦੇ ਹੋਏ ਕੀਤੀ, ਜਿਸ ਵਿੱਚ ਹੇਗਸੇਥ ਨੇ ਦਾਅਵਾ ਕੀਤਾ ਸੀ ਕਿ ਈਰਾਨ ਦਾ ਤੇਲ ਟੈਂਕਰ ਬੇੜਾ ਪੂਰੀ ਤਰ੍ਹਾਂ ਬੇਸਹਾਰਾ ਅਤੇ ਅਸੁਰੱਖਿਅਤ ਹੈ। ਹੇਗਸੇਥ ਨੇ ਅਮਰੀਕਾ ਦੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਸੀ ਕਿ ਅਮਰੀਕੀ ਬਲਾਂ ਨੇ ਈਰਾਨ ਦੀ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਜਵਾਬ ਵਿੱਚ ਗਾਲੀਬਾਫ ਨੇ ਆਪਣੀ ਪੋਸਟ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਸੀ, "ਅਮਰੀਕੀ ਆਰਥਿਕਤਾ ਦਾ ਗੁਆਚਿਆ ਹੋਇਆ ਦਹਾਕਾ ਆ ਰਿਹਾ ਹੈ, ਕਿਉਂਕਿ D.O.[I].W. ਦੇ ਕੁਝ ਜੋਕਰਾਂ ਨੇ ਅਜਿਹਾ ਫੈਸਲਾ ਕੀਤਾ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News