‘Get up, governor’: ਟਰੰਪ ਨੇ ਕੈਨੇਡੀਅਨ PM ਮਾਰਕ ਕਾਰਨੀ ''ਤੇ ਕੱਸਿਆ ਤੰਜ, ਸ਼ੇਅਰ ਕੀਤੀ AI ਤਸਵੀਰ

Monday, Sep 07, 2026 - 05:05 PM (IST)

‘Get up, governor’: ਟਰੰਪ ਨੇ ਕੈਨੇਡੀਅਨ PM ਮਾਰਕ ਕਾਰਨੀ ''ਤੇ ਕੱਸਿਆ ਤੰਜ, ਸ਼ੇਅਰ ਕੀਤੀ AI ਤਸਵੀਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਤੰਜ ਕੱਸਦਿਆਂ ਸੋਸ਼ਲ ਮੀਡੀਆ 'ਤੇ ਇੱਕ ਹਾਕੀ ਕਾਰਟੂਨ ਸਾਂਝਾ ਕੀਤਾ ਹੈ। ਇਸ ਕਾਰਟੂਨ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ "ਗਵਰਨਰ" ਕਹਿ ਕੇ ਬੁਲਾਇਆ ਹੈ, ਜੋ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਉਨ੍ਹਾਂ ਦੇ ਪੁਰਾਣੇ ਸੁਝਾਅ ਵੱਲ ਇਸ਼ਾਰਾ ਕਰਦਾ ਹੈ।

ਟਰੂਥ ਸੋਸ਼ਲ 'ਤੇ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਦੋਵੇਂ ਵਿਸ਼ਵ ਆਗੂ ਹਾਕੀ ਖੇਡਦੇ ਦਿਖਾਈ ਦੇ ਰਹੇ ਹਨ। ਕਾਰਟੂਨ ਵਿੱਚ ਟਰੰਪ ਨੇ 'USA Hockey' ਦੀ ਜਰਸੀ ਪਾਈ ਹੋਈ ਹੈ ਅਤੇ ਉਹ ਬਰਫ਼ 'ਤੇ ਡਿੱਗੇ ਹੋਏ ਮਾਰਕ ਕਾਰਨੀ ,ਜਿਨ੍ਹਾਂ ਨੇ 'Hockey Canada' ਦੀ ਜਰਸੀ ਪਾਈ ਹੈ, ਦੇ ਉੱਪਰ ਖੜ੍ਹੇ ਹੋ ਕੇ ਕਹਿ ਰਹੇ ਹਨ, "ਉੱਠੋ, ਗਵਰਨਰ"। ਇਹ ਸਿਰਫ਼ ਇਕ ਮੀਮ ਨਹੀਂ ਸਗੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਆਰਥਿਕ ਅਤੇ ਰਾਜਨੀਤਕ ਸੰਘਰਸ਼ ਦਾ ਪ੍ਰਤੀਕ ਬਣ ਗਿਆ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਗਵਰਨਰ ਕਿਹਾ ਹੋਵੇ। ਇਸ ਤੋਂ ਪਹਿਲਾਂ ਜਨਵਰੀ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਨੇ ਕਾਰਨੀ ਦੇ ਪੂਰਵਜ, ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ "ਗਵਰਨਰ ਟਰੂਡੋ" ਕਹਿ ਕੇ ਸੰਬੋਧਿਤ ਕੀਤਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  'Bye bye Kharg' : ਟਰੰਪ ਨੇ ਈਰਾਨ ਦੇ ਤੇਲ ਕੇਂਦਰ ਨੂੰ ਬਣਾਇਆ ਨਿਸ਼ਾਨਾ, ਨਕਸ਼ੇ 'ਤੇ ਲਗਾਈ ਆਪਣੀ ਤਸਵੀਰ

ਇਸ ਕਾਰਟੂਨ ਤੋਂ ਪਹਿਲਾਂ ਐਤਵਾਰ ਨੂੰ ਹੀ ਟਰੰਪ ਨੇ ਇੱਕ ਹੋਰ ਪੋਸਟ ਵਿੱਚ ਅਮਰੀਕਾ ਦੇ ਨਾਲ ਕੈਨੇਡੀਅਨ ਡਾਲਰ ਦੇ ਵਟਾਂਦਰਾ ਦਰ ਦੇ ਅਸੰਤੁਲਨ ਨੂੰ "ਅਸਵੀਕਾਰਨਯੋਗ" ਦੱਸਿਆ ਸੀ। ਟਰੰਪ ਨੇ ਲਿਖਿਆ, "ਅਮਰੀਕਾ ਦੇ ਨਾਲ ਕੈਨੇਡਾ ਦਾ ਡਾਲਰ ਅਸੰਤੁਲਨ ਅਸਵੀਕਾਰਨਯੋਗ ਹੈ। ਇਹ ਸਾਲਾਂ ਤੋਂ ਇਸ ਤਰ੍ਹਾਂ ਰਿਹਾ ਹੈ - ਪਰ ਹੁਣ ਹੋਰ ਨਹੀਂ!"। ਹਾਲਾਂਕਿ ਟਰੰਪ ਨੇ ਆਪਣੀ ਇਸ ਪੋਸਟ ਬਾਰੇ ਕੋਈ ਹੋਰ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ।  ਫਿਲਹਾਲ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਇਸ 'ਤੇ ਕੋਈ ਜਵਾਬੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਟਰੰਪ ਦੇ ਇਹ ਸੋਸ਼ਲ ਮੀਡੀਆ ਹਮਲੇ ਅਜਿਹੇ ਸਮੇਂ ਆਏ ਹਨ, ਜਦੋਂ ਮੰਗਲਵਾਰ ਤੋਂ ਕੈਨੇਡਾ ਦੁਆਰਾ ਅਮਰੀਕੀ ਉਤਪਾਦਾਂ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫ ਲਾਗੂ ਹੋਣ ਜਾ ਰਹੇ ਹਨ। ਕੈਨੇਡਾ ਦੇ ਇਹ ਟੈਰਿਫ ਲਗਭਗ 28 ਅਰਬ (28 ਬਿਲੀਅਨ) ਡਾਲਰ ਮੁੱਲ ਦੇ 700 ਤੋਂ ਵੱਧ ਅਮਰੀਕੀ ਸਾਮਾਨਾਂ ਨੂੰ ਨਿਸ਼ਾਨਾ ਬਣਾਉਣਗੇ। ਦਰਅਸਲ ਇਹ ਕਾਰਵਾਈ ਅਗਸਤ ਦੇ ਅਖੀਰ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ 'ਤੇ ਲਗਾਏ ਗਏ 50 ਫੀਸਦੀ ਟੈਰਿਫ ਦੇ ਜਵਾਬ ਵਿੱਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News