''ਰੂਸ ਦੇ ਫਿਊਲ ਟਿਕਾਣਿਆਂ ''ਤੇ ਹਮਲੇ ਰੋਕੇ ਯੂਕ੍ਰੇਨ..!'', ਟਰੰਪ ਨੇ ਜ਼ੇਲੈਂਸਕੀ ਨੂੰ ਕੀਤੀ ਅਪੀਲ
Monday, Sep 14, 2026 - 09:50 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਤੋਂ ਰੂਸ ’ਚ ਡੀਜ਼ਲ ਈਂਧਨ ਟਿਕਾਣਿਆਂ ’ਤੇ ਹਮਲੇ ਰੋਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਨ੍ਹਾਂ ਹਮਲਿਆਂ ਕਾਰਨ ਡੀਜ਼ਲ ਦੀ ਕਮੀ ਹੋ ਰਹੀ ਹੈ।
ਟਰੰਪ ਨੂੰ ਇਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਕੀ ਉਨ੍ਹਾਂ ਨੇ ਹਾਲ ਹੀ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਉਨ੍ਹਾਂ ਦੀ ਗੱਲਬਾਤ ਤੋਂ ਬਾਅਦ ਜ਼ੇਲੇਂਸਕੀ ਨਾਲ ਗੱਲ ਕੀਤੀ ਹੈ ? ਇਸ ਦੇ ਜਵਾਬ ’ਚ ਟਰੰਪ ਨੇ ਜ਼ੇਲੇਂਸਕੀ ਨੂੰ ਰੂਸ ’ਤੇ ਹਮਲੇ ਰੋਕਣ ਦੀ ਅਪੀਲ ਕੀਤੀ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜ਼ੇਲੇਂਸਕੀ ਨੂੰ ਇਕ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਰੂਸ ’ਚ ਡੀਜ਼ਲ ਈਂਧਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨਾ ਹੋਵੇਗਾ।” ਉਨ੍ਹਾਂ ਕਿਹਾ, “ਉਹ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਪਰ ਡੀਜ਼ਲ ਈਂਧਨ ਨੂੰ ਨਹੀਂ, ਕਿਉਂਕਿ ਇਸ ਨਾਲ ਡੀਜ਼ਲ ਈਂਧਨ ਦੀ ਕਮੀ ਹੋ ਰਹੀ ਹੈ।”
