''ਹੋਰਮੁਜ਼ ਛੱਡੋ, ਹੁਣ ਤਾਂ ਚੰਦ ਵੀ ਸਾਡਾ ਐ..!'', ਟਰੰਪ ਨੇ ਪੋਸਟ ਪਾ ਛੇੜੀ ਨਵੀਂ ਚਰਚਾ

Monday, Sep 07, 2026 - 04:54 PM (IST)

''ਹੋਰਮੁਜ਼ ਛੱਡੋ, ਹੁਣ ਤਾਂ ਚੰਦ ਵੀ ਸਾਡਾ ਐ..!'', ਟਰੰਪ ਨੇ ਪੋਸਟ ਪਾ ਛੇੜੀ ਨਵੀਂ ਚਰਚਾ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟ੍ਰੁਥ ਸੋਸ਼ਲ' 'ਤੇ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਕਿ ਚੰਦਰਮਾ 'ਤੇ ਅਮਰੀਕਾ ਦਾ ਹੈ। ਟਰੰਪ ਨੇ ਚੰਦ ਦੀਆਂ ਤਸਵੀਰਾਂ ਨਾਲ ਅਮਰੀਕੀ ਝੰਡਾ ਲਗਾਉਂਦੇ ਹੋਏ ਲਿਖਿਆ, "ਚੰਦ ਸਾਡਾ ਹੈ"। ਇਸ ਪੋਸਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਚਰਚਾ ਛਿੜ ਗਈ ਹੈ।

ਟਰੰਪ ਨੇ ਆਪਣੀ ਪੋਸਟ 'ਚ ਕਈ AI-ਜਨਰੇਟਿਡ ਤਸਵੀਰਾਂ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ 'ਸਟ੍ਰੇਟ ਆਫ਼ ਹੋਰਮੁਜ਼' 'ਤੇ ਵੀ ਅਮਰੀਕਾ ਦਾ ਕਬਜ਼ਾ ਹੋਣ ਦਾ ਦਾਅਵਾ ਕੀਤਾ। ਵਾਈਟ ਹਾਊਸ ਵੱਲੋਂ ਟਰੰਪ ਦੀਆਂ ਸੁਪਰਹੀਰੋ ਅਤੇ ਯੂ.ਐੱਸ. ਸਪੇਸ ਫੋਰਸ ਨਾਲ ਜੁੜੀਆਂ ਕੁਝ ਏ.ਆਈ. ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ।

PunjabKesari

ਇਹ ਵੀ ਪੜ੍ਹੋ- ਘਰ ਰਹਿ ਕੇ ਆਪਣੇ ਬੱਚੇ ਸਾਂਭੋ, ਮਿਲਣਗੇ 8.5 ਲੱਖ ਰੁਪਏ ! ਖ਼ਾਸ ਸਕੀਮ ਲਿਆਉਣ ਦੀ ਤਿਆਰੀ 'ਚ ਟਰੰਪ ਸਰਕਾਰ

ਚੰਦ ਵਾਲੇ ਦਾਅਵੇ ਤੋਂ ਇਲਾਵਾ, ਟਰੰਪ ਨੇ ਅਮਰੀਕੀ ਸੂਬੇ 'ਨਿਊ ਮੈਕਸੀਕੋ' ਦਾ ਵੀ ਨਾਂ ਬਦਲ ਕੇ 'ਨਿਊ ਅਮੈਰਿਕਾ' ਰੱਖਣ ਦਾ ਸੁਝਾਅ ਦਿੱਤਾ। ਇਸ ਤੋਂ ਪਹਿਲਾਂ ਉਹ 'ਲੇਕ ਓਂਟਾਰੀਓ' ਦਾ ਨਾਮ 'ਲੇਕ ਅਮੈਰਿਕਾ' ਅਤੇ ਸਟ੍ਰੇਟ ਆਫ਼ ਹੋਰਮੁਜ਼ ਦਾ ਨਾਮ 'ਟਰੰਪ ਸਟ੍ਰੇਟ' ਰੱਖਣ ਦੀਆਂ ਗੱਲਾਂ ਵੀ ਕਰ ਚੁੱਕੇ ਹਨ।

ਹਾਲਾਂਕਿ ਨਿਊ ਮੈਕਸੀਕੋ ਦੀ ਗਵਰਨਰ ਮਿਸ਼ੈਲ ਲੁਜਾਨ ਗ੍ਰਿਸ਼ਮ ਨੇ ਇਸ ਟਰੰਪ ਦੇ ਇਸ ਪ੍ਰਸਤਾਵ ਨੂੰ ਖਾਰਜ ਕਰਦਿਆਂ ਕਿਹਾ ਕਿ ਸੂਬੇ ਦਾ ਨਾਂ ਅਮਰੀਕਾ ਦੇ ਬਣਨ ਤੋਂ ਵੀ ਪਹਿਲਾਂ ਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਟਰੰਪ ਵੱਲੋਂ ਅਜਿਹੇ ਬਿਆਨ ਵਧ ਰਹੀ ਮਹਿੰਗਾਈ ਅਤੇ ਗੈਸ ਦੀਆਂ ਕੀਮਤਾਂ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਦਿੱਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ 1967 ਦੀ 'ਆਊਟਰ ਸਪੇਸ ਟ੍ਰੀਟੀ', ਜਿਸ 'ਤੇ ਅਮਰੀਕਾ ਸਣੇ 100 ਤੋਂ ਵੱਧ ਦੇਸ਼ਾਂ ਨੇ ਦਸਤਖਤ ਕੀਤੇ ਹੋਏ ਹਨ, ਅਨੁਸਾਰ ਕੋਈ ਵੀ ਦੇਸ਼ ਚੰਦਰਮਾ ਜਾਂ ਕਿਸੇ ਹੋਰ ਖਗੋਲੀ ਪਿੰਡ 'ਤੇ ਆਪਣੇ ਰਾਸ਼ਟਰੀ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਅਜਿਹੇ 'ਚ ਟਰੰਪ ਵੱਲੋਂ ਚੰਦ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਨਵੀਂ ਚਰਚਾ ਛੇੜ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News