US-ਕੈਨੇਡਾ ਵਿਚਾਲੇ ਛਿੜੀ ''ਟੈਰਿਫ਼ ਵਾਰ'' ! ਟਰੰਪ ਨੇ ਕੈਨੇਡੀਅਨ ਡੇਅਰੀ ਪ੍ਰੋਡਕਟ, ਸ਼ਰਾਬ ਤੇ ਬਾਈਕਸ ''ਤੇ ਲਾਇਆ ਬੈਨ

Thursday, Sep 10, 2026 - 02:12 PM (IST)

US-ਕੈਨੇਡਾ ਵਿਚਾਲੇ ਛਿੜੀ ''ਟੈਰਿਫ਼ ਵਾਰ'' ! ਟਰੰਪ ਨੇ ਕੈਨੇਡੀਅਨ ਡੇਅਰੀ ਪ੍ਰੋਡਕਟ, ਸ਼ਰਾਬ ਤੇ ਬਾਈਕਸ ''ਤੇ ਲਾਇਆ ਬੈਨ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੀਆਂ ਡੇਅਰੀ ਵਸਤਾਂ, ਸ਼ਰਾਬ ਅਤੇ ਮੋਟਰਸਾਈਕਲਾਂ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਇਹ ਪਾਬੰਦੀ 29 ਸਤੰਬਰ ਤੋਂ ਲਾਗੂ ਹੋਵੇਗੀ। ਟਰੰਪ ਦਾ ਇਹ ਫੈਸਲਾ ਕੈਨੇਡਾ ਵੱਲੋਂ ਅਮਰੀਕੀ ਸਾਮਾਨ ’ਤੇ 50 ਫੀਸਦੀ ਤੱਕ ਦੇ ਜਵਾਬੀ ਟੈਰਿਫ ਲਾਉਣ ਤੋਂ ਬਾਅਦ ਆਇਆ ਹੈ।

ਟਰੰਪ ਦੇ ਹੁਕਮ ਅਧੀਨ ਕੈਨੇਡਾ ਤੋਂ ਆਉਣ ਵਾਲੀ ਸ਼ਰਾਬ, ਵਾਈਨ ਤੇ ਅਲਕੋਹਲ ਮੁਕਤ ਬੀਅਰ 'ਤੇ ਪਾਬੰਦੀ ਲਾਈ ਜਾਵੇਗੀ। ਕੁਝ ਡੇਅਰੀ ਵਸਤਾਂ ਨੂੰ ਅਮਰੀਕਾ ’ਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਸੀਮਤ ਕੀਤੀ ਗਈ ਹੈ ਤਾਂ ਜੋ ਅਮਰੀਕੀ ਲੋਕਾਂ ਲਈ ਕੀਮਤਾਂ ’ਚ ਅਚਾਨਕ ਵਾਧਾ ਨਾ ਹੋਵੇ।

ਟਰੰਪ ਦੀ ਨਵੀਂ ਪਾਬੰਦੀ ਤੋਂ ਕੁਝ ਘੰਟੇ ਪਹਿਲਾਂ ਕੈਨੇਡਾ ਨੇ ਕਈ ਅਮਰੀਕੀ ਸਾਮਾਨਾਂ ’ਤੇ 50 ਫੀਸਦੀ ਤੱਕ ਦੇ ਜਵਾਬੀ ਟੈਰਿਫ ਲਾਏ ਸਨ। ਇਹ ਟੈਰਿਫ ਅਮਰੀਕੀ ਟੈਰਿਫ ਦੇ ਜਵਾਬ ’ਚ ਲਾਏ ਗਏ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਵਪਾਰ ਨੀਤੀ ਦਾ ਵਿਰੋਧ ਕੀਤਾ ਹੈ।


author

Harpreet SIngh

Content Editor

Related News