''ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!'', ਟਰੰਪ ਨੇ ਕਰ''ਤਾ ਵੱਡਾ ਐਲਾਨ

Thursday, Sep 10, 2026 - 09:47 AM (IST)

''ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!'', ਟਰੰਪ ਨੇ ਕਰ''ਤਾ ਵੱਡਾ ਐਲਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਨਵੰਬਰ ਮਹੀਨੇ ਮਿਡ ਟਰਮ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਡਲਾਸ 'ਚ ਰਿਪਬਲਿਕਨ ਨੈਸ਼ਨਲ ਮਿਡ-ਟਰਮ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਪਾਰਟੀ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਅਤੇ ਸੈਨੇਟ 'ਚ ਜਿੱਤ ਦਰਜ ਕਰ ਕੇ ਆਪਣਾ ਬਹੁਮਤ ਬਰਕਰਾਰ ਰੱਖਦੀ ਹੈ, ਤਾਂ ਹਰੇਕ ਅਮਰੀਕੀ ਬਾਲਗ ਨਾਗਰਿਕ ਨੂੰ 5,000 ਡਾਲਰ (ਕਰੀਬ 4.76 ਲੱਖ ਰੁਪਏ) ਦਾ 'ਟਰੰਪ ਡਿਵੀਡੈਂਡ' ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਫ਼ਿਰ ਪੈ ਸਕਦੀ ਹੈ ਮਹਿੰਗਾਈ ਦੀ ਮਾਰ ! 100 ਡਾਲਰ ਤੱਕ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ

ਟਰੰਪ ਨੇ ਕਿਹਾ, "ਸਾਡੀ ਮਜ਼ਬੂਤ ਆਰਥਿਕਤਾ ਅਤੇ ਆਰਥਿਕ ਸਫ਼ਲਤਾ ਦੀ ਬਦੌਲਤ, ਜੇਕਰ ਰਿਪਬਲਿਕਨ ਪਾਰਟੀ ਦੋਵਾਂ ਸਦਨਾਂ 'ਚ ਜਿੱਤ ਦਰਜ ਕਰਦੀ ਹੈ, ਤਾਂ ਮੈਂ ਅਮਰੀਕਾ ਦੇ ਹਰੇਕ ਬਾਲਗ ਨਾਗਰਿਕ ਨੂੰ 5,000 ਡਾਲਰ ਦਾ ਡਿਵੀਡੈਂਡ ਜਾਰੀ ਕਰਾਂਗਾ।" ਟਰੰਪ ਨੇ ਇਸ ਭੁਗਤਾਨ ਦੀ ਤੁਲਨਾ ਕਿਸੇ ਕੰਪਨੀ ਵੱਲੋਂ ਆਪਣੇ ਸ਼ੇਅਰਹੋਲਡਰਾਂ ਨੂੰ ਦਿੱਤੇ ਜਾਣ ਵਾਲੇ ਮੁਨਾਫ਼ੇ ਨਾਲ ਕੀਤੀ ਹੈ। ਹਾਲਾਂਕਿ ਟਰੰਪ ਨੇ ਇਸ ਰਕਮ ਲਈ ਇੱਕ ਸ਼ਰਤ ਰੱਖੀ ਹੈ ਕਿ ਇਹ 5,000 ਡਾਲਰ ਦੀ ਰਕਮ ਸਿਰਫ਼ ਅਮਰੀਕਾ ਦੇ ਅੰਦਰ ਹੀ ਖ਼ਰਚ ਕੀਤੀ ਜਾਣੀ ਚਾਹੀਦੀ ਹੈ, ਕਿਸੇ ਵਿਦੇਸ਼ੀ ਮਾਰਕੀਟ 'ਚ ਨਹੀਂ।

ਪਰ ਇਹ ਪ੍ਰਸਤਾਵ ਕਿਵੇਂ ਲਾਗੂ ਹੋਵੇਗਾ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਵਿਰੋਧੀ ਧਿਰਾਂ ਅਤੇ ਰਾਜਨੀਤਿਕ ਮਾਹਿਰਾਂ ਵੱਲੋਂ ਇਸ ਐਲਾਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਵੋਟਰਾਂ ਨੂੰ ਲੁਭਾਉਣ ਦਾ ਇੱਕ ਚੋਣ ਸਟੰਟ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੇ ਜਹਾਜ਼ 'ਤੇ ਹੋ ਗਿਆ ਹਮਲਾ ! ਨਾਰਵੇ ਦੇ PM ਨੇ ਕੀਤੀ ਪੁਸ਼ਟੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News