ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ ''ਹੋਲੀਡੇ ਗਿਫਟ''

Wednesday, Sep 09, 2026 - 02:06 PM (IST)

ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ ''ਹੋਲੀਡੇ ਗਿਫਟ''

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵ੍ਹਾਈਟ ਹਾਊਸ ਦੇ ਆਪਣੇ ਚਾਰ ਪ੍ਰਮੁੱਖ ਸਟਾਫ਼ ਮੈਂਬਰਾਂ ਨੂੰ ਵੱਡੇ 'ਹੋਲੀਡੇ ਗਿਫਟ' ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਵਿੱਤੀ ਖੁਲਾਸਾ ਰਿਪੋਰਟਾਂ ਅਨੁਸਾਰ ਟਰੰਪ ਨੇ ਆਪਣੀ ਕਾਰਜਕਾਰੀ ਸਹਾਇਕ ਨੈਟਲੀ ਹਾਰਪ, ਸੰਚਾਰ ਸਲਾਹਕਾਰ ਮਾਰਗੋ ਮਾਰਟਿਨ ਅਤੇ ਓਵਲ ਆਫਿਸ ਆਪ੍ਰੇਸ਼ਨਜ਼ ਦੇ ਡਿਪਟੀ ਡਾਇਰੈਕਟਰ ਚੈਂਬਰਲੇਨ ਹੈਰਿਸ ਨੂੰ 45,000-45,000 ਅਮਰੀਕੀ ਡਾਲਰ (ਲਗਭਗ 42.79 ਲੱਖ ਰੁਪਏ) ਦੇ ਨਕਦ ਤੋਹਫ਼ੇ ਦਿੱਤੇ ਹਨ। ਇਸ ਤੋਂ ਇਲਾਵਾ ਓਵਲ ਆਫਿਸ ਆਪ੍ਰੇਸ਼ਨਜ਼ ਦੇ ਡਾਇਰੈਕਟਰ ਵਾਲਟ ਨੌਟਾ ਨੂੰ 20,000 ਡਾਲਰ ਦਾ ਤੋਹਫ਼ਾ ਦਿੱਤਾ ਗਿਆ ਹੈ। 

ਇਨ੍ਹਾਂ ਤੋਹਫ਼ਿਆਂ ਦਾ ਜ਼ਿਕਰ ਸਟਾਫ਼ ਮੈਂਬਰਾਂ ਦੇ ਸਾਲਾਨਾ ਵਿੱਤੀ ਖੁਲਾਸਾ ਫਾਰਮਾਂ ਵਿੱਚ ਕੀਤਾ ਗਿਆ ਹੈ। ਕਾਂਗਰਸ ਨੂੰ ਦਿੱਤੀ ਗਈ ਵ੍ਹਾਈਟ ਹਾਊਸ ਦੀ ਤਨਖਾਹ ਰਿਪੋਰਟ ਮੁਤਾਬਕ ਨੈਟਲੀ ਹਾਰਪ, ਮਾਰਗੋ ਮਾਰਟਿਨ ਅਤੇ ਚੈਂਬਰਲੇਨ ਹੈਰਿਸ ਦੀ ਸਾਲਾਨਾ ਤਨਖਾਹ 150,000 ਅਮਰੀਕੀ ਡਾਲਰ ਹੈ, ਜਦਕਿ ਵਾਲਟ ਨੌਟਾ ਨੂੰ ਸਾਲਾਨਾ 175,000 ਡਾਲਰ ਤਨਖਾਹ ਮਿਲਦੀ ਹੈ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਟਰੰਪ ਦੀ ਆਪਣੇ ਕਰੀਬੀ ਲੋਕਾਂ ਅਤੇ ਸਟਾਫ਼ ਨੂੰ ਕ੍ਰਿਸਮਸ ਤੋਹਫ਼ੇ ਦੇਣ ਦੀ ਪੁਰਾਣੀ ਰਵਾਇਤ ਰਹੀ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਨਕਦ ਤੋਹਫ਼ੇ ਸਟਾਫ਼ ਦੀਆਂ ਸਰਕਾਰੀ ਜ਼ਿੰਮੇਵਾਰੀਆਂ ਨਾਲ ਸਬੰਧਤ ਨਹੀਂ ਹਨ, ਇਸ ਲਈ ਇਹ ਕਾਨੂੰਨੀ ਅਤੇ ਨੈਤਿਕ ਮਾਪਦੰਡਾਂ ਅਧੀਨ ਪੂਰੀ ਤਰ੍ਹਾਂ ਜਾਇਜ਼ ਹਨ। ਇਹ ਖੁਲਾਸਾ ਸਭ ਤੋਂ ਪਹਿਲਾਂ 'ਦਿ ਵਾਸ਼ਿੰਗਟਨ ਪੋਸਟ' ਦੁਆਰਾ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-  US ਨੇ ਵੀਜ਼ਾ ਧੋਖਾਧੜੀ 'ਤੇ ਕੱਸਿਆ ਸ਼ਿੰਕਜ਼ਾ ! ਭਾਰਤੀ ਕੰਪਨੀ Cognizant ਦੀ ਗ੍ਰੀਨ ਕਾਰਡ ਫਾਈਲਿੰਗ 'ਤੇ ਲਾਈ ਰੋਕ

ਇੱਥੇ ਦੱਸ ਦਈਏ ਕਿ ਨੈਟਲੀ ਹਾਰਪ ਲਗਾਤਾਰ ਟਰੰਪ ਦੇ ਨਾਲ ਰਹਿੰਦੀ ਹੈ ਅਤੇ ਉਹ ਆਪਣੇ ਨਾਲ ਇੱਕ ਪੋਰਟੇਬਲ ਪ੍ਰਿੰਟਰ ਰੱਖਣ ਲਈ ਜਾਣੀ ਜਾਂਦੀ ਹੈ, ਤਾਂ ਜੋ ਉਹ ਟਰੰਪ ਲਈ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਪ੍ਰਿੰਟ ਕਰਕੇ ਦੇ ਸਕੇ, ਕਿਉਂਕਿ ਟਰੰਪ ਸਕ੍ਰੀਨ ਦੀ ਬਜਾਏ ਕਾਗਜ਼ 'ਤੇ ਪੜ੍ਹਨਾ ਪਸੰਦ ਕਰਦੇ ਹਨ। ਸੰਚਾਰ ਸਲਾਹਕਾਰ ਮਾਰਗੋ ਮਾਰਟਿਨ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਹੀ ਉਨ੍ਹਾਂ ਨਾਲ ਕੰਮ ਕਰ ਰਹੀ ਹੈ ਅਤੇ 2020 ਦੀਆਂ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਫਲੋਰੀਡਾ ਵਿਖੇ ਮੀਡੀਆ ਆਪ੍ਰੇਸ਼ਨ ਸੰਭਾਲਦੀ ਰਹੀ, ਜੋ 2024 ਦੀ ਜਿੱਤ ਤੋਂ ਬਾਅਦ ਮੁੜ ਵ੍ਹਾਈਟ ਹਾਊਸ ਪਰਤੀ ਹੈ।

ਟਰੰਪ ਨੇ ਇਸੇ ਸਾਲ ਚੈਂਬਰਲੇਨ ਹੈਰਿਸ ਨੂੰ 'ਯੂ.ਐੱਸ. ਕਮਿਸ਼ਨ ਆਫ਼ ਫਾਈਨ ਆਰਟਸ' ਵਿੱਚ ਨਿਯੁਕਤ ਕੀਤਾ ਹੈ, ਜੋ ਵ੍ਹਾਈਟ ਹਾਊਸ ਦੇ ਬਾਲਰੂਮ ਪ੍ਰੋਜੈਕਟ ਦੀ ਨਿਗਰਾਨੀ ਕਰਦਾ ਹੈ। ਵਾਲਟ ਨੌਟਾ, ਜੋ ਪਹਿਲਾਂ ਟਰੰਪ ਦੇ ਵੈਲੇਟ ਵਜੋਂ ਸੇਵਾ ਨਿਭਾਉਂਦੇ ਸਨ, 'ਤੇ 2023 ਵਿੱਚ ਵਰਗੀਕ੍ਰਿਤ ਦਸਤਾਵੇਜ਼ਾਂ ਦੀ ਐੱਫ.ਬੀ.ਆਈ. ਜਾਂਚ ਵਿੱਚ ਰੁਕਾਵਟ ਪਾਉਣ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਨੂੰ 2024 ਵਿੱਚ ਖਾਰਜ ਕਰ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News