ਟਰੰਪ ਦਾ ਵੱਡਾ ਐਕਸ਼ਨ: 125 ਕਰੋੜ ਦੇ ਬਜਟ ਨਾਲ ਵੋਟਰ ਸੂਚੀਆਂ ਦੀ ਜਾਂਚ ਸ਼ੁਰੂ, ਭਾਰਤੀ ਮੂਲ ਦੇ ਲੋਕਾਂ ''ਤੇ ਪਵੇਗਾ ਅਸਰ

Monday, Sep 07, 2026 - 08:57 AM (IST)

ਟਰੰਪ ਦਾ ਵੱਡਾ ਐਕਸ਼ਨ: 125 ਕਰੋੜ ਦੇ ਬਜਟ ਨਾਲ ਵੋਟਰ ਸੂਚੀਆਂ ਦੀ ਜਾਂਚ ਸ਼ੁਰੂ, ਭਾਰਤੀ ਮੂਲ ਦੇ ਲੋਕਾਂ ''ਤੇ ਪਵੇਗਾ ਅਸਰ

ਵਾਸ਼ਿੰਗਟਨ (ਵਿਸ਼ੇਸ਼) : ਅਮਰੀਕਾ ਵਿਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਇਸ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂਅ ਕੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਏਜੰਸੀ ‘ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ’ ਨੂੰ ਵੋਟਰ ਡਾਟਾਬੇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਲਈ ਲੱਗਭਗ 125 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਇਸ ਕੰਮ ਲਈ ਕੰਪਿਊਟਰ ਅਤੇ ਡਿਜੀਟਲ ਟੂਲਜ਼ ਰਾਹੀਂ ਰਾਸ਼ਟਰੀ ਪੱਧਰ ’ਤੇ ਇਕ ਡਾਟਾਬੇਸ ਤਿਆਰ ਕੀਤਾ ਜਾ ਰਹਾ ਹੈ। ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਅਤੇ ਹੋਰ ਸਰਕਾਰੀ ਡਾਟਾ ਨਾਲ ਮਿਲਾਇਆ ਜਾ ਰਿਹਾ ਹੈ।

ਅਜਿਹਾ ਹੋਣ ’ਤੇ ਨਾਂਅ ਕੱਟੇਗਾ

ਜੇ ਕਿਸੇ ਵੋਟਰ ਦੇ ਨਾਂਅ ਦੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਨਾਲ ਸਹੀ ਮਿਲਾਨ ਨਹੀਂ ਹੁੰਦਾ ਹੈ, ਤਾਂ ਉਨ੍ਹਾਂ ਦੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਦਾ ਵੋਟਰ ਸੂਚੀ ਤੋਂ ਨਾਂ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕੇਪ ਵਰਡੇ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 25 ਲੋਕਾਂ ਦੀ ਮੌਤ

ਭਾਰਤੀ ਮੂਲ ਦੇ ਲੋਕਾਂ ’ਤੇ ਜ਼ਿਆਦਾ ਅਸਰ

ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਅਤੇ ਟੈਕਸਾਸ ਵਰਗੇ ਸੂਬਿਆਂ ਵਿਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਵੋਟਰ ਹਨ। ਟਰੰਪ ਪ੍ਰਸ਼ਾਸਨ ਇਸ ਮੁਹਿੰਮ ਰਾਹੀਂ ‘ਸੇਵ ਅਮਰੀਕਾ ਐਕਟ’ ਨੂੰ ਪਾਸ ਕਰਵਾਉਣ ਲਈ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਹੈ।

ਇਸ ਫੈਸਲੇ ਨੂੰ ਅਦਾਲਤਾਂ ’ਚ ਚੁਣੌਤੀ ਮਿਲਣਾ ਤੈਅ

ਅਮਰੀਕਾ ਵਿਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ। ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਲਈ ਇਸ ਫੈਸਲੇ ਨੂੰ ਅਦਾਲਤਾਂ ਵਿਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਵਿਚ ਪਹਿਲਾਂ ਵੀ 24 ਹਜ਼ਾਰ ਲੋਕਾਂ ਦੇ ਨਾਂ ਵੋਟਰ ਸੂਚੀ ਤੋਂ ਹਟਾਏ ਜਾਣ ’ਤੇ ਫੈਡਰਲ ਕੋਰਟ ਨੇ ਰੋਕ ਲਾ ਦਿੱਤੀ ਸੀ।

ਇਹ ਵੀ ਪੜ੍ਹੋ : Delhi building collapse: ਦਿੱਲੀ ਇਮਾਰਤ ਹਾਦਸਾ 'ਤੇ PM ਮੋਦੀ ਨੇ ਜਤਾਇਆ ਡੂੰਘਾ ਦੁੱਖ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News