ਬੰਗਲਾਦੇਸ਼ ’ਚ ਟਰੱਕ ਨੇ ਆਟੋ-ਰਿਕਸ਼ਾ ਨੂੰ ਮਾਰੀ ਟੱਕਰ, 6 ਦੀ ਮੌਤ

Friday, Jul 23, 2021 - 04:55 PM (IST)

ਬੰਗਲਾਦੇਸ਼ ’ਚ ਟਰੱਕ ਨੇ ਆਟੋ-ਰਿਕਸ਼ਾ ਨੂੰ ਮਾਰੀ ਟੱਕਰ, 6 ਦੀ ਮੌਤ

ਢਾਕਾ (ਵਾਰਤਾ) : ਬੰਗਲਾਦੇਸ਼ ਦੇ ਬਾਗੇਰਹਾਟ ਜ਼ਿਲ੍ਹੇ ਵਿਚ ਢਾਕਾ-ਖੁਲਣਾ ਹਾਵੀਵੇ ’ਤੇ ਸ਼ੁੱਕਰਵਾਰ ਸਵੇਰੇ ਇਕ ਬੈਟਰੀ ਨਾਲ ਚੱਲਣ ਵਾਲੇ ਆਟੋ-ਰਿਕਸ਼ਾ ਦੇ ਪਿਕਅਪ ਟਰੱਕ ਦੀ ਲਪੇਟ ਵਿਚ ਆਉਣ ਨਾਲ ਆਟੋ-ਰਿਕਸ਼ਾ ’ਤੇ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਉਪ ਜ਼ਿਲ੍ਹੇ ਵਿਚ ਪਿਲਜੰਗ ਯੂਨੀਅਨ ਦੇ ਰੰਖੋਲਾ ਇਲਾਕੇ ਵਿਚ ਕਰੀਬ ਸਾਢੇ 8 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਪੀੜਤ ਲਖਪੁਰ ਪਾਨ ਬਾਜ਼ਾਰ ਤੋਂ ਪਾਨ ਵੇਚ ਕੇ ਆਟੋ-ਰਿਕਸ਼ਾ ਵਿਚ ਘਰ ਪਰਤ ਰਹੇ ਸਨ। ਮੌਕੇ ’ਤੇ ਪੁੱਜੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ 6 ਲਾਸ਼ਾਂ ਬਰਾਮਦ ਕੀਤੀਆਂ। ਟਰੱਕ ਚਾਲਕ ਅਤੇ ਹੈਲਪਰ ਭੱਜਣ ਵਿਚ ਸਫ਼ਲ ਰਹੇ।

ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿਚੋਂ 2 ਦੀ ਪਛਾਣ ਬਾਗਰੇਹਾਟ ਦੇ ਫਕੀਰਹਾਟ ਉਪ-ਜ਼ਿਲ੍ਹੇ ਵਿਚ ਨਾਲਦਾ ਪਿੰਡ ਨਿਵਾਸੀ ਉਤਪਲ ਰਾਹਾ (38) ਅਤੇ ਨਯਨ ਦੱਤਾ (28) ਦੇ ਰੂਪ ਵਿਚ ਕੀਤੀ ਗਈ ਹੈ। ਪੁਲਸ ਹੋਰ 4 ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਵਿਚ ਜ਼ਖ਼ਮੀ ਵਿਅਕਤੀ ਨੂੰ ਫਕੀਰਹਾਟ ਉਪ-ਜ਼ਿਲ੍ਹੇ ਦੇ ਸਿਹਤ ਕੰਪਲੈਕਸ ਲਿਜਾਇਆ ਗਿਆ, ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿਚ ਖੁਲਣਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ।


 


author

cherry

Content Editor

Related News