ਵਿਸ਼ਵ ਯੁੱਧ ’ਚ ਸ਼ਹੀਦ ਹੋਏ ਸੈਂਕੜੇ ਭਾਰਤੀਆਂ ਦੀ ਯਾਦ ’ਚ ਇਟਲੀ ਵਿਖੇ ਕਰਵਾਇਆ ਸ਼ਰਧਾਂਜਲੀ ਸਮਾਗਮ

06/04/2022 4:37:25 PM

ਰੋਮ (ਕੈਂਥ) : ਕਮਿਊਨੇ ਦੀ ਮੋਰਾਦੀ ਵੱਲੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆਂ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ’ਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਟਲੀ ਵਿਚ  ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਇਕ ਅਜਿਹੀ ਸੰਸਥਾ ਹੈ, ਜਿਹੜੀ ਕਿ ਇਟਲੀ ’ਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ’ਚ ਯਾਦਗਾਰਾਂ ਸਥਾਪਿਤ ਕਰ ਰਹੀ ਹੈ, ਜਿਸ ਦਾ ਮਕਸਦ ਇਟਲੀ ’ਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ।

PunjabKesari

ਇਟਲੀ ਦੇ ਪਿੰਡ ਮੋਰਾਦੀ ਵਿਖੇ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ’ਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਿਨਾਮ ਸਿੰਘ, ਜਸਵੀਰ ਿਸੰਘ, ਗੁਰਮੇਲ ਸਿੰਘ, ਜਗਦੀਪ ਿਸੰਘ, ਕੁਲਜੀਤ ਸਿੰਘ, ਸਤਿੰਦਰ  ਸਿੰਘ, ਜੀਤ ਸਿੰਘ, ਜਗਦੀਸ਼ ਸਿੰਘ, ਜਸਵੀਰ ਸਿੰਘ, ਹਰਜਾਪ ਸਿੰਘ ਅਤੇ ਕਮੂਨੇ ਦੀ ਮਰਾਦੀ ਦੇ ਮੇਅਰ ਤੋਮਾਸੋ ਤਰੀਬਿਰਤੀ, ਉਪ ਮੇਅਰ ਵਿਤੋਰੀਆ ਮਿਰਕਾਤਾਲੀ ਕਮੂਨੇ ਦੀ ਮਰਾਦੀ ਵੱਲੋਂ ਸਤੇਫਾਨੀਆ ਫਾਰੋਲਫੀ, ਕਾਰਾਬੀਨੀਏਰੀ ਅਤੇ ਨਗਰ ਕੌਂਸਲ ਦੇ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕੈਥੋਲਿਕ ਚਰਚ ਦੇ ਨੁਮਾਇੰਦੇ ਮੀਰਕੋ ਅਤੇ ਜਾਂਲੂਕਾ, ਫਰੀਊਲੀ ਡਵੀਜ਼ਨ ਦੇ ਪ੍ਰਧਾਨ ਰੋਮਾਨੋ ਰੋਸੀ, ਸਨ ਮਾਰਕੋ ਡਵੀਜ਼ਨ ਦੇ ਸਿਰਜੋ ਬਿਰਨਾਬੇ, ਅਲਪੀਨੀ ਫੌਜੀ ਡਵੀਜ਼ਨ ਤੋਂ ਕਾਰਲੋ, ਫਾਬੀਓ ਅਤੇ ਅਨੇਕਾਂ ਹੋਰ ਸਾਥੀਆਂ, ਆਰਗਿਲ ਸਕੌਟਿਸ਼ ਵੱਲੋਂ ਸਾਂਸੀਓ ਗੁਇਰੀਨੀ, ਲੂਤੀਰਾਨੋ ਦੇ ਨੁਮਾਇੰਦੇ ਜੂਸੇਪੇ, ਵਿਤੋਰੀਓ ਤੋਂ ਇਲਾਵਾ ਇਲਾਕੇ ਦੀਆਂ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

PunjabKesari
 
 


Manoj

Content Editor

Related News