ਟ੍ਰੇਡ ਵਾਰ ਨੂੰ ਲੈ World Bank ਤੇ IMF ਨੇ ਚੀਨ, ਅਮਰੀਕਾ ਨੂੰ ਦਿੱਤੀਆਂ ਇਹ ਖਾਸ ਸਲਾਹਾਂ

Friday, Oct 12, 2018 - 03:08 AM (IST)

ਵਾਸ਼ਿੰਗਟਨ/ਬਾਲੀ — ਅੰਤਰਰਾਸ਼ਟਰੀ ਵਿੱਤ ਏਜੰਸੀਆਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐਮ. ਐਫ.) ਨੇ ਬਾਲੀ 'ਚ ਜਾਰੀ ਇਕ ਅਹਿਮ ਬੈਠਕ ਦੌਰਾਨ ਅਮਰੀਕਾ ਅਤੇ ਚੀਨ ਨੂੰ ਸਲਾਹ ਦਿੱਤੀ ਹੈ ਕਿ ਉਹ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਓ.) ਦੇ ਨਿਯਮਾਂ ਮੁਤਾਬਕ ਵਪਾਰ ਕਰੇ ਕਿਉਂਕਿ ਇਸ 'ਚ ਦੁਨੀਆ ਦਾ ਭਲਾ ਹੈ।
ਵਿਸ਼ਵ ਬੈਂਕ ਅਤੇ ਆਈ. ਐਮ. ਐਫ. ਦੇ ਪ੍ਰਮੁੱਖਾਂ ਨੇ ਬੁੱਧਵਾਰ ਨੂੰ ਅਮਰੀਕਾ ਅਤੇ ਚੀਨ ਨੂੰ ਸਲਾਹ ਦਿੱਤੀ ਕਿ ਉਹ ਗਲੋਬਲ ਬਾਜ਼ਾਰ 'ਚ ਨਿਯਮਾਂ ਮੁਤਾਬਕ ਵਪਾਰ ਕਰਨ ਅਤੇ ਨਾਲ ਹੀ ਉਨ੍ਹਾਂ ਨੇ ਚੀਨ ਦੀ ਤਕਨਾਲੋਜੀ ਵਿਕਾਸ ਰਣਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਨੂੰ ਵੀ ਆਖਿਆ ਹੈ। ਇਸ ਕਾਰਨ ਗਲੋਬਲ ਅਰਥਵਿਵਸਥਾ ਨੂੰ ਲੰਬੇ ਸਮੇਂ ਤੱਕ ਨੁਕਸਾਨ ਹੋਣ ਦਾ ਸ਼ੱਕ ਹੈ। ਆਈ. ਐਮ. ਐਫ. ਦੀ ਪ੍ਰਬੰਧਕ ਡਾਇਰੈਕਟਰ ਕ੍ਰਿਸਟੀਨ ਲੇਗਾਰਡ ਨੇ ਕਿਹਾ ਕਿ ਉਹ ਅਮਰੀਕਾ ਅਤੇ ਚੀਨ ਨੂੰ ਇਹ ਸਲਾਹ ਦੇਵੇਗੀ ਕਿ ਉਹ ਠੰਢੇ ਦਿਮਾਗ ਨਾਲ ਵਿਚਾਰ ਕਰਨ ਅਤੇ ਦੁਨੀਆ ਦੀ ਵਪਾਰ ਪ੍ਰਣਾਲੀ ਨੂੰ ਪਹਿਲਾਂ ਵਾਂਗ ਕਰਨ ਠੀਕ ਕਰਨ'ਚ ਮਦਦ ਕਰਨ ਨਾ ਕੀ ਤੋੜਣ।
ਲੇਗਾਰਡ ਅਤੇ ਗਲੋਬਲ ਬੈਂਕ ਦੇ ਪ੍ਰਧਾਨ ਜਿਮ ਯਾਂਗ ਕਿਮ ਨੇ ਆਈ. ਐਮ. ਐਫ. ਅਤੇ ਗਲੋਬਲ ਬੈਂਕ ਦੀ ਸਾਲਾਨਾ ਬੈਠਕ ਦੇ ਮੌਕੇ 'ਤੇ ਵੱਖ-ਵੱਖ ਗੱਲਬਾਤ 'ਚ ਆਪਣੇ ਵਿਚਾਰ ਰੱਖੇ। ਇਹ ਬੈਠਕ ਇੰਡੋਨੇਸ਼ੀਆ ਦੇ ਬਾਲੀ ਟਾਪੂ 'ਚ ਹੋ ਰਹੀ ਹੈ। ਇਸ ਆਯੋਜਨ 'ਚ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕ ਹਿੱਸਾ ਲੈ ਰਹੇ ਹਨ। ਅਮਰੀਕਾ ਅਤੇ ਚੀਨ ਵਿਚਾਲੇ ਵਧਦੇ ਵਿਵਾਦ ਦੇ ਬਾਰੇ 'ਚ ਪੁੱਛੇ ਜਾਣ 'ਤੇ ਲੇਗਾਰਡ ਨੇ ਆਖਿਆ ਕਿ ਦੋਹਾਂ ਦੇਸ਼ਾਂ ਨੇ ਇਕ ਦੂਜੇ ਦੇ ਬਰਾਮਦ 'ਤੇ ਜੋ ਹੋਰ ਸ਼ੁਲਕ ਲਾਇਆ ਹੈ ਉਸ ਨਾਲ ਅਜੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਗੱਲ ਦਾ ਡਰ ਬਣਿਆ ਹੋਇਆ ਹੈ ਕਿ ਇਸ ਨਾਲ ਹੋਰ ਦੇਸ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਲੇਗਾਰਡ ਨੇ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਨੂੰ 3 ਸਲਾਹਾਂ ਦਿੱਤੀਆਂ ਹਨ। ਵਿਵਾਦ ਨੂੰ ਠੰਢਾ ਕਰੋ, ਪ੍ਰਣਾਲੀ ਨੂੰ ਪਹਿਲਾਂ ਵਾਂਗ ਠੀਕ ਕਰੋ ਅਤੇ ਇਸ ਨੂੰ ਤੋੜੋ ਨਾ। ਉਨ੍ਹਾਂ ਆਖਿਆ ਕਿ ਸਥਿਤ ਨਿਯਮ ਬਣਾਉਣ ਵਾਲੇ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਯੂ.) ਕੋਲ ਅਮਰੀਕਾ ਦੀ ਸ਼ਿਕਾਇਤ ਨੂੰ ਹੱਲ ਕਰਨ ਦੇ ਤਰੀਕੇ ਹਨ। ਅਮਰੀਕਾ ਦੀ ਸ਼ਿਕਾਇਤ ਹੈ ਕਿ ਚੀਨ ਦੀਆਂ ਨੀਤੀਆਂ ਗਲਤ ਤਰੀਕੇ ਨਾਲ ਆਧੁਨਿਕ ਤਕਨਾਲੋਜੀ ਜੁਟਾਉਣ ਦੀ ਹੈ ਜਿਸ ਨਾਲ ਵਿਦੇਸ਼ ਕੰਪਨੀਆਂ ਨੂੰ ਨੁਕਸਾਨ ਹੁੰਦਾ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਬਲਯੂ. ਟੀ. ਓ. ਨੂੰ ਸਬਸਿਡੀ ਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਹੈ।


Related News