ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

Wednesday, Sep 25, 2024 - 11:15 AM (IST)

ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਐਂਟਰਟੇਨਮੈਂਟ ਡੈਸਕ : ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਉਸ ਨੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਬਾਰੇ ਬਿਆਨ ਦਿੱਤਾ ਹੈ। ਮੀਡੀਆ 'ਚ ਦਿੱਤੇ ਬਿਆਨ 'ਚ ਉਸ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਿਆਂਦੇ ਜਾਣੇ ਚਾਹੀਦੇ ਹਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ। ਕੰਗਨਾ ਦੇ ਇਸ ਬਿਆਨ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ


ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਕੰਗਨਾ ਰਣੌਤ 
ਕੰਗਨਾ ਰਣੌਤ ਦੇ ਬਿਆਨ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, "ਕੰਗਨਾ ਰਣੌਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਉਹ ਕੁਝ ਵੀ ਕਹਿ ਸਕਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਜੋ ਵੀ ਸੰਵੇਦਨਸ਼ੀਲ ਮੁੱਦੇ ਹਨ, ਮੈਨੂੰ ਉਨ੍ਹਾਂ 'ਤੇ ਚਰਚਾ ਕਰਨੀ ਚਾਹੀਦੀ ਹੈ। ਜਦੋਂ ਉਹ ਸੰਵੇਦਨਸ਼ੀਲ ਮੁੱਦਿਆਂ 'ਤੇ ਚਰਚਾ ਕਰਦੀ ਹੈ ਤਾਂ ਉਹ ਵਿਵਾਦਿਤ ਬਿਆਨ ਦਿੰਦੀ, ਜਿਸ ਨੂੰ ਟੀ.ਵੀ.'ਤੇ ਦਿਖਾਇਆ ਜਾਵੇਗਾ। ਲੋਕ ਫਿਰ ਗਾਲ੍ਹਾਂ ਕੱਢਣਗੇ ਅਤੇ ਕੰਗਨਾ ਨੂੰ ਗਾਲ੍ਹਾਂ ਸੁਣਨ 'ਚ ਮਜ਼ਾ ਆਉਂਦਾ ਹੈ।"

ਇਹ ਖ਼ਬਰ ਵੀ ਪੜ੍ਹੋ ਰਣਦੀਪ ਹੁੱਡਾ ਦੀ ਇਸ ਫ਼ਿਲਮ ਨੂੰ ਆਸਕਰ 'ਚ ਮਿਲੀ ਐਂਟਰੀ

ਅੰਮ੍ਰਿਤਸਰ ਆ ਕੇ ਦੇਵੇ ਅਜਿਹੇ ਬਿਆਨ : ਰਾਜਾ ਵੜਿੰਗ
ਇਕ ਇੰਟਰਵਿਊ ਦੌਰਾਨ ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਮੀਡੀਆ 'ਚ ਕੰਗਨਾ ਕਹਿੰਦੀ ਹੈ ਕਿ ਉਸ ਨੂੰ 'ਐਮਰਜੈਂਸੀ' ਫ਼ਿਲਮ ਕਰ ਕੇ ਪੰਜਾਬ ਬਾਰੇ ਚੰਗੀ ਸਮਝ ਆਈ ਹੈ ਤਾਂ ਰਾਜਾ ਵੜਿੰਗ ਨੇ ਕਿਹਾ ਕਿ, "ਜੇਕਰ ਉਸ ਨੂੰ ਪੰਜਾਬ ਬਾਰੇ ਪਤਾ ਹੈ ਤਾਂ ਅੰਮ੍ਰਿਤਸਰ ਆ ਕੇ ਇਹ ਬਿਆਨ ਦੇਵੇ। ਕੰਗਨਾ 'ਐਮਰਜੈਂਸੀ' ਅਤੇ ਭਿੰਡਰਾਂਵਾਲੇ ਦੀ ਗੱਲ ਕਰ ਰਹੀ ਹੈ, ਉਸ ਸਮੇਂ ਤੇਰਾ ਜਨਮ ਵੀ ਨਹੀਂ ਹੋਇਆ ਸੀ। ਲੋਕ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਨ, ਜਿਨ੍ਹਾਂ ਬਾਰੇ ਉਹ ਨਹੀਂ ਜਾਣਦੇ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਤੱਕ ਨੂੰ ਨਹੀਂ ਜਾਣਦੀ ਹੈ।"

ਇਹ ਖ਼ਬਰ ਵੀ ਪੜ੍ਹੋ ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ

ਕੰਗਨਾ ਨੂੰ ਕੁਝ ਕਿਹਾ ਤਾਂ ਕਈਆਂ ਨੂੰ ਲੱਗਣਗੀਆਂ ਮਿਰਚਾਂ
ਕੰਗਨਾ ਨੇ ਕਿਹਾ ਸੀ ਕਿ ਹਿਮਾਚਲ ਸਰਕਾਰ ਕਰਜ਼ਾ ਲੈ ਕੇ ਸੋਨੀਆ ਗਾਂਧੀ ਨੂੰ ਦਿੰਦੀ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ, "ਜੇਕਰ ਕੰਗਨਾ ਨੂੰ ਕੁਝ ਕਿਹਾ ਗਿਆ, ਤਾਂ ਕਿਸੇ ਨੂੰ ਬਹੁਤ ਮਿਰਚਾਂ ਲੱਗਣਗੀਆਂ, ਬਵਾਲ ਹੋ ਜਾਵੇਗਾ। ਅਸੀਂ ਔਰਤਾਂ ਦੀ ਇੱਜ਼ਤ ਕਰਦੇ ਹਾਂ ਪਰ ਉਨ੍ਹਾਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਔਰਤ ਨੂੰ ਔਰਤ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਕੰਗਨਾ ਵਰਗੇ ਕਈ ਲੋਕ ਆਏ ਅਤੇ ਚਲੇ ਗਏ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News