ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਈ ਲਾਪਤਾ ਪਣਡੁੱਬੀ ਦੀ ਖ਼ਤਮ ਹੋਣ ਵਾਲੀ ਹੈ ਆਕਸੀਜਨ, 5 ਯਾਤਰੀ ਹਨ ਸਵਾਰ

Thursday, Jun 22, 2023 - 03:24 PM (IST)

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਈ ਲਾਪਤਾ ਪਣਡੁੱਬੀ ਦੀ ਖ਼ਤਮ ਹੋਣ ਵਾਲੀ ਹੈ ਆਕਸੀਜਨ, 5 ਯਾਤਰੀ ਹਨ ਸਵਾਰ

ਦੁਬਈ (ਭਾਸ਼ਾ)- ਅਟਲਾਂਟਿਕ ਮਹਾਸਾਗਰ ਵਿੱਚ ਇਤਿਹਾਸਕ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਦੇ ਰਸਤੇ ਵਿੱਚ ਲਾਪਤਾ ਹੋਈ ਇੱਕ ਟੂਰਿਸਟ ਪਣਡੁੱਬੀ ਦੀ ਭਾਲ ਵਿੱਚ ਸਮਾਂ ਨਿਕਲਦਾ ਜਾ ਰਿਹਾ ਹੈ ਅਤੇ ਵੀਰਵਾਰ ਸਵੇਰ ਤੱਕ ਵੀ ਇਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ। 'ਟਾਈਟਨ' ਨਾਂ ਦੀ ਇਸ ਲਾਪਤਾ ਪਣਡੁੱਬੀ ਵਿਚ ਕੁਝ ਘੰਟਿਆਂ ਦੀ ਹੀ ਆਕਸੀਜਨ ਬਚੀ ਹੈ। ਬਚਾਅ ਕਰਮੀਆਂ ਨੇ ਇਸ ਪਣਡੁੱਬੀ ਦੇ ਲਾਪਤਾ ਸਥਾਨ 'ਤੇ ਹੋਰ ਜਹਾਜ਼ ਭੇਜੇ ਹਨ ਤਾਂ ਜੋ ਇਸ ਦੀ ਖੋਜ ਦੇ ਦੂਜੇ ਦਿਨ ਦੌਰਾਨ, ਪਾਣੀ ਦੇ ਅੰਦਰੋਂ ਆਈ ਆਵਾਜ਼ ਨਾਲ ਉਨ੍ਹਾਂ ਨੂੰ ਬਚਾਅ ਦੀ ਦਿਸ਼ਾ ਤੈਅ ਕਰਨ ਵਿਚ ਮਦਦ ਮਿਲ ਸਕੇ।

ਇਹ ਵੀ ਪੜ੍ਹੋ: ਸ਼ਾਰਜਾਹ 'ਚ ਟਰੱਕ ਨਾਲ ਟੱਕਰ ਮਗਰੋਂ ਪਿਕਅੱਪ ਨੇ ਖਾਧੀਆਂ ਕਈ ਪਲਟੀਆਂ, ਭਾਰਤੀ ਸਣੇ 4 ਲੋਕਾਂ ਦੀ ਮੌਤ

ਜਦੋਂ ਟਾਈਟਨ ਐਤਵਾਰ ਨੂੰ ਸਵੇਰੇ 6 ਵਜੇ ਆਪਣੀ ਯਾਤਰਾ ਲਈ ਰਵਾਨਾ ਹੋਇਆ, ਤਾਂ ਚਾਲਕ ਦਲ ਕੋਲ ਸਿਰਫ਼ 4 ਦਿਨਾਂ ਲਈ ਆਕਸੀਜਨ ਸੀ। ਟਾਈਟਨ 'ਤੇ ਸਵਾਰ 5 ਸੈਲਾਨੀਆਂ ਦੀ ਸੁਰੱਖਿਆ ਦੀ ਉਮੀਦ ਜਤਾਉਣ ਵਾਲੇ ਲੋਕਾਂ ਨੇ ਵੀ ਕਈ ਰੁਕਾਵਟਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ, ਜਿਸ ਵਿਚ ਪਣਡੁੱਬੀ ਦੀ ਲੋਕੇਸ਼ਨ ਦਾ ਪਤਾ ਲਗਾਉਣਾ, ਬਚਾਅ ਉਪਕਰਨਾਂ ਨਾਲ ਉਸ ਤੱਕ ਪਹੁੰਚਣਾ ਅਤੇ ਉਸ ਨੂੰ ਸਤ੍ਹਾ 'ਤੇ ਲਿਆਉਣਾ ਸ਼ਾਮਲ ਹੈ ਅਤੇ ਇਹ ਸਭ ਕੁੱਝ ਪਣਡੁੱਬੀ 'ਤੇ ਸਵਾਰ ਯਾਤਰੀਆਂ ਦੀ ਆਕਸੀਜਨ ਸਪਲਾਈ ਖ਼ਤਮ ਹੋਣ ਤੋਂ ਪਹਿਲਾਂ ਕਰਨਾ ਹੋਵੇਗਾ। ਬਚਾਅ ਕਰਮਚਾਰੀ ਸਮੁੰਦਰ ਵਿਚ 13,200 ਫੁੱਟ ਦੀ ਡੂੰਘਾਈ ਵਿੱਚ ਕਨੈਕਟੀਕਟ ਨਾਲ ਦੁੱਗਣੇ ਖੇਤਰ ਵਿੱਚ ਬਚਾਅ ਕਾਰਜ ਚਲਾ ਰਹੇ ਹਨ। ਫਰਸਟ ਕੋਸਟ ਗਾਰਡ ਜ਼ਿਲ੍ਹੇ ਦੇ ਕੈਪਟਨ ਜੈਮੀ ਫਰੈਡਰਿਕਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਜੇ ਵੀ ਪਣਡੁੱਬੀ 'ਤੇ ਸਵਾਰ 5 ਯਾਤਰੀਆਂ ਨੂੰ ਬਚਾਅ ਕੇ ਲਿਆਉਣ ਦੀ ਉਮੀਦ ਹੈ। ਸਮੁੰਦਰੀ ਵਿਗਿਆਨੀ ਡੋਨਾਲਡ ਮਰਫੀ ਨੇ ਕਿਹਾ ਕਿ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਐਤਵਾਰ ਨੂੰ ਜਿੱਥੇ ਟਾਈਟਨ ਲਾਪਤਾ ਹੋਈ ਸੀ, ਉਹ ਧੁੰਦ ਅਤੇ ਤੂਫਾਨ ਦੇ ਲਿਹਾਜ ਨਾਲ ਸੰਵੇਦਨਸ਼ੀਲ ਖੇਤਰ ਹੈ, ਜਿਸ ਕਾਰਨ ਉੱਥੇ ਖੋਜ ਅਤੇ ਬਚਾਅ ਕਾਰਜ ਬਹੁਤ ਚੁਣੌਤੀਪੂਰਨ ਹੋ ਗਿਆ ਹੈ।

ਇਹ ਵੀ ਪੜ੍ਹੋ: ਰੈਸਟੋਰੈਂਟ 'ਚ ਰਸੋਈ ਗੈਸ ਕਾਰਨ ਹੋਇਆ ਜ਼ਬਰਦਸਤ ਧਮਾਕਾ, 31 ਲੋਕਾਂ ਦੀ ਦਰਦਨਾਕ ਮੌਤ

ਇਸ ਦੌਰਾਨ, ਇਹ ਦੋਸ਼ ਸਾਹਮਣੇ ਆ ਰਹੇ ਹਨ ਕਿ ਪਣਡੁੱਬੀ ਦੇ ਵਿਕਾਸ ਦੌਰਾਨ ਇਸ ਦੀ ਸੁਰੱਖਿਆ ਨੂੰ ਲੈ ਕੇ ਕਈ ਚੇਤਾਵਨੀਆਂ ਦਿੱਤੀਆਂ ਗਈਆਂ ਸਨ। ਫਰੈਡਰਿਕ ਨੇ ਦੱਸਿਆ ਕਿ ਸਮੁੰਦਰ ਤੋਂ ਆ ਰਹੀ ਆਵਾਜ਼ ਨੇ ਖੋਜ ਦੇ ਦਾਇਰੇ ਨੂੰ ਸੀਮਤ ਕਰਨ ਦਾ ਮੌਕਾ ਦਿੱਤਾ ਹੈ ਪਰ ਸਹੀ ਜਗ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ, ''ਅਸਲ ਵਿੱਚ ਅਸੀਂ ਨਹੀਂ ਜਾਣਦੇ ਕਿ ਇਹ ਕਿਸ ਤਰ੍ਹਾਂ ਦੀ ਆਵਾਜ਼ ਸੀ।'' ਟਾਈਟੈਨਿਕ ਦੇ ਮਲਬੇ ਨੂੰ ਦੇਖਣ ਦੀ ਮੁਹਿੰਮ ਦੀ ਅਗਵਾਈ ਕਰ ਰਹੀ ਕੰਪਨੀ ਦੇ ਸੀਈਓ ਸਟਾਕਟਨ ਰਸ਼, ਬ੍ਰਿਟਿਸ਼ ਅਰਬਪਤੀ, ਪਾਕਿਸਤਾਨੀ ਕਾਰੋਬਾਰੀ ਪਰਿਵਾਰ ਦੇ 2 ਆਦਮੀ ਅਤੇ ਇਕ ਟਾਈਟੈਨਿਕ ਮਾਹਿਰ ਇਸ ਪਣਡੁੱਬੀ ਵਿਚ ਸਵਾਰ ਹਨ। Oceangate Expeditions ਇਸ ਮੁਹਿੰਮ ਦੀ ਨਿਗਰਾਨੀ ਕਰ ਰਹੀ ਸੀ। ਕੰਪਨੀ ਦੇ ਅੰਕੜਿਆਂ ਦੇ ਅਨੁਸਾਰ, ਘੱਟੋ ਘੱਟ 46 ਲੋਕਾਂ ਨੇ 2021 ਅਤੇ 2022 ਵਿੱਚ ਟਾਈਟੈਨਿਕ ਦੇ ਮਲਬੇ ਨੂੰ ਵੇਖਣ ਲਈ ਓਸ਼ਨਗੇਟ ਦੀ ਪਣਡੁੱਬੀ ਵਿਚ ਸਫਲਤਾਪੂਰਵਕ ਯਾਤਰਾ ਕੀਤੀ ਸੀ। 

ਇਹ ਵੀ ਪੜ੍ਹੋ: PM ਮੋਦੀ ਦੇ ਡਿਨਰ 'ਚ ਹੋਣਗੇ ਖ਼ਾਸ ਪਕਵਾਨ... ਫਸਟ ਲੇਡੀ ਜਿਲ ਬਾਈਡੇਨ ਨੇ ਖ਼ੁਦ ਕੀਤੀਆਂ ਸਾਰੀਆਂ ਤਿਆਰੀਆਂ


author

cherry

Content Editor

Related News