ਸਰਹੱਦ ਪਾਰ: ਪੈਸਿਆਂ ਦੇ ਲਾਲਚ 'ਚ ਹਿੰਦੂ ਪਰਿਵਾਰ ਨੂੰ ਦਿੱਤਾ ਜ਼ਹਿਰ, 3 ਜੀਆਂ ਦੀ ਮੌਤ

01/23/2023 4:10:26 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਬੀਤੇ ਦਿਨੀਂ ਪਾਕਿਸਤਾਨ ਦੇ ਪਿੰਡ ਕਾਦੀਆਂਵਿਡ ’ਚ ਇਕ ਹਿੰਦੂ ਪਰਿਵਾਰ ਦੇ ਤਿੰਨ ਲੋਕਾਂ ਦੀ ਸ਼ੱਕੀ ਹਾਲਤ ’ਚ ਮੌਤ ਹੋਣ ਸਬੰਧੀ ਮੇਜਬਾਨ ਪਰਿਵਾਰ ਦੇ ਚਾਰ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਬਟਾਲਾ ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਬਣਾਇਆ ਰਿਕਾਰਡ

ਸੂਤਰਾਂ ਅਨੁਸਾਰ ਮ੍ਰਿਤਕ ਕ੍ਰਿਪਾਲ ਦਾਸ ਆਪਣੇ ਮੁੰਡੇ ਸਤੀਸ ਕੁਮਾਰ, ਸੰਨੀ ਕੁਮਾਰ ਅਤੇ ਜੀਜਾ ਵਿਸ਼ਾਲ ਕੁਮਾਰ ਦੇ ਨਾਲ ਕਾਦੀਆਂਵਿੰਡ ਵਾਸੀ ਜਾਵੇਦ ਉਸਮਾਨ ਦੇ ਘਰ ਚਣਿਆਂ ਦੀ ਖ਼ਰੀਦ ਕਰਨ ਦੇ ਲਈ ਆਏ ਸੀ। ਮੇਜਬਾਨ ਨੇ ਰਾਤ ਨੂੰ ਉਨ੍ਹਾਂ ਨੂੰ ਮੱਛੀ ਅਤੇ ਹੋਰ ਸਾਮਾਨ ਖਿਲਾਇਆ ਅਤੇ ਉਹ ਜਾਵੇਦ ਉਸਮਾਨ ਦੇ ਘਰ ’ਚ ਹੀ ਸੌਂ ਗਏ। ਸਵੇਰੇ ਕ੍ਰਿਪਾਲ ਦਾਸ, ਸੰਨੀ ਅਤੇ ਵਿਸ਼ਾਲ ਕਮਰੇ ’ਚ ਮ੍ਰਿਤਕ ਪਾਏ ਗਏ, ਜਦਕਿ ਸਤੀਸ ਕੁਮਾਰ ਬੇਹੋਸ਼ ਪਾਇਆ ਗਿਆ।

ਸਤੀਸ ਕੁਮਾਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਲਈ ਹਸਪਤਾਲ ਭੇਜੀਆਂ ਗਈਆਂ। ਜਾਵੇਦ ਉਸਮਾਨ ਨੇ ਸਵੇਰੇ ਪੁਲਸ ਨੂੰ ਦੱਸਿਆ ਕਿ ਉਸ ਨੇ ਰਾਤ ਨੂੰ ਕੋਲੇ ਬਾਲ ਕੇ ਸਰਦੀ ਤੋਂ ਬਚਾਅ ਦੇ ਲਈ ਮ੍ਰਿਤਕਾਂ ਦੇ ਕਮਰੇ ’ਚ ਅੰਗੀਠੀ ਰੱਖੀ ਸੀ। ਜਿਸ ਦੀ ਗੈਸ ਨਾਲ ਇਹ ਹਿੰਦੂ ਫ਼ਿਰਕੇ ਦੇ ਚਾਰ ਵਿਚੋਂ ਤਿੰਨ ਲੋਕ ਦਮ ਤੋੜ ਗਏ। ਜਿਵੇਂ ਹੀ ਇਸ ਕੇਸ ’ਚ ਬਚੇ ਸਤੀਸ ਕੁਮਾਰ ਨੂੰ ਹੋਸ਼ ਆਇਆ ਤਾਂ ਉਸ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਚਣਿਆਂ ਦੀ ਖ਼ਰੀਦ ਸਬੰਧੀ ਜਾਵੇਦ ਉਸਮਾਨ ਦੇ ਕੋਲ ਆਏ ਸੀ ਅਤੇ ਸਾਡੇ ਕੋਲ ਮੋਟੀ ਰਾਸ਼ੀ ਸੀ, ਪਰ ਅਜੇ ਤੱਕ ਉਹ ਰਾਸ਼ੀ ਪੁਲਸ ਦੇ ਹੱਥ ਨਹੀਂ ਲੱਗੀ ਹੈ। ਰਾਸ਼ੀ ਉਸ ਦੇ ਪਿਤਾ ਕ੍ਰਿਪਾਲ ਦਾਸ ਦੇ ਕੋਲ ਸੀ।

ਇਹ ਵੀ ਪੜ੍ਹੋ- ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

ਉਸ ਨੇ ਦੋਸ਼ ਲਗਾਇਆ ਕਿ ਪੈਸਿਆਂ ਦੇ ਲਾਲਚ ’ਚ ਜਾਵੇਦ ਉਸਮਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਨੂੰ ਮੱਛੀ ਅਤੇ ਕੋਲਡ ਡਰਿੰਕ ’ਚ ਜ਼ਹਿਰ ਮਿਲਾ ਕੇ ਖੁਆ ਦਿੱਤਾ ਹੈ, ਪਰ ਮੇਰੇ ਬੱਚ ਜਾਣ ਨਾਲ ਸਾਰੀ ਗੱਲ ਸਾਹਮਣੇ ਆਈ ਹੈ। ਪੁਲਸ ਨੇ ਇਸ ਮਸਲੇ ’ਚ ਜਾਵੇਦ ਉਸਮਾਨ, ਅੱਲਾ ਦਿੱਲਾ ਸਮੇਤ ਚਾਰ ਮੁਲਜ਼ਮਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਿਪਾਲ ਦਾਸ ਦੇ ਕੋਲ ਜੋ ਦੋ ਲੱਖ ਰੁਪਏ ਸੀ, ਉਸ ਨੂੰ ਬਰਾਮਦ ਕਰਨ ਲਈ ਪੁਲਸ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News