ਇਸ ਔਰਤ ਨੇ ਆਪਣੇ ਹੀ ਬੱਚੇ ਦੇ ਗਲੇ ''ਚ ਪਾ ਦਿੱਤਾ ਫੰਦਾ, ਰਿਕਾਰਡ ਕੀਤਾ ਵੀਡੀਓ ਅਤੇ...

08/19/2017 9:57:58 AM

ਬੈਂਕਾਕ— ਕਹਿੰਦੇ ਹਨ ਕਿ ਮਾਂ ਤੋਂ ਜ਼ਿਆਦਾ ਪਿਆਰ ਔਲਾਦ ਨੂੰ ਦੁਨੀਆ ਵਿਚ ਕੋਈ ਹੋਰ ਨਹੀਂ ਕਰ ਸਕਦਾ ਪਰ ਕੀ ਕੀਤਾ ਜਾਵੇ ਜਦੋਂ ਇਕ ਮਾਂ ਹੀ ਆਪਣੇ ਬੱਚੇ ਨੂੰ ਸੂਲੀ 'ਤੇ ਚੜਾਉਣ ਦੀ ਤਿਆਰੀ ਕਰਨ ਲੱਗੇ? ਦਿਲ ਦਹਿਲਾਉਣ ਵਾਲੀ ਇਹ ਘਟਨਾ ਥਾਈਲੈਂਡ ਦੀ ਹੈ। ਕਰੀਬ ਅੱਧੇ ਮਿੰਟ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਬੈਂਕਾਕ ਦੀ ਇਕ ਔਰਤ ਆਪਣੇ ਪਤੀ ਨੂੰ ਬਲੈਕਮੇਲ ਕਰਨ ਲਈ ਆਪਣੇ ਇਕ ਸਾਲ ਦੇ ਬੇਟੇ ਨੂੰ ਰੱਸੀ ਨਾਲ ਲਮਕਾਉਣ ਤੋਂ ਵੀ ਪਰਹੇਜ਼ ਨਹੀਂ ਕਰਦੀ। ਦਰਅਸਲ ਇਹ ਔਰਤ ਆਪਣੇ ਪਤੀ ਤੋਂ ਇਸ ਲਈ ਨਾਰਾਜ਼ ਸੀ ਕਿਉਂਕਿ ਉਹ ਉਸ ਦਾ ਫੋਨ ਨਹੀਂ ਚੁੱਕ ਰਿਹਾ ਸੀ। ਇਸ ਗੁੱਸੇ ਵਿਚ ਉਸ ਨੇ ਆਪਣੇ ਬੇਟੇ ਦੇ ਗਲੇ 'ਚ ਰੱਸੀ ਬੰਨ ਕੇ ਇਕ ਵੀਡੀਓ ਸ਼ੂਟ ਕੀਤੀ ਅਤੇ ਆਪਣੇ ਪਤੀ ਨੂੰ ਭੇਜਦੇ ਹੋਏ ਕਿਹਾ ਕਿ ਜੇਕਰ ਉਹ ਉਸ ਦਾ ਫੋਨ ਨਹੀਂ ਚੱਕੇਗਾ ਤਾਂ ਉਹ ਇਸ ਬੱਚੇ ਨੂੰ ਲਟਕਾ ਦੇਵੇਗੀ। ਔਰਤ  ਦੇ ਪਤੀ ਨੂੰ ਜਦੋਂ ਇਹ ਵੀਡੀਓ ਮਿਲੀ ਤਾਂ ਉਸ ਨੇ ਇਸ ਨੂੰ ਆਪਣੀ ਭੈਣ ਅਤੇ ਮਾਂ ਨੂੰ ਫਾਰਵਰਡ ਕਰਕੇ ਬੱਚੇ ਨੂੰ ਬਚਾਉਣ ਨੂੰ ਕਿਹਾ। ਉਨ੍ਹਾਂ ਨੇ ਇਹ ਵੀਡੀਓ ਆਨਲਾਈਨ ਸ਼ੇਅਰ ਕਰ ਦਿੱਤੀ। ਪੁਲਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਬੱਚੇ ਨੂੰ ਉਸ ਦੇ ਕਬਜੇ ਤੋਂ ਰਿਹਾ ਕਰਵਾ ਲਿਆ ਹੈ।

ਪੂਰਾ ਵੀਡੀਓ ਕਾਫ਼ੀ ਡਿਸਟਰਬਿੰਗ ਹੈ ਜਿਸ ਵਿਚ ਦਿਖਾਈ ਦ ੇਰਿਹਾ ਹੈ ਕਿ ਔਰਤ ਇਸ ਬੱਚੇ ਨੂੰ ਰੱਸੀ ਨਾਲ ਬੰਨ ਕੇ ਹਵਾ ਵਿਚ ਲਟਕਾ ਰਹੀ ਹੈ ਅਤੇ ਬੱਚਾ ਦਰਦ ਨਾਲ ਰੋ ਰਿਹਾ ਹੈ। ਇਸ ਤੋਂ ਬਾਅਦ ਉਹ ਔਰਤ ਬੱਚੇ ਨੂੰ ਬੈੱਡ 'ਤੇ ਸੁੱਟ ਦਿੰਦੀ ਹੈ ਅਤੇ ਆਪਣੇ ਪਤੀ ਨੂੰ ਕਹਿੰਦੀ ਹੈ, ਤੈਨੂੰ ਲੋਕਾਂ ਦੀ ਬਹੁਤ ਫਿਕਰ ਰਹਿੰਦੀ ਹੈ ਨਾ। ਇਹ ਤੁਹਾਡਾ ਪੁੱਤਰ ਹੈ ਅਤੇ ਇਹ ਇੱਕ ਰੱਸੀ ਹੈ। ਮੈਂ ਇਸ ਨੂੰ ਹੁਣ ਤੱਕ ਮਾਰਿਆ ਨਹੀਂ ਹੈ, ਇਹ ਮਰਿਆ ਨਹੀਂ ਹੈ। ਜੇਕਰ ਤੂੰ ਇਸ ਨੂੰ ਲੈਣ ਵਾਪਸ ਨਹੀਂ ਆਉਂਦਾ ਤਾਂ ਤੂੰ ਦੇਖੋਗੇ ਕਿ ਅੱਜ ਕੀ ਹੋਵੇਂਗਾ। ਤੂੰ ਮੇਰਾ ਫੋਨ ਨਹੀਂ ਚੁੱਕਿਆ ਨਾ। 
ਹਾਲਾਂਕਿ ਔਰਤ ਨੇ ਇਸ ਪੂਰੇ ਮਾਮਲੇ 'ਤੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਸ ਦਾ ਆਨਲਾਇਨ ਬਿਜਨਸ ਚੰਗਾ ਨਹੀਂ ਚੱਲ ਰਿਹਾ ਸੀ,  ਇਸ ਲਈ ਉਹ ਨਿਰਾਸ਼ ਸੀ। ਨਾਲ ਹੀ ਉਸ ਨੂੰ ਇਸ ਗੱਲ ਦਾ ਵੀ ਡਰ ਸੀ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ। ਉੱਧਰ, ਔਰਤ ਦੇ ਪਤੀ ਨੇ ਇਸ ਪੂਰੇ ਮਾਮਲੇ ਨੂੰ ਪਰਵਾਰਿਕ ਵਿਵਾਦ ਦੱਸਦੇ ਹੋਏ ਕਿਹਾ ਕਿ ਹੁਣ ਉਹ ਇਸ ਮਾਮਲੇ ਨੂੰ ਹੋਰ ਵਧਾਉਣਾ ਨਹੀਂ ਚਾਹੁੰਦਾ।


Related News