13 ਲੱਖ ਡਾਲਰ ''ਚ ਵਿਕਿਆ ਇਹ ਸ਼ਾਹੀ ਸਿੱਕਾ, ਜਾਣੋ ਕਿਉਂ

01/20/2020 12:38:52 AM

ਲੰਡਨ—ਬ੍ਰਿਟੇਨ ਦੇ ਕਿੰਗ ਐਡਵਰਡ-8 ਦੀ ਰਾਜਗੱਦੀ ਛੱਡਣ ਤੋਂ ਪਹਿਲਾਂ ਦੀ ਤਸਵੀਰ ਵਾਲਾ ਇਕ ਸੋਨੇ ਦਾ ਸਿੱਕਾ 10 ਲੱਖ ਪਾਊਂਡ ਭਾਵ 13 ਲੱਖ ਡਾਲਰ 'ਚ ਵਿਕਿਆ ਹੈ। ਇਸ ਨੂੰ ਦੁਨੀਆ ਦੇ ਬੇਹੱਦ ਦੁਰਲੱਭ ਸਿੱਕਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਰਾਜਵੰਸ਼ ਦੇ ਸਿੱਕੇ ਦੀ ਵਿਕਰੀ ਦਾ ਇਹ ਇਕ ਨਵਾਂ ਰਿਕਾਰਡ ਹੈ। ਮਹਾਰਾਣੀ ਐਲਿਜ਼ਾਬੈਥ-2 ਦੇ ਚਾਚਾ ਕਿੰਗ ਐਡਵਰਡ-8 ਨੇ ਇਕ ਅਮਰੀਕੀ ਵਿਧਵਾ ਵੈਲਿਸ ਸਿੰਪਸਨ ਨਾਲ ਵਿਆਹ ਕਰਨ ਲਈ ਰਾਜਗੱਦੀ ਦਾ ਤਿਆਰ ਕਰ ਦਿੱਤਾ ਸੀ।

ਰਾਜਗੱਦੀ ਛੱਡਣ ਤੋਂ ਪਹਿਲਾਂ ਉਨ੍ਹਾਂ ਦੀ ਤਸਵੀਰ ਵਾਲੇ ਇਸ ਸਿੱਕੇ ਨੂੰ ਖਰੀਦਣ ਵਾਲਾ ਵਿਅਕਤੀ ਇਕ ਨਿੱਜੀ ਕਲੈਕਟਰ ਹੈ ਜੋ ਆਪਣੀ ਪਛਾਣ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਉਸ ਨੇ ਇਕ ਬ੍ਰਿਟਿਸ਼ ਸਮਾਚਾਰ ਸਮੂਹ ਨੂੰ ਦੱਸਿਆ ਕਿ ਇਹ ਜੀਵਨ 'ਚ ਇਕ ਵਾਰ ਮਿਲਣ ਵਾਲਾ ਦੁਰਲੱਭ ਮੌਕਾ ਸੀ। ਸ਼ਾਹੀ ਟਕਸਾਲ 'ਚ ਕਲੈਕਟਰ ਸੇਵਾਵਾਂ ਦੀ ਪ੍ਰਮੁੱਖ ਰੇਬੇਕਾ ਮਾਰਗਨ ਮੁਤਾਬਕ ਇਸ ਸਿੱਕੇ ਦੀ ਰਿਕਾਰਡ ਕੀਮਤ ਹੈਰਾਨ ਕਰਨ ਵਾਲੀ ਨਹੀਂ ਹੈ। ਕਿੰਗ ਐਡਵਰਡ-8 ਦੀ ਤਸਵੀਰ ਵਾਲਾ ਇਹ ਸਿੱਕਾ ਬੇਹੱਦ ਦੁਰਲੱਭ ਸਿੱਕਿਆਂ 'ਚੋਂ ਇਕ ਹੈ। ਸ਼ਾਹੀ ਟਕਸਾਲ ਮੁਤਾਬਕ 22 ਕੈਰੇਟ ਸੋਨੇ ਦੇ ਇਹ ਸਿੱਕੇ ਕਦੇ ਵੀ ਲੋਕਾਂ ਲਈ ਜਾਰੀ ਨਹੀਂ ਕੀਤੇ ਗਏ ਸਨ ਅਤੇ ਸਿਰਫ ਕੁਝ ਹੀ ਲੋਕਾਂ ਨੂੰ ਇਨ੍ਹਾਂ ਦੇ ਬਾਰੇ 'ਚ ਜਾਣਕਾਰੀ ਸੀ।

ਆਪਣੇ ਪਿਆਰ ਲਈ ਛੱਡਿਆ ਸੀ ਸ਼ਾਹੀ ਤਖਤ
ਕਿੰਗ ਐਡਵਰਡ ਦੋ ਵਾਰ ਦੀ ਤਲਾਕਸ਼ੁਦਾ ਵਾਲਿਸ ਸਿੰਪਸਨ ਨੂੰ ਦਿਲ ਦੇ ਬੈਠੇ ਸਨ ਅਤੇ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰ ਗਿਆ ਸੀ। ਉਨ੍ਹਾਂ ਨੇ ਵਾਲਿਸ ਸਿੰਪਸਨ ਨੂੰ ਪਾਉਣ ਲਈ ਬ੍ਰਿਟਿਸ਼ ਤਖਤ ਦਾ ਤਿਆਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1936 'ਚ ਵਾਲਿਸ ਸਿੰਪਸਨ ਨਾਲ ਵਿਆਹ ਕਰ ਲਿਆ ਸੀ। 1894 'ਚ ਜਨਮੇ ਐਡਵਰਡ ਅਸ਼ਟਮ ਨੇ 42 ਸਾਲ ਦੀ ਉਮਰ 'ਚ 1936 ਨੂੰ ਸ਼ਾਹੀ ਰਾਜ ਗੱਦੀ ਸੰਭਾਲੀ ਅਤੇ 11 ਮਹੀਨਿਆਂ ਬਾਅਦ ਸ਼ਾਹੀ ਤਖਤ ਛੱਡ ਦਿੱਤਾ ਸੀ। ਸ਼ਾਹੀ ਪ੍ਰੋਟੋਕਾਲ ਅਤੇ ਬ੍ਰਿਟਿਸ਼ ਸੰਵਿਧਾਨ ਉਨ੍ਹਾਂ ਨੂੰ ਇਸ ਵਿਆਹ ਦੀ ਅਨੁਮਤਿ ਨਹੀਂ ਦੇ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਕਿੰਗ ਐਡਵਰਡ ਅਸ਼ਟਮ ਦਾ 1977 'ਚ ਦਿਹਾਂਤ ਹੋ ਗਿਆ ਅਤੇ 1986 'ਚ ਵਾਲਿਸ ਦਾ ਵੀ ਦਿਹਾਂਤ ਹੋ ਗਿਆ ਸੀ।


Karan Kumar

Content Editor

Related News