ਕੈਨੇਡਾ ''ਚ ਰਹਿਣ ਵਾਲੀ ਇਸ ਪੰਜਾਬਣ ਦੀ ਪੂਰੀ ਦੁਨੀਆ ਹੈ ਦੀਵਾਨੀ

Monday, Oct 09, 2017 - 10:14 PM (IST)

ਬਰੈਂਪਟਨ — ਇੰਸਟਾਗ੍ਰਾਮ 'ਤੇ ਫੋਟੋ ਪੋਸਟ ਕਰਕੇ ਲੋਕਾਂ ਨੂੰ ਵਕਤ 'ਚ ਪਾਉਣ ਅਤੇ ਉਨ੍ਹਾਂ ਦੇ ਵਿਚਾਰ ਬਦਲਣ ਵਾਲੀ ਇਹ ਪੰਜਾਬਣ ਕੁੜੀ ਹੋਰਨਾਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਪੰਜਾਬਣ ਦੇ ਇੰਸਟਾਗ੍ਰਾਮ 'ਤੇ 1.7 ਮਿਲੀਅਨ ਫੋਲੋਅਰਜ਼ ਹਨ। ਮੂਲ ਰੂਪ ਤੋਂ ਪੰਜਾਬ 'ਚ ਜਨਮੀ ਅਤੇ ਕੈਨੇਡਾ ਦੇ ਟੋਰਾਂਟੋ 'ਚ ਰਹਿਣ ਵਾਲੀ ਰੂਪੀ ਕੌਰ (25) ਦੀ ਪਛਾਣ ਲੇਖਿਕਾ ਅਤੇ ਕਵਿਤਰੀ ਦੇ ਰੂਪ 'ਚ ਕੀਤੀ ਜਾਂਦੀ ਹੈ। ਕੌਰ ਦੀ ਪਹਿਲੀ ਕਿਤਾਬ Milk and Honey ਨੇ ਲੋਕਾਂ ਦੀ ਸੋਚ ਬਦਲਣ ਨੂੰ ਮਜ਼ਬੂਰ ਕਰ ਆਪਣਾ ਦੀਵਾਨਾ ਬਣਾ ਦਿੱਤਾ। ਇਸ ਦੀਵਾਨੇਪਨ ਕਾਰਨ ਹੀ ਪੂਰੀ ਦੁਨੀਆ 'ਚ ਇਸ ਦੀਆਂ ਘੱਟੋਂ-ਘੱਟ 1,50,000 ਤੋਂ ਜ਼ਿਆਦਾ ਕਾਪੀਆਂ ਵਿਕੀਆਂ। 

PunjabKesari

ਕੁਝ ਦਿਨ ਪਹਿਲਾਂ ਰੂਪੀ ਕੌਰ ਅਮਰੀਕਾ 'ਚ New York Fashion Week 'ਚ ਰੂਪੀ ਕੌਰ ਨੇ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਜਦੋਂ ਉਹ ਈਵੇਂਟ 'ਚ ਸ਼ਾਮਲ ਹੋਈ ਤਾਂ ਉਥੇ ਨੇਪਾਲੀ-ਅਮਰੀਕੀ ਡਿਜ਼ਾਈਨਰ ਨਾਲ ਮੁਲਾਕਾਤ ਵੀ ਹੋਈ, ਜਿਹੜਾ ਕਿ ਉਸ ਦਾ ਪ੍ਰਸ਼ੰਸਕ ਸੀ ਅਤੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਹ Ms. Magzine ਦੇ ਕੋ-ਫਾਊਂਡਰ ਗਲੋਰੀਆ ਸਟੀਨਮ ਤੋਂ ਅੱਗੇ ਬੈਠੀ ਹੋਈ ਸੀ। ਉਥੇ ਉਸ ਦੇ ਕਈ ਫੋਲੋਅਰਜ਼ ਵੀ ਪਹੁੰਚੇ ਹੋਏ ਸਨ। ਮੰਗਲਵਾਰ ਨੂੰ ਰੀਲੀਜ਼ ਹੋਈ ਉਸ ਦੀ ਨਵੀਂ ਕਿਤਾਬ the sun and her flower ਨੂੰ ਪੱੜਣ ਲਈ ਲੋਕ ਇੰਨੇ ਦੀਵਾਨੇ ਬਣਾ ਦਿੱਤਾ ਕਿ ਇਕ ਹਫਤੇ ਦੇ ਅੰਦਰ-ਅੰਦਰ ਘੱਟੋਂ-ਘੱਟ 2 ਮਿਲੀਅਨ (20 ਲੱਖ) ਤੋਂ ਜ਼ਿਆਦਾ ਕਾਪੀਆਂ ਵਿੱਕ ਗਈਆਂ ਹਨ।

PunjabKesari
ਇਸ ਕਿਤਾਬ ਨੂੰ ਰੀਲੀਜ਼ ਕਰਨ ਤੋਂ ਪਹਿਲਾਂ ਕੌਰ ਨੇ ਜੁਲਾਈ ਮਹੀਨੇ ਇੰਸਟਾਗ੍ਰਾਮ 'ਤੇ ਕਈ ਫੋਟੋਆਂ ਵੀ ਪੋਸਟ ਕੀਤੀਆਂ ਹਨ, ਜਿਸ 'ਚ ਉਸ ਨੇ ਆਪਣੇ ਸਰੀਰ ਨੂੰ ਚਿੱਟੇ ਰੰਗ ਨਾਲ ਪੇਂਟ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕੌਰ ਨੇ ਕੁੜੀਆਂ ਸਬੰਧਿਤ ਜੁੜੀਆਂ ਕਈ ਤਰ੍ਹਾਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਸਨ, ਪਰ ਇਹ ਇੰਸਟਾਗ੍ਰਾਮ ਦੀਆਂ ਗਾਈਡਲਾਈਨਜ਼ ਮੁਤਾਬਕ ਉਨ੍ਹਾਂ ਨੂੰ ਗਲਤ ਦੱਸਿਆ ਗਿਆ, ਜਿਸ ਕਾਰਨ ਉਸ ਨੂੰ ਬਾਅਦ 'ਚ ਇਹ ਫੋਟੋਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਡਿਲੀਟ ਕਰਨਈਆਂ ਪਈਆਂ। 

PunjabKesari
ਜਾਣਕਾਰੀ ਮੁਤਾਬਕ ਕੌਰ ਨੇ ਪਹਿਲਾਂ ਟਮਬਲਰ (Tumblr) ਅਤੇ ਬਾਅਦ 'ਚ ਇੰਸਟਾਗ੍ਰਾਮ 'ਤੇ ਆਪਣੇ ਕੰਮ ਨੂੰ ਲੋਕਾਂ ਤੱਕ ਪਹੁੰਚਾਇਆ। ਰੂਪੀ ਕੌਰ ਸ਼ੁਰੂ ਤੋਂ ਹੀ ਕੁੜੀਆਂ ਪ੍ਰਤੀ ਸੋਚ ਬਦਲਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਜਿਸ ਕਾਰਨ ਹੁਣ ਉਸ ਦੇ ਇੰਸਟਾਗ੍ਰਾਮ 'ਤੇ ਇੰਨੇ ਫੋਲੋਅਰਜ਼ ਅਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਲੋਕਾਂ ਦੀ ਸੋਚ ਬਦਲਣ 'ਚ ਸਹੀ ਸਾਬਤ ਹੋ ਰਹੀ ਹੈ। ਇਥੋਂ ਤੱਕ ਉਸ ਦੀਆਂ ਕਿਤਾਬਾਂ ਪੰਜਾਬ ਦੇ ਲੋਕਾਂ ਦੇ ਹੱਥਾਂ 'ਚ ਫੱੜੀਆਂ ਦੇਖੀਆਂ ਗਈਆਂ ਹਨ ਅਤੇ ਵਿਸ਼ਵਾਸ਼ ਹੈ ਕਿ ਇਥੋਂ ਦੇ ਲੋਕਾਂ ਦੀ ਵੀ ਕੁੜੀਆਂ ਪ੍ਰਤੀ ਸੋਚ ਬਦਲਣ 'ਚ ਉਸ ਦੀ ਕਿਤਾਬ ਸੋਚ ਬਦਲਣ 'ਚ ਕਾਮਯਾਬ ਹੋਵੇਗੀ।

PunjabKesari


Related News