ਦੁਨੀਆ ਦੇ ਇਸ ਗਰੀਬ ਰਾਸ਼ਟਰਪਤੀ ਨੇ ਬਣਾਇਆ ਆਪਣੇ ਦੇਸ਼ ਨੂੰ ਅਮੀਰ

07/18/2017 2:00:09 PM

ਉਰੂਗਵੇ— ਸਾਊਥ ਅਮਰੀਕੀ ਦੇਸ਼ ਉਰੂਗਵੇ ਦੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਤਾਂ ਇੱਥੋਂ ਦੇ ਸਾਬਕਾ ਰਾਸ਼ਟਰਪਤੀ ਜੋਸ ਮੁਜਿਕਾ ਦਾ ਨਾਂ ਸਭ ਤੋਂ ਪਹਿਲਾਂ ਯਾਦ ਕੀਤਾ ਜਾਂਦਾ ਹੈ। ਅਸਲ ਵਿਚ, ਮੁਜਿਕਾ ਦੁਨੀਆ ਦੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਗਰੀਬ ਮੰਨਿਆ ਜਾਂਦਾ ਹੈ। ਮਾਰਚ, 2015 ਵਿਚ ਉਨ੍ਹਾਂ ਨੇ ਰਾਸ਼ਟਰਪਤੀ ਅਹੁੱਦੇ ਤੋਂ ਤਿਆਗ ਪੱਤਰ ਦੇ ਦਿੱਤਾ ਸੀ। ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣਾ ਅਹੁੱਦਾ ਛੱਡਿਆ ਸੀ ਕਿ ਉਨ੍ਹਾਂ ਨੂੰ ਆਪਣੇ ਤਿੰਨ ਪੈਰ ਵਾਲੇ ਦੋਸਤ ਮੈਨੂਅਲ ਅਤੇ ਚਾਰ ਪੈਰਾਂ ਦੀ ਬੀਟਲ ਨਾਲ ਬਿਤਾਉਣ ਲਈ ਸਮੇਂ ਦੀ ਲੋੜ ਹੈ। ਮੈਨੂਅਲ ਉਨ੍ਹਾਂ ਦਾ ਪਾਲਤੂ ਕੁੱਤਾ ਅਤੇ ਬੀਟਲ ਗੱਡੀ ਹੈ। ਮੁਜਿਕਾ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿਚ ਦੇਸ਼ ਨੂੰ ਤਾਂ ਅਮੀਰ ਬਣਾ ਦਿੱਤਾ ਪਰ ਖੁਦ 'ਕੰਗਾਲ' ਬਣ ਰਹੇ।
ਰਾਸ਼ਟਰਪਤੀ ਹੁੰਦੇ ਹੋਏ ਵੀ ਰਹੇ ਫਕੀਰਾਂ ਦੀ ਤਰ੍ਹਾਂ
ਉਰੂਗਵੇ ਦੇ ਸਾਬਕਾ ਰਾਸ਼ਟਰਪਤੀ ਮੁਜਿਕਾ ਦੁਨੀਆ ਦੇ ਸਭ ਤੋਂ ਗਰੀਬ ਰਾਸ਼ਟਰਪਤੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਹਮੇਸ਼ਾ ਫਕੀਰਾਂ ਵਰਗਾ ਜੀਵਨ ਬਤੀਤ ਕੀਤਾ। ਮੁਜਿਕਾ ਰਾਸ਼ਟਰਪਤੀ ਭਵਨ ਵਿਚ ਰਹਿਣ ਦੀ ਥਾਂ ਆਪਣੇ ਦੋ ਕਮਰਿਆਂ ਵਾਲੇ ਮਕਾਨ ਵਿਚ ਰਹਿੰਦੇ ਸਨ। ਸੁਰੱਖਿਆ ਦੇ ਨਾਂ 'ਤੇ ਉਨ੍ਹਾਂ ਕੋਲ ਸਿਰਫ ਦੋ ਪੁਲਸ ਕਰਮੀ ਹੀ ਹੁੰਦੇ ਸਨ। ਮੁਜਿਕੋ ਆਪਣੀ ਕਾਰ ਖੁਦ ਡ੍ਰਾਈਵ ਕਰਦੇ ਸਨ। ਉਹ ਸਿਰਫ ਦਫਤਰ ਜਾਂਦੇ ਸਮੇਂ ਕੋਟ-ਪੈਂਟ ਪਾਉਂਦੇ ਸਨ ਪਰ ਘਰ ਵਿਚ ਸਧਾਰਨ ਕੱਪੜਿਆਂ ਵਿਚ ਰਹਿੰਦੇ ਸਨ।
ਰਾਸ਼ਟਰਪਤੀ ਦਾ ਅਹੁੱਦਾ ਛੱਡਣ ਮਗਰੋਂ ਵੀ ਬਤੀਤ ਕਰਦੇ ਹਨ ਸਾਦਾ ਜੀਵਨ
ਉਹ ਆਮ ਲੋਕਾਂ ਦੀ ਤਰਾਂ ਖੁਦ ਹੀ ਖੂਹ ਵਿਚੋਂ ਪਾਣੀ ਭਰਦੇ ਹਨ ਅਤੇ ਆਪਣੇ ਕੱਪੜੇ ਧੋਂਦੇ ਹਨ। ਉਹ ਆਪਣੀ ਪਤਨੀ ਨਾਲ ਮਿਲ ਕੇ ਫੁੱਲਾਂ ਦੀ ਖੇਤੀ ਕਰਦੇ ਹਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। ਖੇਤੀ ਲਈ ਟ੍ਰੈਕਟਰ ਵੀ ਖੁਦ ਚਲਾਉਂਦੇ ਹਨ। ਲੋੜ ਪੈਣ 'ਤੇ ਟ੍ਰੈਕਟਰ ਦੀ ਮੁਰੰਮਤ ਵੀ ਖੁਦ ਕਰਦੇ ਹਨ।
ਆਪਣੀ ਤਨਖਾਹ ਕਰ ਦਿੰਦੇ ਸੀ ਦਾਨ
ਇਕ ਰਾਸ਼ਟਪਤੀ ਦੇ ਅਹੁੱਦੇ 'ਤੇ ਹੁੰਦੇ ਹੋਏ ਵੀ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਤਨਖਾਹ ਦੇ ਤੌਰ 'ਤੇ ਉਨ੍ਹਾਂ ਨੂੰ ਹਰ ਮਹੀਨੇ 13300 ਡਾਲਰ ਮਿਲਦੇ ਸਨ, ਜਿਸ ਵਿਚੋਂ 12000 ਡਾਲਰ ਉਹ ਗਰੀਬਾਂ ਨੂੰਦਾਨ ਵਿਚ ਦੇ ਦਿੰਦੇ ਸਨ। ਬਾਕੀ ਬਚੇ 1300 ਡਾਲਰ ਵਿਚੋਂ 775 ਛੋਟੇ ਕਾਰੋਬਾਰੀਆਂ ਨੂੰ ਵੀ ਦਿੰਦੇ ਸਨ।
ਸਾਬਕਾ ਰਾਸ਼ਟਰਪਤੀ ਦੀ ਤਰ੍ਹਾਂ ਦੇਸ਼ ਨਹੀਂ ਗਰੀਬ
ਜੇਕਰ ਤੁਹਾਨੂੰ ਲੱਗਦਾ ਹੈ ਕਿ ਉਰੂਗਵੇ ਇਕ ਗਰੀਬ ਦੇਸ਼ ਹੈ ਤਾਂ ਤੁਸੀਂ ਗਲਤ ਹੋ। ਇੱਥੇ ਪ੍ਰਤੀ ਮਹੀਨਾ ਵਿਅਕਤੀ ਦੀ ਔਸਤ ਆਮਦਨ 50,000 ਰੁਪਏ ਹੈ।


Related News