40 ਸਾਲ ਤੋਂ ਵਧੇਰੇ ਉਮਰ ਦੇ ਇਨ੍ਹਾਂ ਲੋਕਾਂ ਨੂੰ ਹੈ ਕੋਰੋਨਾ ਤੋਂ ਜ਼ਿਆਦਾ ਖਤਰਾ

Monday, Sep 27, 2021 - 02:20 AM (IST)

40 ਸਾਲ ਤੋਂ ਵਧੇਰੇ ਉਮਰ ਦੇ ਇਨ੍ਹਾਂ ਲੋਕਾਂ ਨੂੰ ਹੈ ਕੋਰੋਨਾ ਤੋਂ ਜ਼ਿਆਦਾ ਖਤਰਾ

ਵਾਸ਼ਿੰਗਟਨ-ਕੋਰੋਨਾ ਨਾਲ ਪੀੜਤ ਅਤੇ 40 ਸਾਲ ਤੋਂ ਜ਼ਿਆਦਾ ਉਮਰ ਦੇ ਜਿਨ੍ਹਾਂ ਲੋਕਾਂ ਨੂੰ ਟਾਈਪ-1 ਸ਼ੂਗਰ ਹੈ, ਉਨ੍ਹਾਂ ਦੇ ਇਸ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਤੁਲਨਾ 'ਚ ਹਸਪਤਾਲ 'ਚ ਦਾਖਲ ਹੋਣ ਦਾ ਖ਼ਦਸ਼ਾ ਸੱਤ ਗੁਣਾ ਜ਼ਿਆਦਾ ਹੈ। ਇਕ ਅਧਿਐਨ ਦੇ ਨਤੀਜੇ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।'ਐਂਡੋਕ੍ਰਾਇਨ ਸੋਸਾਇਟੀ ਦੇ ਜਨਰਲ ਆਫ ਕਲੀਨਿਕਲ ਐਂਡੋਕ੍ਰਾਈਨਾਲੋਜੀ ਐਂਡ ਮੋਟਾਬੋਲਿਜ਼ਮ' 'ਚ ਪ੍ਰਕਾਸ਼ਿਤ ਅਧਿਐਨ (ਕੋਵਿਡ-19) 'ਚ ਕਿਹਾ ਗਿਆ ਹੈ ਕਿ 'ਸ਼ੂਗਰ ਦੇ ਮਰੀਜ਼ਾਂ ਨੂੰ ਕੋਵਿਡ-19 ਨਾਲ ਸੰਬੰਧਿਤ ਸਿਹਤ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੈ, ਖਾਸ ਕਰਕੇ ਜੇਕਰ ਉਨ੍ਹਾਂ ਦੀ ਉਮਰ 40 ਸਾਲ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ

ਅਧਿਐਨ ਮੁਤਾਬਕ, ਕੋਵਿਡ-19 ਨਾਲ ਪੀੜਤ ਬੱਚਿਆਂ 'ਚ ਸਾਹ ਸੰਬੰਧੀ ਗੰਭੀਰ ਲੱਛਣ ਹੋਣਾ ਦੁਰਲੱਭ ਹੈ ਅਤੇ ਉਨ੍ਹਾਂ 'ਚ ਅਕਸਰ ਇਹ ਲੱਛਣ ਨਹੀਂ ਦਿਖਾਈ ਦਿੰਦੇ। ਇਸ ਦੇ ਉਲਟ ਬਾਲਗਾਂ 'ਚ ਸਾਹ ਸੰਬੰਧੀ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ 'ਚ ਜ਼ਿਆਦਾ ਉਮਰ ਦੇ ਸ਼ੂਗਰ ਦੇ ਮਰੀਜ਼ਾਂ ਦੀ ਮੌਤ ਹੋਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ। ਸੈਨ ਡਿਏਗੋ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡਾ. ਕਾਲਰਾ ਡੇਮੇਟੇਰਕੋ-ਬਰਗਰੇਨ ਨੇ ਕਿਹਾ ਕਿ ਸਾਡੇ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਸ਼ੂਗਰ ਟਾਈਪ-1 ਦੇ ਰੋਗੀ 40 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਲੋਕਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਤੁਲਨਾ ਕੋਵਿਡ-19 ਨਾਲ ਜ਼ਿਆਦਾ ਖਤਰਾ ਹੈ। ਬੱਚਿਆਂ ਅਤੇ ਨੌਜਵਾਨਾਂ 'ਚ ਹਲਕੇ ਲੱਛਣ ਹੁੰਦੇ ਹਨ ਅਤੇ ਜਲਦੀ ਠੀਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ : ਲੇਬਰ ਪਾਰਟੀ ਦੀ ਨੇਤਾ ਨੇ ਕੀਤੀ ਆਪਣੀ ਟਿੱਪਣੀ 'ਤੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News