ਅਮਰੀਕਾ ''ਚ ਬੰਬ ਧਮਾਕੇ ਦੀ ਸਾਜਿਸ਼ ਰੱਚਣ ਵਾਲੇ ਨੂੰ 16 ਸਾਲ ਦੀ ਕੈਦ

03/02/2019 11:45:18 PM

ਵਾਸ਼ਿੰਗਟਨ — ਅਮਰੀਕਾ ਦੇ ਇਕ ਵਿਅਕਤੀ ਨੂੰ ਅੱਤਵਾਦੀ ਸਮੂਹ ਇਸਲਾਮਕ ਸਟੇਟ (ਆਈ. ਐੱਸ.) ਵੱਲੋਂ ਨਿਊਯਾਰਕ ਸ਼ਹਿਰ 'ਚ ਪ੍ਰੈਸ਼ਰ ਕੁੱਕਰ ਬੰਬ ਧਮਾਕਾ ਕਰਨ ਦੀ ਸਾਜਿਸ਼ ਦੇ ਮਾਮਲੇ 'ਚ 16 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ।
ਨਿਆਂ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ਮੁਤਾਬਕ ਨਿਊਜਰਸੀ ਦੇ ਪੁਆਂਇਟ ਪਲੇਸਮੈਂਟ ਦੇ ਗ੍ਰੇਗੋਰੀ ਲੈਪਸਕੋ (22) ਨੂੰ ਇਸਲਾਮਕ ਸਟੇਟ ਆਫ ਇਰਾਕ ਅਤੇ ਅਲ ਸ਼ਾਮ ਅੱਤਵਾਦੀ ਸੰਗਠਨ ਵੱਲੋਂ ਨਿਊਯਾਰਕ 'ਚ ਪ੍ਰੈਸ਼ਰ ਕੁੱਕਰ ਬੰਬ ਬਣਾਉਣ ਅਤੇ ਇਸਤੇਮਾਲ ਕਰਨ ਦੀ ਸਾਜਿਸ਼ ਲਈ 16 ਸਾਲ ਦੀ ਸਜ਼ਾ ਸੁਣਾਈ ਗਈ। ਲੈਪਸਕੋ ਇਨ੍ਹਾਂ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ, ਨੇ ਸਵੀਕਾਰ ਕੀਤਾ ਕਿ ਉਸ ਨੇ ਆਈ. ਐੱਸ. ਦੇ ਨਿਰਦੇਸ਼ਾਂ ਨੂੰ ਹਾਸਲ ਕਰਨ ਲਈ ਇੰਟਰਨੈੱਟ ਦਾ ਇਸਤੇਮਾਲ ਕੀਤਾ ਅਤੇ ਫਿਰ ਧਮਾਕੇ 'ਚ ਇਸਤੇਮਾਲ ਹੋਣ ਵਾਲੇ ਪ੍ਰੈਸ਼ਰ ਕੁੱਕਰ ਅਤੇ ਹੋਰਨਾਂ ਚੀਜ਼ਾਂ ਖਰੀਦੀਆਂ। ਬਿਆਨ ਮੁਤਾਬਕ ਕਈ ਸੋਸ਼ਲ ਮੀਡੀਆ ਸੰਚਾਰਾਂ ਦੇ ਦੌਰਾਨ ਲੈਪਸਕੋ ਨੇ ਆਖਿਆ ਕਿ ਉਹ ਵਿਸਫੋਟਕ ਕਰਕੇ ਸ਼ਹੀਦ ਹੋਣ ਲਈ ਤਿਆਰ ਸੀ।


Khushdeep Jassi

Content Editor

Related News