ਮਹਾਰਾਸ਼ਟਰ ਕਾਂਗਰਸ ''ਚ ਅੰਦਰੂਨੀ ਕਲੇਸ਼ ਆਇਆ ਸਾਹਮਣੇ, 16 ਕਾਂਗਰਸੀ ਨੇਤਾਵਾਂ ਨੇ ਖੜਗੇ ਨੂੰ ਲਿਖਿਆ ਪੱਤਰ

Tuesday, Jun 25, 2024 - 10:23 AM (IST)

ਮਹਾਰਾਸ਼ਟਰ ਕਾਂਗਰਸ ''ਚ ਅੰਦਰੂਨੀ ਕਲੇਸ਼ ਆਇਆ ਸਾਹਮਣੇ, 16 ਕਾਂਗਰਸੀ ਨੇਤਾਵਾਂ ਨੇ ਖੜਗੇ ਨੂੰ ਲਿਖਿਆ ਪੱਤਰ

ਨੈਸ਼ਨਲ ਡੈਸਕ : ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਮਹਾਰਾਸ਼ਟਰ ਕਾਂਗਰਸ 'ਚ ਅੰਦਰੂਨੀ ਕਲੇਸ਼ ਸਾਹਮਣੇ ਆਇਆ ਹੈ । 16 ਕਾਂਗਰਸੀ ਨੇਤਾਵਾਂ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ ਹੈ। 16 ਜੂਨ ਨੂੰ ਲਿਖੇ ਗਏ ਇਸ ਪੱਤਰ 'ਚ ਸਿਰਫ਼ ਮੁੰਬਈ 'ਚ ਸੰਗਠਨਾਤਮਕ ਢਾਂਚੇ 'ਤੇ ਧਿਆਨ ਕੇਂਦਰਿਤ ਕਰਨ ਅਤੇ ਪਾਰਟੀ ਵਰਕਰਾਂ ਵਿਚਾਲੇ ਤਾਲਮੇਲ ਵਧਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਰਣਨੀਤੀਕ ਸੁਝਾਵਾਂ ਅਤੇ ਪ੍ਰਸਤਾਵਾਂ 'ਤੇ ਚਰਚਾ ਕਰਨ ਦੀ ਵੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ - ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਦਾ ਵੀ ਝਟਕਾ, ਨੌਕਰੀਆਂ ’ਚ 5 ਅੰਕ ਬੋਨਸ ਦੇਣ ਦਾ ਫ਼ੈਸਲਾ ਰੱਦ

ਕਾਂਗਰਸ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੀਨੀਅਰ ਨੇਤਾਵਾਂ ਦਾ ਇਕ ਧੜਾ ਚਾਹੁੰਦਾ ਹੈ ਕਿ ਪਾਰਟੀ ਲੀਡਰਸ਼ਿਪ ਵਰਸ਼ਾ ਗਾਇਕਵਾੜ ਨੂੰ ਮੁੰਬਈ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਇਸ ਪੱਤਰ 'ਤੇ ਸੀਨੀਅਰ ਨੇਤਾ ਚੰਦਰਕਾਂਤ ਹੰਦੋਰੇ (ਕਾਂਗਰਸ ਵਰਕਿੰਗ ਮੈਂਬਰ), ਮਹਾਰਾਸ਼ਟਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਆਰਿਫ ਨਸੀਮ ਖਾਨ ਅਤੇ ਖਜ਼ਾਨਚੀ ਡਾ. ਅਮਰਜੀਤ ਮਿਨਹਾਸ ਨੇ ਦਸਤਖਤ ਕੀਤੇ ਹਨ। ਹੋਰ ਦਸਤਖਤ ਕਰਨ ਵਾਲਿਆਂ 'ਚ ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਜੇ. ਸੀ. ਚੰਦੁਰਕਰ ਸ਼ਾਮਲ ਹਨ।

ਇਹ ਵੀ ਪੜ੍ਹੋ - ਕਰਨਾਟਕ ਦੇ ਕਲਬੁਰਗੀ ਹਵਾਈ ਅੱਡੇ 'ਤੇ ਫੈਲੀ ਸਨਸਨੀ, ਮਿਲੀ ਬੰਬ ਦੀ ਧਮਕੀ, ਫਲਾਈਟ ਤੋਂ ਉਤਾਰੇ ਯਾਤਰੀ

ਰਿਪੋਰਟ ਮੁਤਾਬਕ ਪੱਤਰ ਲਿਖਣ ਵਾਲੇ ਇਕ ਸੀਨੀਅਰ ਨੇਤਾ ਨੇ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਗਾਇਕਵਾੜ ਨੂੰ ਹਟਾਇਆ ਜਾਵੇ, ਤਾਂ ਕਿ ਕਾਂਗਰਸ ਆਪਣੀ ਹਾਲੀਆ ਸਫਲਤਾ ਨੂੰ ਅੱਗੇ ਵਧਾ ਸਕੇ। ਉਹ ਸੰਗਠਨ ਨੂੰ ਮਜ਼ਬੂਤ ਨਹੀਂ ਬਣਾ ਸਕੀ ਹੈ। ਰਿਪੋਰਟ ਮੁਤਾਬਕ ਕੁਝ ਲੋਕਾਂ ਨੇ ਕਾਂਗਰਸ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੁਝ ਸੁਝਾਅ ਦਿੱਤੇ ਸਨ ਪਰ ਉਨ੍ਹਾਂ ਦੇ ਸੁਝਾਵਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਉਹ ਕੋਈ ਗੱਲਬਾਤ ਨਹੀਂ ਕਰਦੀ। ਉਹ ਉਹੀ ਕਰਦੀ ਹੈ ਜੋ ਉਹ ਚਾਹੁੰਦੀ ਹੈ। ਇਸ ਦੇ ਨਤੀਜੇ ਵਜੋਂ, ਪਾਰਟੀ ਦੇ ਅੰਦਰ ਮੱਤਭੇਦ ਹਨ। ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਅਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਤਾਂ ਭੁੱਲ ਹੀ ਜਾਈਏ, ਮੁੰਬਈ ਮਹਾਨਗਰ ਪਾਲਿਕਾ ਚੋਣਾਂ ਵੀ ਨਹੀਂ ਜਿੱਤ ਸਕਾਂਗੇ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News