ਅਮਰੀਕੀ ਜੱਜ ਨੇ ਹੂਤੀ ਗਿਰੋਹ ਦੇ ਸਾਬਕਾ ਨੇਤਾ ਨੂੰ ਸੁਣਾਈ 35 ਸਾਲ ਕੈਦ ਦੀ ਸਜ਼ਾ
Tuesday, Jun 25, 2024 - 12:43 PM (IST)
ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਇਕ ਜੱਜ ਨੇ 40 ਮਾਵੋਜ਼ੋ ਦੇ ਨਾਂ ਨਾਲ ਬਦਨਾਮ ਹੂਤੀ ਗਿਰੋਹ ਦੇ ਸਾਬਕਾ ਨੇਤਾ ਨੂੰ ਹਥਿਆਰਾਂ ਦੀ ਤਸਕਰੀ ਕਰਨ ਅਤੇ ਅਮਰੀਕੀ ਬੰਧਕਾਂ ਦੀ ਫਿਰੌਤੀ ਨਾਲ ਇਕੱਠੀ ਰਕਮ ਨੂੰ ਸਫੈਦ ਕਰਨ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 35 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ 'ਚ ਕਿਹਾ,''ਕ੍ਰੋਕਸ-ਡੇਸ-ਬੌਕੈਟਸ ਹੂਤੀ ਦੇ 31 ਸਾਲਾ ਜੋਲੀ ਜਰਮਿਨ ਨੂੰ ਅੱਜ 420 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਇਹ ਸਜ਼ਾ ਅਮਰੀਕੀ ਨਿਰਯਾਤ ਕਾਨੂੰਨਾਂ ਦੀ ਉਲੰਘਣਾ ਕਰ ਕੇ ਹੂਤੀ ਸਮੂਹ ਨੂੰ ਹਥਿਆਰਾਂ ਦੀ ਤਸਕਰੀ ਅਤੇ ਹਿੰਸਕ ਹੂਤੀ ਗਿਰੋਹ 400 ਮਾਵੋਜ਼ੋ ਵਲੋਂ ਫੜੇ ਗਏ ਅਮਰੀਕੀ ਬੰਧਕਾਂ ਲਈ ਭੁਗਤਾਨ ਕੀਤੀ ਗਈ ਫਿਰੌਤੀ ਦੀ ਲੁੱਟ ਨੂੰ ਲੈ ਕੇ ਸੁਣਾਈ ਗਈ।'' ਬਿਆਨ ਅਨੁਸਾਰ ਜਰਮਿਨ 'ਤੇ ਅਮਰੀਕਾ 'ਚ ਘੱਟੋ-ਘੱਟ 24 ਬੰਦੂਕਾਂ ਖਰੀਦਣ ਦੀ ਕੋਸ਼ਿਸ਼ 'ਚ ਉਸ ਦੀ ਭੂਮਿਕਾ ਸੀ। ਇਸ 'ਚ ਏ.ਕੇ.-47, ਏ.ਆਰ.-15 ਐੱਸ, ਏ.ਕੇ. ਏ4 ਕਾਰਬਾਈਨ ਰਾਈਫ਼ਲ, ਇਕ ਐੱਮ1 ਏ ਰਾਈਫਲ ਅਤੇ ਇਕ .50 ਕੈਲਿਬਰ ਰਾਈਫਲ ਸ਼ਾਮਲ ਹਨ। ਇਨ੍ਹਾਂ ਹਥਿਆਰਾਂ ਨੂੰ ਹੂਤੀ ਗਿਰੋਹ ਨੂੰ ਉਨ੍ਹਾਂ ਦੀਆਂ ਅਪਰਾਧਕ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਤਸਕਰੀ ਕਰ ਕੇ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਟਰੂਡੋ ਨੇ ਬਦਲੇ ਨਿਯਮ
ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਗਿਰੋਹ ਵਲੋਂ 2021 'ਚ ਹੂਤੀ ਵਲੋਂ ਬੰਧਕ ਬਣਾਏ ਗਏ ਅਮਰੀਕੀ ਨਾਗਰਿਕਾਂ ਦੀ ਫਿਰੌਤੀ ਤੋਂ ਇਕੱਠੀ ਕੀਤੀ ਗਈ ਰਕਮ ਦਾ ਉਪਯੋਗ ਕਰ ਕੇ ਖਰੀਦਿਆ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ 2021 ਦੀ ਪਤਝੜ 'ਚ 400 ਮਾਵੋਜ਼ੋ ਗਿਰੋਹ ਨੇ 16 ਅਮਰੀਕੀ ਨਾਗਰਿਕਾਂ ਨੂੰ ਬੰਧਕ ਬਣਾਉਣ ਦੀ ਜ਼ਿੰਮੇਵਾਰੀ ਲਈ ਸੀ, ਜਿਨ੍ਹਾਂ 'ਚ 5 ਬੱਚੇ ਅਤੇ ਇਕ ਕੈਨੇਡੀਅਨ ਨਾਗਰਿਕ ਸ਼ਾਮਲ ਸਨ। ਬੰਧਕ ਬਣਾਏ ਗਏ ਲੋਕ ਪੋਰਟ-ਓ-ਪ੍ਰਿੰਸ 'ਚ ਇਕ ਅਨਾਥ ਆਸ਼ਰਮ ਦਾ ਦੌਰਾ ਕਰਨ ਵਾਲੇ ਇਕ ਮਿਸ਼ਨਰੀ ਸੰਗਠਨ ਦਾ ਹਿੱਸਾ ਸਨ। ਨਾਲ ਹੀ ਕਿਹਾ ਕਿ ਗਿਰੋਹ ਨੇ ਹਰੇਕ ਬੰਧਕ ਲਈ 10 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। 16 ਦਸੰਬਰ 2021 ਤੱਕ ਸਾਰੇ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਾਂ ਉਹ ਦੌੜ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਜਰਮਿਨ ਦੀ ਪਤਨੀ, ਏਲਿਆਂਡੇ ਟਿਊਨਿਸ (ਜਿਸ ਨੂੰ 400 ਮਾਵੋਜ਼ੋ ਦੀ 'ਰਾਣੀ' ਕਿਹਾ ਜਾਂਦਾ ਸੀ) ਨੂੰ ਵੀ ਸਾਜਿਸ਼ 'ਚ ਉਨ੍ਹਾਂ ਦੀ ਭੂਮਿਕਾ ਲਈ 5 ਜੂਨ ਨੂੰ 150 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਨਾਲ ਹੀ ਮਾਮਲੇ 'ਚ 2 ਹੋਰ ਦੋਸ਼ੀਆਂ ਨੂੰ ਵੀ ਉਨ੍ਹਾਂ ਦੀ ਸ਼ਮੂਲੀਅਤ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e