16 ਜੂਨ ਨੂੰ ਹੋਵੇਗੀ UPSC ਪ੍ਰੀ-ਪ੍ਰੀਖਿਆ, ਪ੍ਰੀਖਿਆਰਥੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

06/12/2024 9:52:15 AM

ਲੁਧਿਆਣਾ (ਵਿੱਕੀ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਸਿਵਲ ਸਰਵਿਸ ਪ੍ਰੀਮਿਲਰੀ ਪ੍ਰੀਖਿਆ 16 ਜੂਨ ਨੂੰ ਸ਼ਹਿਰ ਦੇ 17 ਵੱਖ-ਵੱਖ ਕੇਂਦਰਾਂ ’ਤੇ 2 ਪੱਧਰਾਂ ’ਚ ਆਯੋਜਿਤ ਕੀਤੀ ਜਾਵੇਗੀ। ਇਸ ’ਚ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ (ਪੇਪਰ-1) ਅਤੇ ਦੁਪਹਿਰ 2.30 ਵਜੇ ਤੱਕ ਸ਼ਾਮ 4.30 ਵਜੇ (ਪੇਪਰ-2) ਸ਼ਾਮਲ ਹੋਣਗੇ। 15 ਜੂਨ ਤੋਂ ਸਾਰੇ ਕੇਂਦਰਾਂ ’ਤੇ ਜੈਮਰ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਮੀਦਵਾਰ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪ੍ਰਵੇਸ਼ ਪੱਤਰ ਦੇ ਨਾਲ ਉਕਤ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕੁੱਝ ਦਿਨਾਂ ਬਾਅਦ ਆਉਣਾ ਸੀ ਪੰਜਾਬ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਡਮਿਟ ਕਾਰਡਾਂ ਦੇ ਨਾਲ ਵਿਸ਼ੇਸ਼ ਮਹੱਤਵਪੂਰਨ ਨਿਰਦੇਸ਼ ਪਹਿਲਾਂ ਹੀ ਉਪਲੱਬਧ ਕਰਵਾਏ ਜਾ ਜੁੱਕੇ ਹਨ। ਸਵੇਰੇ 9 ਵਜੇ ਸਾਰੇ ਕੇਂਦਰਾਂ ਦੇ ਗੇਟ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਬਾਅਦ ਕਿਸੇ ਨੂੰ ਵੀ ਕੇਂਦਰਾਂ ’ਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਹਰ ਕੇਂਦਰ ’ਤੇ ਪੁਰਸ਼ ਅਤੇ ਮਹਿਲਾ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਸਾਰੇ ਕੇਂਦਰਾਂ ’ਤੇ ਪੁਲਸ ਵਿਭਾਗ ਦੀ ਸਖ਼ਤ ਨਿਗਰਾਨੀ ਹੋਵੇਗੀ।

ਇਹ ਵੀ ਪੜ੍ਹੋ : IT ਕਾਂਸਟੇਬਲਾਂ ਦੀ ਭਰਤੀ ਨਾਲ ਜੁੜੀ ਅਹਿਮ ਖ਼ਬਰ, ਚੋਣ ਜ਼ਾਬਤੇ ਕਾਰਨ ਮੁਲਤਵੀ ਹੋ ਗਿਆ ਸੀ ਟੈਸਟ
ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਪ੍ਰੀਖਿਆਰਥੀ
ਉਮੀਦਵਾਰ ਨੂੰ ਪ੍ਰੀਖਿਆ ਦੌਰਾਨ ਮੋਬਾਈਲ ਫੋਨ (ਸਵਿੱਚ ਆਫ), ਪੇਜਰ, ਪੈਨ ਡਰਾਈਵ, ਸਮਾਰਟ ਘੜੀਆ, ਕੈਮਰਾ, ਬਲੂਟੁਥ ਡਿਵਾਈਸ ਜਾਂ ਸੰਚਾਰ ਲਈ ਉਪਯੋਗ ਕੀਤੇ ਜਾਣ ਵਾਲੇ ਕਿਸੇ ਵੀ ਇਲੈਕਟ੍ਰਾਨਿਕ ਉਪਕਰਨ ਨੂੰ ਲੈ ਜਾਣ ਜਾਂ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਹੈ। ਸਾਧਾਰਨ ਘੜੀ ਦੇ ਉਪਯੋਗ ਦੀ ਮਨਜ਼ੂਰੀ ਹੈ ਪਰ ਸੰਚਾਰ ਸਮਰੱਥਾਵਾਂ ਜਾਂ ਸਮਾਰਟ ਸੁਵਿਧਾਵਾਂ ਵਾਲੀ ਕੋਈ ਵੀ ਘੜੀ ਪ੍ਰੀਖਿਆ ਕੇਂਦਰ/ਹਾਲ ਦੇ ਅੰਦਰ ਸਖ਼ਤ ਵਰਜਿਤ ਹੈ। ਇਨ੍ਹਾਂ ਨਿਯਮਾਂ ਦੇ ਕਿਸੇ ਵੀ ਉਲੰਘਣਾ ਦੇ ਸਿੱਟੇ ਵਜੋਂ ਉਮੀਦਵਾਰ ਖ਼ਿਲਾਫ਼ ਪ੍ਰੀਖਿਆਵਾਂ ਤੋਂ ਅਯੋਗਤਾ ਸਮੇਤ ਅਨੁਸ਼ਾਸਨਤਮਕ ਕਾਰਵਾਈ ਕੀਤੀ ਜਾਵੇਗੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News