ਕੀ ਅਮਿਤਾਭ ਬੱਚਨ ਨੇ ਸ਼ੁਰੂ ਕਰ ਦਿੱਤੀ ਹੈ 'ਕੌਣ ਬਣੇਗਾ ਕਰੋੜਪਤੀ ਸੀਜ਼ਨ 16' ਦੀ ਸ਼ੂਟਿੰਗ ?

Wednesday, May 29, 2024 - 05:35 PM (IST)

ਕੀ ਅਮਿਤਾਭ ਬੱਚਨ ਨੇ ਸ਼ੁਰੂ ਕਰ ਦਿੱਤੀ ਹੈ 'ਕੌਣ ਬਣੇਗਾ ਕਰੋੜਪਤੀ ਸੀਜ਼ਨ 16' ਦੀ ਸ਼ੂਟਿੰਗ ?

ਮੁੰਬਈ (ਬਿਊਰੋ): ਅਦਾਕਾਰ ਅਮਿਤਾਭ ਬੱਚਨ ਨੇ 'ਕੌਣ ਬਣੇਗਾ ਕਰੋੜਪਤੀ ਸੀਜ਼ਨ 16' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਫੈਨਜ਼ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਇਸ ਸ਼ੋਅ 'ਚ ਮੁੜ ਦੇਖਣ ਲਈ ਹਰ ਕੋਈ ਬੇਤਾਬ ਹੈ। 'ਕੇ.ਬੀ.ਸੀ. 16' ਲਈ ਰਜਿਸਟ੍ਰੇਸ਼ਨ ਕਾਫੀ ਸਮਾਂ ਪਹਿਲਾਂ ਸ਼ੁਰੂ ਹੋ ਗਈ ਸੀ। ਹਾਲਾਂਕਿ ਹੁਣ ਲੱਗਦਾ ਹੈ ਕਿ ਬਿੱਗ ਬੀ ਨੇ ਵੀ ਇਸ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬਿੱਗ ਬੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Amitabh Bachchan (@amitabhbachchan)

 


ਦੱਸ ਦਈਏ ਕਿ ਇਸ ਫੋਟੋ ਨੂੰ ਦੇਖ ਕੇ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਅਮਿਤਾਭ ਬੱਚਨ ਨੇ 'ਕੇ.ਬੀ.ਸੀ. ਦੀ 16' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਆਪਣੀ ਲੇਟੈਸਟ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਬਿੱਗ ਬੀ ਨੀਲੇ ਰੰਗ ਦੇ ਕੋਟ 'ਚ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਹਨ। ਅਦਾਕਾ ਕੈਮਰੇ ਵੱਲ ਦੇਖਦੇ ਹੋਏ ਮੁਸਕਰਾ ਰਹੇ ਹਨ। ਇਸ ਫੋਟੋ ਦੇ ਨਾਲ ਕੈਪਸ਼ਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਆਪਣੀ ਪੋਸਟ ਦੇ ਕੈਪਸ਼ਨ 'ਚ ਅਮਿਤਾਭ ਬੱਚਨ ਨੇ ਇਸ਼ਾਰਾ ਕੀਤਾ ਕਿ ਉਹ ਫਿਲਹਾਲ ਕਿਸੇ ਚੀਜ਼ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਬਿੱਗ ਬੀ ਨੇ ਇਹ ਨਹੀਂ ਦੱਸਿਆ ਕਿ ਇਹ ਫੋਟੋਸ਼ੂਟ ਦੀ ਹੈ ਜਾਂ 'ਕੇ.ਬੀ.ਸੀ. 16' ਦੇ ਸੈੱਟ ਦੀ। ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਉਸ ਨੇ 'ਕੌਣ ਬਣੇਗਾ ਕਰੋੜਪਤੀ ਸੀਜ਼ਨ 16' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
 
ਦੱਸਣਯੋਗ ਹੈ ਕਿ ਸੁਪਰਸਟਾਰ ਸ਼ਾਹਰੁਖ ਖ਼ਾਨ ਵੱਲੋਂ ਹੋਸਟ ਕੀਤੇ ਗਏ ਇਸ ਸ਼ੋਅ ਦੇ ਤੀਜੇ ਸੀਜ਼ਨ ਨੂੰ ਛੱਡ ਕੇ, ਅਮਿਤਾਭ ਬੱਚਨ 2000 'ਚ ਸ਼ੁਰੂ ਤੋਂ ਹੀ ਇਸ ਸ਼ੋਅ ਦੇ ਹੋਸਟ ਰਹੇ ਹਨ। 'ਕੇ.ਬੀ.ਸੀ. 16' ਦਾ ਐਲਾਨ ਇਸ ਸਾਲ ਅਪ੍ਰੈਲ 'ਚ ਕੀਤਾ ਗਿਆ ਸੀ ਜਦੋਂ ਸ਼ੋਅ ਦੇ ਨਿਰਮਾਤਾਵਾਂ ਨੇ ਇੱਕ ਪ੍ਰੋਮੋ ਜਾਰੀ ਕੀਤਾ ਸੀ।  ਹਾਲਾਂਕਿ, 'ਕੇ.ਬੀ.ਸੀ. 16' ਦੀ ਅਧਿਕਾਰਤ ਪ੍ਰੀਮੀਅਰ ਤਾਰੀਖ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।


author

Anuradha

Content Editor

Related News