ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਮਾਰੀ 16 ਲੱਖ ਰੁਪਏ ਦੀ ਠੱਗੀ

Tuesday, May 28, 2024 - 01:51 PM (IST)

ਆਸਟ੍ਰੇਲੀਆ ਭੇਜਣ ਦੇ ਨਾਮ ’ਤੇ ਮਾਰੀ 16 ਲੱਖ ਰੁਪਏ ਦੀ ਠੱਗੀ

ਤਰਨਤਾਰਨ (ਰਮਨ)- ਵਿਦੇਸ਼ ਭੇਜਣ ਦੇ ਨਾਮ 'ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਸ ਨੇ 2 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਤਵੰਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸ਼ੇਰੋਂ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਪੁੱਤਰ ਅਤੇ ਭਾਣਜੇ ਨੂੰ ਆਸਟ੍ਰੇਲੀਆ ਭੇਜਣ ਦੇ ਨਾਮ 'ਤੇ ਪਰਮਜੀਤ ਕੌਰ ਵਾਸੀ ਬਸਤੀ ਪੂਰਨ ਸਿੰਘ ਵਾਲੀ ਜ਼ੀਰਾ ਅਤੇ ਮੁਹੰਮਦ ਮੁਹੀਬ ਪੁੱਤਰ ਮੁਹੰਮਦ ਸਰਾਜੂਦੀਨ ਵਾਸੀ ਅਸਬਤ ਨਗਰ ਬੰਗਲੌਰ ਨੇ 16 ਲੱਖ 10 ਹਜ਼ਾਰ ਰੁਪਏ ਵਸੂਲ ਕਰ ਲਏ ਪਰ ਨਾ ਤਾਂ ਉਸਦੇ ਪੁੱਤ ਅਤੇ ਭਾਣਜੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ ਹੈ।

ਇਹ ਵੀ ਪੜ੍ਹੋ- ਦਿਨ-ਦਿਹਾੜੇ ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਰ ਸਵਾਰ 'ਤੇ ਨੌਜਵਾਨਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਅਧੀਨ ਆਉਂਦੀ ਪੁਲਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਉਕਤ ਦੋਵਾਂ ਵਿਅਕਤੀਆਂ ਵੱਲੋਂ 16 ਲੱਖ 10 ਹਜ਼ਾਰ ਦੀ ਠੱਗੀ ਮਾਰੀ ਜਾਣੀ ਤਸਦੀਕ ਹੋਈ ਹੈ। ਜਿਸ ਦੇ ਸਬੰਧ ਵਿਚ ਧੋਖਾਧੜੀ ਦਾ ਮਾਮਲਾ ਥਾਣਾ ਸਰਹਾਲੀ ਵਿਖੇ ਦਰਜ ਕਰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 2000 ਰੁਪਏ ਪਿੱਛੇ ਛਿੜਿਆ ਵਿਵਾਦ, ਗੁਰਦੁਆਰੇ ਦੇ ਸੇਵਾਦਾਰ ਵੱਲੋਂ ਪਾਠੀ ਦਾ ਖੰਜਰ ਮਾਰ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News