ਅੰਮ੍ਰਿਤਸਰ ਦੇ 16 ਲੱਖ ਤੋਂ ਵਧੇਰੇ ਵੋਟਰ ਚੁਣਨਗੇ ਲੋਕ ਸਭਾ ਮੈਂਬਰ, ਹਰੇਕ ਹਲਕੇ 'ਚ ਬਣੇਗਾ ਗਰੀਨ ਪੋਲਿੰਗ ਬੂਥ

05/31/2024 5:36:48 PM

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਦੇ 11 ਵਿਧਾਨਸਭਾ ਹਲਕਿਆਂ ਦੇ ਲੋਕ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਨੂੰ ਚੁਣਨਗੇ। ਦੱਸਣਯੋਗ ਹੈ ਕਿ 02 ਅੰਮ੍ਰਿਤਸਰ ਲੋਕਸਭਾ ਸੀਟ ਵਿੱਚ 9 ਵਿਧਾਨਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਅਤੇ ਜੰਡਿਆਲਾ ਅਤੇ ਬਾਬਾ ਬਕਾਲਾ ਵਿਧਾਨਸਭਾ ਹਲਕੇ ਖਡੂਰ ਸਾਹਿਬ ਹਲਕੇ 'ਚ ਪੈਂਦੇ ਹਨ। 

ਇਹ ਵੀ ਪੜ੍ਹੋ- ਦਿੱਲੀ ਦੇ CM ਕੇਜਰੀਵਾਲ ਦਾ ਅੰਮ੍ਰਿਤਸਰ 'ਚ ਜ਼ੋਰਦਾਰ ਪ੍ਰਚਾਰ, PM ਮੋਦੀ ਤੇ ਅਮਿਤ ਸ਼ਾਹ ਦੇ ਵਿੰਨ੍ਹੇ ਨਿਸ਼ਾਨੇ

ਇਸ ਸਬੰਧੀ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 19 ਲੱਖ 95 ਹਜ਼ਾਰ 719 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11-ਅਜਨਾਲਾ ਹਲਕੇ ਵਿੱਚ 85383 ਮਰਦ, 78012 ਔਰਤਾਂ ਅਤੇ 3 ਥਰਡ ਜੈਂਡਰ,  12-ਰਾਜਾਸਾਂਸੀ ਹਲਕੇ ਵਿੱਚ 94592 ਮਰਦ, 84585 ਔਰਤਾਂ ਅਤੇ 6 ਥਰਡ ਜੈਂਡਰ, 13-ਮਜੀਠਾ ਹਲਕੇ ਵਿੱਚ 88610 ਮਰਦ, 80680 ਔਰਤਾਂ ਅਤੇ 2 ਥਰਡ ਜੈਂਡਰ, 15-ਅੰਮ੍ਰਿਤਸਰ ਉੱਤਰੀ ਹਲਕੇ ਵਿੱਚ 106327 ਮਰਦ, 99051 ਔਰਤਾਂ ਅਤੇ 9 ਥਰਡ ਜੈਂਡਰ, 16-ਅੰਮ੍ਰਿਤਸਰ ਪੱਛਮੀ ਹਲਕੇ ਵਿੱਚ 114236 ਮਰਦ, 105095 ਔਰਤਾਂ ਅਤੇ 9 ਥਰਡ ਜੈਂਡਰ, 17-ਅੰਮ੍ਰਿਤਸਰ ਕੇਂਦਰੀ ਹਲਕੇ ਵਿੱਚ 76488 ਮਰਦ, 68827 ਔਰਤਾਂ ਅਤੇ 17 ਥਰਡ ਜੈਂਡਰ, 18-ਅੰਮ੍ਰਿਤਸਰ ਪੂਰਬੀ ਹਲਕੇ ਵਿੱਚ 89986 ਮਰਦ, 80101 ਔਰਤਾਂ ਅਤੇ 5 ਥਰਡ ਜੈਂਡਰ, 19-ਅੰਮ੍ਰਿਤਸਰ ਦੱਖਣੀ ਹਲਕੇ ਵਿੱਚ 87334 ਮਰਦ, 79017 ਔਰਤਾਂ ਅਤੇ 9 ਥਰਡ ਜੈਂਡਰ, 20-ਅਟਾਰੀ ਹਲਕੇ ਵਿੱਚ 102478 ਮਰਦ, 90398 ਔਰਤਾਂ ਅਤੇ 3 ਥਰਡ ਜੈਂਡਰ ਵੋਟਰ ਹਨ ਅਤੇ ਖਡੂਰ ਸਾਹਿਬ ਹਲਕੇ ਵਿੱਚ ਪੈਂਦੇ 14-ਜੰਡਿਆਲਾ ਹਲਕੇ ਵਿੱਚ 96058 ਮਰਦ, 84922 ਔਰਤਾਂ ਅਤੇ 1 ਥਰਡ ਜੈਂਡਰ,  25-ਬਾਬਾ ਬਕਾਲਾ ਹਲਕੇ ਵਿੱਚ 105594 ਮਰਦ, 97871 ਔਰਤਾਂ ਅਤੇ 10 ਥਰਡ ਜੈਂਡਰ ਵੋਟਰ ਹਨ।  ਉਨਾਂ ਦੱਸਿਆ ਕਿ ਹਰੇਕ ਹਲਕੇ ਵਿੱਚ ਗਰੀਨ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿਥੇ ਵੋਟਾਂ ਪਾਉਣ ਆਉਣ ਵਾਲੇ ਲੋਕਾਂ ਨੂੰ ਪੌਦੇ ਵੀ ਦਿੱਤੇ ਜਾਣਗੇ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1122 ਥਾਵਾਂ 'ਤੇ 2134 ਬੂਥ ਬਣਾਏ ਗਏ ਹਨ। ਉਨਾਂ ਦੱਸਿਆ ਕਿ ਹਰੇਕ ਹਲਕੇ ਵਿਚ 10-10 ਮਾਡਰਨ ਬੂਥ ਵੀ ਬਣਾਏ ਜਾਣਗੇ ਅਤੇ ਹਰੇਕ ਬੂਥ ਉਤੇ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਲਈ ਸਾਡੇ ਕੋਲ ਸਟਾਫ ਦੀ ਕੋਈ ਘਾਟ ਨਹੀਂ ਹੈ ਅਤੇ ਅਸੀਂ ਲੋੜ ਅਨੁਸਾਰ ਟੀਮਾਂ ਦੀ ਤਾਇਨਾਤੀ ਕਰ ਰਹੇ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News