ਜੇਕਰ ਪੱਥਰੀ ਤੋਂ ਬਚਣਾ ਹੈ ਤਾਂ ਇਨ੍ਹਾਂ ਚੀਜ਼ਾਂ ਤੋਂ ਕਰੇ ਪਰਹੇਜ਼

Sunday, Jul 28, 2019 - 09:34 PM (IST)

ਜੇਕਰ ਪੱਥਰੀ ਤੋਂ ਬਚਣਾ ਹੈ ਤਾਂ ਇਨ੍ਹਾਂ ਚੀਜ਼ਾਂ ਤੋਂ ਕਰੇ ਪਰਹੇਜ਼

ਵਾਸ਼ਿੰਗਟਨ— ਅਸੀਂ ਜਾਣੇ-ਅਣਜਾਣੇ ਕੁਝ ਅਜਿਹੀਆਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਲੈਂਦੇ ਹਾਂ, ਜੋ ਬਾਅਦ 'ਚ ਸਰੀਰ 'ਚ ਸਟੋਨ ਜਾਂ ਪੱਥਰੀ ਦਾ ਕਾਰਨ ਬਣਦੀਆਂ ਹਨ। ਅਜਿਹੀਆਂ ਚੀਜ਼ਾਂ, ਜਿਨ੍ਹਾਂ 'ਚ ਆਕਸੀਲੇਟ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਸਰੀਰ ਦੇ ਅੰਦਰ ਮੌਜੂਦ ਕੈਲਸ਼ੀਅਮ ਨਾਲ ਮਿਲ ਕੇ ਪੱਥਰੀ ਬਣਾਉਂਦੀਆਂ ਹਨ ਤੇ ਜਲਦੀ ਨਹੀਂ ਪਚਦੀਆਂ, ਬਾਅਦ 'ਚ ਪੱਥਰੀ ਦਾ ਰੂਪ ਲੈ ਲੈਂਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ, ਜਿਸ ਤੋਂ ਦੂਰ ਰਹਿ ਕੇ ਤੁਸੀਂ ਪੱਥਰੀ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ।

ਪਾਲਕ ਤੇ ਭਿੰਡੀ
ਇਨ੍ਹਾਂ 'ਚ ਆਕਸੀਲੇਟ ਹੁੰਦਾ ਹੈ, ਜੋ ਸਾਡੇ ਕੈਲਸ਼ੀਅਮ ਨੂੰ ਜਮ੍ਹਾ ਕਰ ਲੈਂਦਾ ਹੈ ਅਤੇ ਯੂਰਿਨ ਦੇ ਰਸਤੇ ਸਰੀਰ ਤੋਂ ਬਾਹਰ ਨਹੀਂ ਨਿਕਲਣ ਦਿੰਦਾ। ਇਸ ਤੋਂ ਬਾਅਦ ਹੌਲੀ-ਹੌਲੀ ਇਹ ਕੈਲਸ਼ੀਅਮ ਕਿਡਨੀ 'ਚ ਪੱਥਰੀ ਦਾ ਰੂਪ ਲੈਣ ਲੱਗਦਾ ਹੈ।

ਚਾਹ
ਜ਼ਿਆਦਾਤਰ ਲੋਕ ਚਾਹ ਪੀਣਾ ਪਸੰਦ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਚਾਹ ਪੱਥਰੀ ਦਾ ਬਹੁਤ ਵੱਡਾ ਕਾਰਣ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਪੱਥਰੀ ਦੀ ਸ਼ਿਕਾਇਤ ਹੈ ਤਾਂ ਤੁਹਾਨੂੰ ਦੱਸ ਦੇਈਏ, ਤੁਹਾਡੀ ਇਕ ਕੱਪ ਚਾਹ ਤੁਹਾਡੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਚਾਹ ਪੀਣ ਨਾਲ ਪੱਥਰੀ ਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਹੈ।

ਟਮਾਟਰ
ਕਿਚਨ 'ਚ ਬਣਨ ਵਾਲੀ ਹਰ ਸਬਜ਼ੀ ਟਮਾਟਰ ਦੀ ਮੋਹਤਾਜ ਹੁੰਦੀ ਹੈ, ਲੋਕ ਅਕਸਰ ਸਲਾਦ 'ਚ ਖਾਣੇ ਦੇ ਨਾਲ ਟਮਾਟਰ ਲੈਣਾ ਪਸੰਦ ਕਰਦੇ ਹਨ ਪਰ ਸ਼ਾਇਦ ਹੀ ਲੋਕਾਂ ਨੂੰ ਇਹ ਪਤਾ ਹੋਵੇ ਕਿ ਟਮਾਟਰ 'ਚ ਆਕਸੀਲੇਟ ਹੁੰਦਾ ਹੈ, ਜੋ ਸਾਡੇ ਸਰੀਰ ਦੇ ਅੰਦਰ ਜਾ ਕੇ ਪੱਥਰੀ ਦਾ ਕਾਰਨ ਬਣਦਾ ਹੈ।

ਨਮਕ
ਖਾਣੇ 'ਚ ਨਮਕ ਦਾ ਇਸਤੇਮਾਲ ਸਾਨੂੰ ਘੱਟ ਕਰਨਾ ਚਾਹੀਦਾ ਹੈ, ਇਸ ਵਿਚ ਮੌਜੂਦ ਸੋਡੀਅਮ ਸਰੀਰ ਦੇ ਅੰਦਰ ਜਾ ਕੇ ਕੈਲਸ਼ੀਅਮ ਬਣ ਜਾਂਦਾ ਹੈ, ਜੋ ਬਾਅਦ 'ਚ ਪੱਥਰੀ ਬਣਨਾ ਸ਼ੁਰੂ ਕਰ ਦਿੰਦਾ ਹੈ।

ਨਾਨ-ਵੈੱਜ ਫੂਡ
ਜ਼ਿਆਦਾ ਨਾਨ-ਵੈੱਜ ਖਾਣ ਵਾਲੇ ਲੋਕਾਂ ਨੂੰ ਪੱਥਰੀ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨਾਨ-ਵੈੱਜ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਹ ਕਿਡਨੀ 'ਚ ਪਿਊਰੀਨ ਦੀ ਮਾਤਰਾ ਵਧਾ ਦਿੰਦੀ ਹੈ। ਪਿਊਰੀਨ ਦੀ ਮਾਤਰਾ ਵਧਣ ਨਾਲ ਯੂਰਿਕ ਐਸਿਡ ਵਧਣ ਲੱਗਦਾ ਹੈ, ਜਿਸ ਤੋਂ ਬਾਅਦ ਸਰੀਰ 'ਚ ਸਟੋਨ ਬਣਨਾ ਸ਼ੁਰੂ ਹੋ ਜਾਂਦਾ ਹੈ।

ਚੁਕੰਦਰ
ਚੁਕੰਦਰ ਉਂਝ ਤਾਂ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਕਹਿੰਦੇ ਹਨ ਕਿ ਲੋੜ ਤੋਂ ਵੱਧ ਕੋਈ ਵੀ ਚੀਜ਼ ਬਹੁਤ ਨੁਕਸਾਨਦਾਇਕ ਹੁੰਦੀ ਹੈ, ਠੀਕ ਉਸੇ ਤਰ੍ਹਾਂ ਜ਼ਿਆਦਾ ਮਾਤਰਾ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਸਟੋਨ ਬਣ ਸਕਦਾ ਹੈ।


author

Baljit Singh

Content Editor

Related News