ਜੱਜ ਨੇ ਹਾਰਵੇ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਕੀਤਾ ਖਾਰਿਜ

Thursday, Oct 11, 2018 - 10:54 PM (IST)

ਜੱਜ ਨੇ ਹਾਰਵੇ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਕੀਤਾ ਖਾਰਿਜ

ਨਿਊਯਾਰਕ — ਅਮਰੀਕਾ 'ਚ ਨਿਊਯਾਰਕ ਦੇ ਇਕ ਜੱਜ ਨੇ ਵੀਰਵਾਰ ਨੂੰ ਹਾਲੀਵੁੱਡ ਦੇ ਨਿਰਮਾਤਾ ਹਾਰਵੀ ਵਾਇਨਸਟੀਨ ਖਿਲਾਫ ਇਕ ਦੋਸ਼ ਨੂੰ ਖਾਰਿਜ ਕਰ ਦਿੱਤਾ ਪਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਨ੍ਹਾਂ 'ਤੇ 5 ਦੋਸ਼ ਅਜੇ ਵੀ ਹਨ।
ਵਾਇਨਸਟੀਨ (66) ਨੂੰ 10 ਲੱਖ ਡਾਲਰ ਦੀ ਜ਼ਮਾਨਤ ਰਾਸ਼ੀ 'ਤੇ ਰਿਹਾਅ ਕੀਤਾ ਗਿਆ ਸੀ ਅਤੇ ਉਸ ਨੂੰ ਜੀ. ਪੀ. ਐੱਸ. ਟ੍ਰੈਕਰ ਵੀ ਲਾ ਕੇ ਰੱਖਣਾ ਪੈ ਰਿਹਾ ਹੈ। ਉਹ ਅਦਾਲਤ ਦੀ ਸੁਣਵਾਈ 'ਚ ਹਾਜ਼ਰ ਹੋਇਆ ਅਤੇ ਬਿਨਾਂ ਸਹਿਮਤੀ ਨਾਲ ਕਿਸੇ ਤਰ੍ਹਾਂ ਦਾ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕੀਤਾ। ਵਾਇਨਸਟੀਨ ਦਾ ਬਚਾਅ ਕਰਨ ਵਾਲੇ ਵਕੀਲ ਬੇਨ ਬਰਫਮੇਨ ਨੇ ਅਦਾਲਤ ਬਾਹਰ ਪੱਤਰਕਾਰਾਂ ਨੂੰ ਆਖਿਆ ਕਿ ਨਿਸ਼ਚਤ ਤੌਰ 'ਤੇ ਇਹ ਸਕਾਰਾਤਮਕ ਘਟਨਾਕ੍ਰਮ ਹੈ।


Related News