ਮੰਗਲ ਗ੍ਰਹਿ ’ਤੇ ਉੱਡੇ ਨਾਸਾ ਦੇ ਹੈਲੀਕਾਪਟਰ ਪਿੱਛੇ ਹੈ ਭਾਰਤੀ ਦਿਮਾਗ, ਜਾਣੋ ਮੁੱਖ ਇੰਜੀਨੀਅਰ ਬੌਬ ਬਲਰਾਮ ਬਾਰੇ

Tuesday, Apr 20, 2021 - 03:19 PM (IST)

ਮੰਗਲ ਗ੍ਰਹਿ ’ਤੇ ਉੱਡੇ ਨਾਸਾ ਦੇ ਹੈਲੀਕਾਪਟਰ ਪਿੱਛੇ ਹੈ ਭਾਰਤੀ ਦਿਮਾਗ, ਜਾਣੋ ਮੁੱਖ ਇੰਜੀਨੀਅਰ ਬੌਬ ਬਲਰਾਮ ਬਾਰੇ

ਇੰਟਰਨੈਸ਼ਨਲ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੋਮਵਾਰ ਮੰਗਲ ਗ੍ਰਹਿ ’ਤੇ ਇਨਜੇਨਿਟੀ ਹੈਲੀਕਾਪਟਰ ਨੂੰ ਉਡਾ ਕੇ ਇਤਿਹਾਸ ਰਚ ਦਿੱਤਾ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੀ ਇਸ ਵੱਡੀ ਸਫਲਤਾ ਪਿੱਛੇ ਭਾਰਤੀ ਮੂਲ ਦੇ ਇੰਜੀਨੀਅਰ ਦਾ ਦਿਮਾਗ ਹੈ। ਨਾਸਾ ਦੇ ਮਾਰਸ ਹੈਲੀਕਾਪਟਰ, ਜਿਸ ਨੂੰ ਇਨਜੇਨਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਭਾਰਤ ਦੇ ਆਈ. ਆਈ. ਟੀ. ਤੋਂ ਪੜ੍ਹੇ ਜੇ ਬੌਬ ਬਲਰਾਮ ਨੇ ਡਿਜ਼ਾਈਨ ਕੀਤਾ ਸੀ।

PunjabKesari

ਹੈਲੀਕਾਪਟਰ ਪਹਿਲਾਂ ਨਾਲੋਂ ਵੀ ਜ਼ਿਆਦਾ ਸਰਗਰਮ
ਇਨਜੇਨਿਟੀ ਦੇ ਮੁੱਖ ਇੰਜੀਨੀਅਰ ਬਲਰਾਮ ਨੇ ਸਫਲ ਉਡਾਣ ਤੋਂ ਬਾਅਦ ਦੱਸਿਆ ਕਿ ਉਸ ਦਾ ਇਹ ਹੈਲੀਕਾਪਟਰ ਹੁਣ ਪਹਿਲਾਂ ਦੀ ਤੁਲਨਾ ’ਚ ਹੋਰ ਜ਼ਿਆਦਾ ਸਰਗਰਮ ਹੈ। ਉਸ ਨੇ ਆਪਣੇ ਸੋਲਰ ਪੈਨਲਜ਼ ’ਤੇ ਜੰਮੀ ਧੂੜ ਨੂੰ ਵੀ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਉਹ ਪਹਿਲਾਂ ਤੋਂ ਵੀ ਜ਼ਿਆਦਾ ਸੌਰ ਊਰਜਾ ਪੈਦਾ ਕਰ ਰਿਹਾ ਹੈ। ਇਸ ਉਡਾਣ ਤੋਂ ਬਾਅਦ ਬੌਬ ਦੇ ਇਸ ਕਾਰਨਾਮੇ ਦੀ ਪੂਰੀ ਦੁਨੀਆ ’ਚ ਤਾਰੀਫ਼ ਹੋ ਰਹੀ ਹੈ।

PunjabKesari

ਚੰਦ ’ਤੇ ਰਾਕੇਟ ਉਤਰਨ ਤੋਂ ਮਿਲੀ ਸੀ ਪ੍ਰੇਰਣਾ
1960 ਦੇ ਦਹਾਕੇ ’ਚ ਦੱਖਣੀ ਭਾਰਤ ’ਚ ਜਨਮਿਆ ਜੇ (ਬੌਬ) ਬਲਰਾਮ ਬਚਪਨ ਤੋਂ ਹੀ ਪੁਲਾੜ ਤੇ ਰਾਕੇਟ ’ਚ ਖਾਸ ਦਿਲਚਸਪੀ ਰੱਖਦਾ ਸੀ। ਉਸ ਦੇ ਚਾਚੇ ਨੇ ਭਾਰਤ ’ਚ ਅਮਰੀਕੀ ਵਪਾਰ ਦੂਤਘਰ ਨੂੰ ਚਿੱਠੀ ਲਿਖ ਕੇ ਨਾਸਾ ’ਚ ਕਰੀਅਰ ਸਬੰਧੀ ਜਾਣਕਾਰੀ ਮੰਗੀ ਸੀ। ਜੇ (ਬੌਬ) ਬਲਰਾਮ ਨੇ ਕੁਝ ਸਾਲ ਪਹਿਲਾਂ ਨਾਸਾ ਦੇ ‘ਇਨਹਾਊਸ’ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ’ਚ ਦੱਸਿਆ ਸੀ ਕਿ ਰੇਡੀਓ ਰਾਹੀਂ ਚੰਦ ’ਤੇ ਰਾਕੇਟ ਦੇ ਪਹੁੰਚਣ ਦੀ ਖਬਰ ਸੁਣ ਕੇ ਉਸ ਦੇ ਮਨ ’ਚ ਪੁਲਾੜ ਨੂੰ ਲੈ ਕੇ ਹੋਰ ਉਤਸੁਕਤਾ ਪੈਦਾ ਹੋਈ ਸੀ।

ਮਾਰਸ ਮਿਸ਼ਨ ’ਚ ਕੰਮ ਕਰਨ ਵਾਲਾ ਦੂਜਾ ਮੁੱਖ ਭਾਰਤੀ
ਨਾਸਾ ਦੇ ਮਾਰਸ ਮਿਸ਼ਨ ’ਚ ਕੰਮ ਕਰਨ ਵਾਲਾ ਜੇ (ਬੌਬ) ਬਲਰਾਮ ਭਾਰਤੀ ਮੂਲ ਦਾ ਦੂਜਾ ਇੰਜੀਨੀਅਰ ਹੈ। ਉਸ ਤੋਂ ਇਲਾਵਾ ਭਾਰਤੀ ਮੂਲ ਦੀ ਸਵਾਤੀ ਮੋਹਨ ਮਾਰਸ ਮਿਸ਼ਨ ਨੂੰ ਲੀਡ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਮੂਲ ਦੇ ਇਕ ਦਰਜਨ ਤੋਂ ਵੱਧ ਇੰਜੀਨੀਅਰ ਇਸ ਮਿਸ਼ਨ ’ਚ ਸ਼ਾਮਿਲ ਹਨ। ਖੁਦ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮਿਸ਼ਨ ਦੀ ਸਫਲ ਲੈਂਡਿੰਗ ਤੋਂ ਬਾਅਦ ਸਵਾਤੀ ਮੋਹਨ ਨਾਲ ਗੱਲ ਕੀਤੀ ਸੀ। ਬਲਰਾਮ ਦੇ ਨਾਸਾ ’ਚ ਕਰੀਅਰ ਦੀ ਸ਼ੁਰੂਆਤ ਰੋਬੋਟ ਹਥਿਆਰ, ਸ਼ੁਰੂਆਤੀ ਮਾਰਸ ਰੋਵਰਸ, ਸ਼ੁੱਕਰ ਗ੍ਰਹਿ ਉਤੇ ਖੋਜਬੀਨ ਲਈ ਬਣਾਈ ਗਈ ਨੈਸ਼ਨਲ ਬੈਲੂਨ ਮਿਸ਼ਨ ਲਈ ਟੈਕਨਾਲੋਜੀ ਅਤੇ ਮਾਰਸ ਸਾਇੰਸ ਲੈਬਾਰਟਰੀ ’ਚ ਕੰਮ ਤੋਂ ਕੀਤੀ। ਇਸ ਤੋਂ ਬਾਅਦ ਉਸ ਨੂੰ ਪਿਛਲੇ ਸਾਲ ਮਾਰਸ 2020 ਮਿਸ਼ਨ ’ਚ ਪਰਸੇਵੇਰੈਂਸ ਰੋਵਰ ਵਾਲੀ ਟੀਮ ’ਚ ਚੁਣਿਆ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਟੀਮ ਦੀ ਮਦਦ ਨਾਲ ਧਰਤੀ ਤੋਂ ਲੱਖਾਂ ਕਿਲੋਮੀਟਰ ਦੂਰ ਲੱਗਭਗ 7 ਗੁਣਾ ਪਤਲੇ ਵਾਤਾਵਰਣ ’ਚ ਮਾਰਸ ਹੈਲੀਕਾਪਟਰ ਨੂੰ ਸਫਲਤਾਪੂਰਨ ਉਡਾ ਕੇ ਇਤਿਹਾਸ ਰਚ ਦਿੱਤਾ।


author

Manoj

Content Editor

Related News