ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ ''ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ ਉੱਡੇ ਹੋਸ਼
Monday, Nov 17, 2025 - 03:05 PM (IST)
ਜਲੰਧਰ (ਵਰੁਣ)-ਵੇਰਕਾ ਮਿਲਕ ਪਲਾਂਟ ਨੇੜੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਿਉਂ ਹੀ ਲੋਕਾਂ ਨੇ ਟਰੱਕ ਦੇ ਪਿਛਲੇ ਹਿੱਸੇ ਵਿਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਉਨ੍ਹਾਂ ਤੁਰੰਤ ਟਰੱਕ ਡਰਾਈਵਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਟਰੱਕ ਨੂੰ ਰੋਕਿਆ ਗਿਆ ਪਰ ਵੇਖਦੇ ਹੀ ਵੇਖਦੇ ਟਰੱਕ ਅੱਗ ਦੀਆਂ ਲਾਟਾਂ ਦੀ ਲਪੇਟ ਵਿਚ ਆ ਗਿਆ।
ਟਰੱਕ ਵਿਚ ਜਿਮ ਦਾ ਸਾਮਾਨ ਸੀ, ਜੋ ਲਗਭਗ ਸਾਰਾ ਸੜ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਲੈਦਰ ਕੰਪਲੈਕਸ ਤੋਂ ਜਿਮ ਦਾ ਸਾਮਾਨ ਲੱਦ ਕੇ ਜਾ ਰਿਹਾ ਸੀ ਪਰ ਜਿਉਂ ਹੀ ਉਹ ਵੇਰਕਾ ਮਿਲਕ ਪਲਾਂਟ ਨੇੜੇ ਪਹੁੰਚਿਆ ਤਾਂ ਟਰੱਕ ਦੇ ਪਿਛਲੇ ਪਾਸੇ ਬਣੇ ਕੈਬਿਨ ਵਿਚ ਅੱਗ ਲੱਗ ਗਈ। ਲੋਕਾਂ ਨੇ ਟਰੱਕ ਨੂੰ ਰੋਕਿਆ ਅਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਸਟਾਫ਼ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਫ਼ੀ ਸਾਮਾਨ ਸੜ ਚੁੱਕਾ ਸੀ।

ਇਹ ਵੀ ਪੜ੍ਹੋ: Punjab: ਇਹਨੂੰ ਕਹਿੰਦੇ ਨੇ ਕਿਸਮਤ! 100 ਲਾਟਰੀਆਂ ਖ਼ਰੀਦੀਆਂ ਤੇ 100 ਹੀ ਜਿੱਤੀਆਂ, ਹੋ ਗਿਆ ਮਾਲੋ-ਮਾਲ
ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਟਰੱਕ ਦੇ ਕੈਬਿਨ ਵਿਚ ਲੋਹੇ ਦਾ ਕਾਫ਼ੀ ਸਾਮਾਨ ਸੀ, ਜੋ ਟਰੱਕ ਦੇ ਚੱਲਦੇ ਹੋਏ ਰਗੜ ਹੁੰਦਾ ਰਿਹਾ ਅਤੇ ਲਗਾਤਾਰ ਰਗੜੇ ਜਾਣ ਕਾਰਨ ਨਿਕਲੀਆਂ ਚੰਗਿਆੜੀਆਂ ਨਾਲ ਅੱਗ ਲੱਗ ਗਈ। ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਖ਼ੁਸ਼ਕਿਸਮਤੀ ਇਹ ਸੀ ਕਿ ਲੋਕਾਂ ਨੇ ਸਮੇਂ ਸਿਰ ਟਰੱਕ ਡਰਾਈਵਰ ਨੂੰ ਸੂਚਿਤ ਕੀਤਾ, ਜਿਸ ਕਾਰਨ ਉਹ ਸੁਰੱਖਿਅਤ ਬਾਹਰ ਆ ਗਿਆ।
ਇਹ ਵੀ ਪੜ੍ਹੋ: ਤਰਨਤਾਰਨ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ 2027 ਦੀਆਂ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
