ਪੰਜਾਬ ''ਚ ਰੂਹ ਕੰਬਾਊ ਹਾਦਸਾ! ਵਿੱਛ ਗਈਆਂ ਲਾਸ਼ਾਂ; BMW ਦੇ ਉੱਡੇ ਪਰਖੱਚੇ

Sunday, Nov 23, 2025 - 04:22 PM (IST)

ਪੰਜਾਬ ''ਚ ਰੂਹ ਕੰਬਾਊ ਹਾਦਸਾ! ਵਿੱਛ ਗਈਆਂ ਲਾਸ਼ਾਂ; BMW ਦੇ ਉੱਡੇ ਪਰਖੱਚੇ

ਬਰਨਾਲਾ (ਰਵੀ): ਦਿੜ੍ਹਬਾ ਦੇ ਪਿੰਡ ਕਾਕੂਵਾਲਾ ਨੇੜੇ ਨੈਸ਼ਨਲ ਹਾਈਵੇਅ ’ਤੇ ਇਕ ਸੜਕ ਹਾਦਸੇ ਵਿਚ BMW ਕਾਰ ਅਤੇ ਕੈਂਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਤੇ ਫ਼ਿਰ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ BMW ਦੇ ਪਰਖੱਚੇ ਉੱਡ ਗਏ ਤੇ ਉਸ ਦੇ ਪੁਰਜ਼ੇ ਸੜਕ 'ਤੇ ਖਿੱਲਰ ਗਏ। ਇਸ ਦੇ ਨਾਲ ਹੀ ਕਾਰ ਨੂੰ ਭਿਆਨਕ ਅੱਗ ਵੀ ਲੱਗ ਗਈ। ਸਵਾਰ ਦੋ ਨੌਜਵਾਨਾਂ ਦੀ ਮੌਤ ਅਤੇ 3 ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। 

ਸੜਕ ਤੋਂ ਲੰਘ ਰਹੇ ਲੋਕਾਂ ਨੇ ਬੜੀ ਜੱਦੋ-ਜਹਿਦ ਕਰ ਕੇ ਕਾਰ ਵਿਚ ਸਵਾਰ 5 ਲੋਕਾਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਪਾਤੜਾਂ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਨੌਜਵਾਨ ਦਿੜ੍ਹਬਾ ਦਾ ਤੇ ਇਕ ਪਿੰਡ ਉਬਿਆ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬਾਕੀ ਨੌਜਵਾਨ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹਨ ਤੇ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਕਾਰ ਵਿਚ ਸਵਾਰ ਸਾਰੇ ਨੌਜਵਾਨਾਂ ਦੀ ਉਮਰ ਹੀ 18 ਤੋਂ 22 ਸਾਲ ਦੇ ਵਿਚ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ BMW ਕਾਰ ਕਾਫ਼ੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। 

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ 'ਤੇ ਪਹੁੰਚੀ। SHO ਕਮਲਦੀਪ ਸਿੰਘ  ਨੇ ਦੱਸਿਆ ਕਿ ਪੁਲਸ ਨੇ ਪੀੜਤ ਪਰਿਵਾਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Anmol Tagra

Content Editor

Related News