ਕਪੂਰਥਲਾ ਚੌਕ ''ਤੇ ਵੱਡਾ ਹਾਦਸਾ: ਟਰੈਕਟਰ-ਟਰਾਲੀ ਤੇ ਕਾਰ ਵਿਚਕਾਰ ਜ਼ੋਰਦਾਰ ਟੱਕਰ, ਉੱਡੇ ਪਰਖੱਚੇ
Wednesday, Nov 19, 2025 - 08:28 AM (IST)
ਜਲੰਧਰ (ਪੰਕਜ) : ਜਲੰਧਰ ਦੇ ਕਪੂਰਥਲਾ ਚੌਕ ਤੋਂ ਚਿੱਕ ਚਿੱਕ ਚੌਕ ਵੱਲ ਜਾਂਦੇ ਸਮੇਂ ਗਲਤ ਸਾਈਡ ਤੋਂ ਆ ਰਹੀ ਟਰੈਕਟਰ-ਟਰਾਲੀ ਅਤੇ ਇੱਕ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਸੂਚਨਾ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ

ਹਾਦਸੇ ਦੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਟਰੈਕਟਰ-ਟਰਾਲੀ ਗਲਤ ਸਾਈਡ ਤੋਂ ਆ ਰਹੀ ਸੀ। ਇਸ ਦੌਰਾਨ ਉਹ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ। ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਵਿਚ ਕਿੰਨੇ ਲੋਕ ਸਵਾਰ ਸਨ, ਇਸ ਹਾਦਸੇ ਦੌਰਾਨ ਕਿਸੇ ਨੂੰ ਕੋਈ ਹੋਇਆ ਜਾਂ ਨਹੀਂ, ਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਪੜ੍ਹੋ ਇਹ ਵੀ : 'ਪੰਜਾਬੀਆਂ ਨੂੰ 2-3 ਬੱਚੇ ਪੈਦਾ ਕਰਨ ਦੀ ਲੋੜ' : ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ




