ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ ਕੀਤਾ 0.75 ਫੀਸਦੀ ਦਾ ਸਭ ਤੋਂ ਵੱਡਾ ਵਾਧਾ

Thursday, Jun 16, 2022 - 12:11 AM (IST)

ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ ਕੀਤਾ 0.75 ਫੀਸਦੀ ਦਾ ਸਭ ਤੋਂ ਵੱਡਾ ਵਾਧਾ

ਵਾਸ਼ਿੰਗਟਨ- ਅਮਰੀਕੀ ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ 0.75 ਫੀਸਦੀ ਦਾ ਸਭ ਤੋਂ ਵੱਡੇ ਵਾਧੇ ਦਾ ਐਲਾਨ ਕੀਤਾ ਹੈ। ਇਹ 28 ਸਾਲ 'ਚ ਅਮਰੀਕਾ ਦੇ ਕੇਂਦਰੀ ਬੈਂਕ ਵੱਲੋਂ ਵਿਆਜ ਦਰ 'ਚ ਸਭ ਤੋਂ ਵੱਡਾ ਵਾਧਾ ਹੈ। ਫੈਡਰਲ ਰਿਜ਼ਰਵ ਨੇ ਇਹ ਫੈਸਲਾ ਮਹਿੰਗਾਈ 'ਤੇ ਕਾਬੂ ਪਾਉਣ ਲਈ ਚੁੱਕਿਆ ਹੈ ਕਿਉਂਕਿ ਅਮਰੀਕਾ 'ਚ ਮਹਿੰਗਾਈ 40 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ ਜੋ ਮਈ ਦੇ ਮਹੀਨੇ 'ਚ 8.6 ਫੀਸਦੀ ਰਹੀ ਹੈ।

ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ

ਵਿਆਜ ਦਰਾਂ 'ਚ ਵਾਧੇ ਨਾਲ ਡਾਲਰ ਨੂੰ ਮਜਬੂਤੀ ਮਿਲੇਗੀ ਅਤੇ ਇਸ ਨਾਲ ਰੁਪਈਆ ਹੋਰ ਜ਼ਿਆਦਾ ਡਿੱਗਣ ਦੀ ਸੰਭਾਵਨਾ ਵਧ ਗਈ ਹੈ। ਭਾਰਤੀ ਮੁਦਰਾ ਪਹਿਲਾਂ ਹੀ ਡਾਲਰ ਦੇ ਮੁਕਾਬਲੇ 78.13 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਅਮਰੀਕਾ ਕਰਿਆਣੇ ਦੀ ਦੁਕਾਨ ਤੋਂ ਲੈ ਕੇ ਗੈਸ ਪੰਪ ਤੱਕ ਦੀ ਵਧਦੀ ਲਾਗਤ ਨਾਲ ਜੂਝ ਰਹੇ ਹਨ ਅਤੇ ਫੈਡ ਨੂੰ ਕੀਮਤਾਂ ਨੂੰ ਸਥਿਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਲਿਆ ਫੈਸਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


 


author

Karan Kumar

Content Editor

Related News