ਟਾਇਲਟ ''ਚ ਬੈਠੇ ਨੌਜਵਾਨ ਦੇ ਗੁਪਤ ਅੰਗ ਨੂੰ ਸੱਪ ਨੇ ਚਬਾਇਆ, ਲੱਗੇ ਟਾਂਕੇ

Thursday, Sep 10, 2020 - 05:36 PM (IST)

ਟਾਇਲਟ ''ਚ ਬੈਠੇ ਨੌਜਵਾਨ ਦੇ ਗੁਪਤ ਅੰਗ ਨੂੰ ਸੱਪ ਨੇ ਚਬਾਇਆ, ਲੱਗੇ ਟਾਂਕੇ

ਬੈਂਕਾਕ : ਥਾਈਲੈਂਡ ਵਿਚ ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਰਾਜਧਾਨੀ ਬੈਂਕਾਕ ਤੋਂ 13 ਮੀਲ ਉੱਤਰ ਵਿਚ ਸਥਿਤ ਇਕ ਘਰ ਵਿਚ 18 ਸਾਲਾ ਨੌਜਵਾਨ ਦੇ ਗੁਪਤ ਅੰਗ ਨੂੰ ਸੱਪ ਨੇ ਚਬਾ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਨੌਜਵਾਨ ਟਾਇਲਟ ਸੀਟ ਵਿਚ ਬੈਠਾ ਹੋਇਆ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੇ ਗੁਪਤ ਅੰਗ 'ਤੇ 3 ਟਾਂਕੇ ਲੱਗੇ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਇਸ ਭਾਰਤੀ ਨੇ ਕਰਾਈ ਬੱਲੇ-ਬੱਲੇ, ਦੂਜੀ ਵਾਰ ਚੁਣੇ ਗਏ ਉਪ ਮੇਅਰ

ਡੇਲੀਮੇਲ ਦੀ ਇਕ ਖ਼ਬਰ ਮੁਤਾਬਕ ਨੌਜਵਾਨ ਨੇ ਕਿਹਾ, 'ਉਹ ਟਾਇਲਟ ਦਾ ਇਸ‍ਤੇਮਾਲ ਕਰ ਰਿਹਾ ਸੀ ਪਰ ਜਿਵੇਂ ਹੀ ਉਹ ਸੀਟ 'ਤੇ ਬੈਠਾ ਤਾਂ ਉਸ ਨੂੰ ਗੁਪਤ ਅੰਗ ਵਿਚ ਤੇਜ਼ ਦਰਦ ਮਹਿਸੂਸ ਹੋਈ। ਉਸ ਨੇ ਹੇਠਾਂ ਵੇਖਿਆ ਤਾਂ ਟਾਇਲਟ ਸੀਟ ਵਿਚ ਇਕ ਸੱਪ ਸੀ ਅਤੇ ਉਸ ਦੇ ਗੁਪਤ ਅੰਗ ਨੂੰ ਜਕੜਿਆ ਹੋਇਆ ਸੀ ਅਤੇ ਖ਼ੂਨ ਵਗ ਰਿਹਾ ਸੀ। ਉਸ ਨੇ ਦੱਸਿਆ ਕਿ ਸੱਪ ਬਹੁਤ ਛੋਟਾ ਸੀ ਪਰ ਉਸ ਨੇ ਬੁਰੀ ਤਰ੍ਹਾਂ ਨਾਲ ਗੁਪਤ ਅੰਗ ਨੂੰ ਕੱਟਿਆ ਸੀ।' ਬਾਅਦ ਵਿਚ ਸੱਪ ਫੜਨ ਵਾਲੇ ਨੂੰ ਬੁਲਾਇਆ ਗਿਆ, ਤਲਾਸ਼ੀ ਦੌਰਾਨ ਸੱਪ ਟਾਇਲਟ ਦੇ ਅੰਦਰ ਹੀ ਬੈਠਾ ਮਿਲਿਆ। ਸੱਪ ਕਰੀਬ 4 ਫੁੱਟ ਲੰਮਾ ਸੀ। ਸੱਪ ਨੂੰ ਬਾਅਦ ਵਿਚ ਜੰਗਲ ਵਿਚ ਛੱਡ ਦਿੱਤਾ ਗਿਆ।

ਇਹ ਵੀ ਪੜ੍ਹੋ:  ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਇਸ ਘਟਨਾ ਨਾਲ ਨੌਜਵਾਨ ਦੀ ਮਾਂ ਨੇ ਕਿਹਾ ਕਿ ਉਹ ਸਦਮੇ ਵਿਚ ਹੈ। ਉਨ੍ਹਾਂ ਕਿਹਾ, ਮੈਂ ਨਹੀਂ ਜਾਣਦੀ ਕਿ ਸੱਪ ਕਿਵੇਂ ਸਾਡੇ ਘਰ ਵਿਚ ਦਾਖ਼ਲ ਹੋਇਆ। ਇਹ ਨਾਲੇ ਦੇ ਰਸ‍ਤੇ ਟਾਇਲਟ ਵਿਚ ਆਇਆ ਹੋਵੇਗਾ। ਮੈਂ ਜਾਣਦੀ ਹਾਂ ਕਿ ਸੱਪ ਨੇ ਮੇਰੇ ਬੇਟੇ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਜ਼ਹਿਰੀਲਾ ਨਹੀਂ ਸੀ, ਜੇਕਰ ਇਹ ਕੋਬਰਾ ਹੁੰਦਾ ਤਾਂ ਮੇਰਾ ਪੁੱਤਰ ਮਰ ਜਾਂਦਾ। ਹੁਣ ਉਹ ਜਦੋਂ ਵੀ ਟਾਇਲਟ ਜਾਵੇਗਾ ਤਾਂ ਡਰ ਜਾਵੇਗਾ।'

ਇਹ ਵੀ ਪੜ੍ਹੋ: ਜਨਤਾ ਲਈ ਰਾਹਤ ਦੀ ਖ਼ਬਰ, 6 ਮਹੀਨੇ ਬਾਅਦ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ


author

cherry

Content Editor

Related News