ਤਾਲਿਬਾਨ ਨੇ ਕਾਬੁਲ ''ਚ ਲਗਭਗ 100 ਅਪਰਾਧਿਕ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ

Monday, Dec 27, 2021 - 02:56 PM (IST)

ਤਾਲਿਬਾਨ ਨੇ ਕਾਬੁਲ ''ਚ ਲਗਭਗ 100 ਅਪਰਾਧਿਕ ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ

ਕਾਬੁਲ (ਏਐਨਆਈ): ਤਾਲਿਬਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਪਿਛਲੇ ਹਫ਼ਤੇ ਕਾਬੁਲ ਵਿੱਚ ਲਗਭਗ 100 ਅਪਰਾਧਿਕ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ।ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਜਨਰਲ ਮੋਬਿਨ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀ ਹਥਿਆਰਬੰਦ ਡਕੈਤੀਆਂ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਸ਼ੱਕੀ ਸਨ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਨੂੰ ਜਾਂਚ ਲਈ ਸਬੰਧਤ ਨਿਆਂਇਕ ਦਫ਼ਤਰਾਂ ਨੂੰ ਭੇਜ ਦਿੱਤਾ ਗਿਆ ਹੈ।

ਜਨਰਲ ਮੋਬਿਨ ਨੇ ਕਿਹਾ ਕਿ ਉਨ੍ਹਾਂ ਦੇ ਦਸਤਾਵੇਜ਼ ਨਿਆਂਇਕ ਵਿਭਾਗਾਂ ਨੂੰ ਭੇਜ ਦਿੱਤੇ ਗਏ ਹਨ ਅਤੇ ਅਸੀਂ ਕਾਬੁਲ ਨਿਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸਲਾਮਿਕ ਅਮੀਰਾਤ ਬਲ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਫ਼ੌਜੀ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਗਰੀਬੀ ਅਤੇ ਭੁੱਖਮਰੀ ਦੇ ਫੈਲਣ ਨਾਲ ਅਪਰਾਧਿਕ ਮਾਮਲਿਆਂ ਦੀ ਗਿਣਤੀ ਵਧੇਗੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸ਼ਖਸ ਨੂੰ ਇਜ਼ਰਾਇਲੀ ਮਹਿਲਾ ਤੋਂ ਤਲਾਕ ਲੈਣਾ ਪਿਆ ਭਾਰੀ, ਸਾਲ 9999 ਤੱਕ ਛੱਡ ਨਹੀਂ ਸਕੇਗਾ ਦੇਸ਼
 
ਇੱਕ ਫੌਜੀ ਮਾਹਰ ਅਸਦੁੱਲਾ ਨਦੀਮ ਨੇ ਕਿਹਾ ਕਿ ਵਿਆਪਕ ਗਰੀਬੀ ਸਿੱਧੇ ਤੌਰ 'ਤੇ ਸ਼ਹਿਰਾਂ ਵਿੱਚ ਅਪਰਾਧਾਂ ਦੇ ਵਾਧੇ ਨਾਲ ਜੁੜੀ ਹੋਈ ਹੈ ਅਤੇ ਪ੍ਰਭਾਵਿਤ ਕਰਦੀ ਹੈ।ਸੁਰੱਖਿਆ ਬਲਾਂ ਦਾ ਆਡਿਟ ਕਰਨ ਵਾਲੇ ਕਮਿਸ਼ਨ ਦੇ ਮੁਖੀ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਕਮਿਸ਼ਨ ਨੇ 1,895 ਫੋਰਸ ਮੈਂਬਰਾਂ ਨੂੰ ਕੱਢ ਦਿੱਤਾ ਹੈ, ਇਹਨਾਂ ਵਿਚ ਉਹ ਲੋਕ ਵੀ ਹਨ ਜੋ ਛੇੜਛਾੜ ਦੇ ਮਾਮਲਿਆਂ ਵਿੱਚ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖਬਰ -ਸ਼੍ਰੀਲੰਕਾ 'ਚ ਸਥਾਨਕ ਲੋਕਾਂ ਨਾਲ ਵਿਆਹ ਕਰਨ ਦੇ ਚਾਹਵਾਨ ਵਿਦੇਸ਼ੀਆਂ ਲਈ ਨਵਾਂ ਨਿਰਦੇਸ਼ ਜਾਰੀ


author

Vandana

Content Editor

Related News