ਮੱਕਾ ''ਚ ਬਣੇਗਾ 340 ਕਮਰਿਆਂ ਦਾ ਲਗਜ਼ਰੀ ਹੋਟਲ

04/18/2018 1:56:41 AM

ਦੁਬਈ— ਇੰਡੀਅਨ ਹੋਟਲ ਕੰਪਨੀ ਲਿ. ਨੇ ਮੰਗਲਵਾਰ ਨੂੰ ਕਿਹਾ ਕਿ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ 'ਚ ਉਮ ਅਲ ਕੁਰਾ ਡਿਵੈਲਪਮੈਂਟ ਐਂਡ ਕੰਸਟਰਕਸ਼ਨ ਦੀ ਹਿੱਸੇਦਾਰੀ 'ਚ ਇਕ ਲਗਜ਼ਰੀ ਹੋਟਲ ਖੁੱਲ੍ਹਣ ਜਾ ਰਿਹਾ ਹੈ। ਕੰਪਨੀ ਨੇ ਦੱਸਿਆ ਕਿ 340 ਕਮਰੇ ਵਾਲੇ ਇਸ ਹੋਟਲ ਦਾ ਨਿਰਮਾਣ ਕਿੰਗ ਅਬਦੁਲ ਅਜੀਜ ਰੋਡ ਪ੍ਰੋਜੈਕਟ ਦੇ ਤਹਿਤ ਕੀਤਾ ਜਾਵੇਗਾ।
ਇਕ ਬੁਲਾਰੇ ਨੇ ਦੱਸਿਆ ਕਿ ਆਈ.ਐੱਚ.ਸੀ.ਐੱਲ. ਦੇ ਪ੍ਰਬੰਧ ਨਿਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਚਟਵਾਲ ਤੇ ਉਮ ਅਲ ਕੁਰਾ ਦੇ ਸੀਨੀਅਰ ਕਾਰਜਕਾਰੀ ਹਿਸ਼ਮ ਏਬੀਦ ਵਿਚਾਲੇ ਇਸ ਸੰਬੰਧ 'ਚ ਇਕ ਸਮਝੌਤੇ 'ਤੇ ਦਸਤਖਤ ਕੀਤਾ ਗਿਆ ਹੈ। ਇਹ ਹੋਟਲ 2023 ਦੇ ਜਨਵਰੀ 'ਚ ਖੁੱਲ੍ਹ ਜਾਵੇਗਾ ਤੇ ਇਸ 'ਚ ਬੈਂਕਵੇਟਿੰਗ ਸੁਵਿਧਾਵਾਂ, ਮਲਟੀ ਪਕਵਾਨ ਰੇਸਤਰਾਂ ਵੀ ਹੋਣਗੇ। ਇਹ ਹੋਟਲ ਵਪਾਰਕ ਕੇਂਦਰਾਂ, ਖੁਦਰਾ ਬਜ਼ਾਰਾਂ ਤੇ ਕੇ.ਏ.ਏ.ਆਰ. ਪ੍ਰੋਜੈਕਟ ਦੇ ਹੋਰ ਮਹੱਤਵਪੂਰਣ ਨਿਰਮਾਣਾਂ ਕੋਲ ਹੋਵੇਗਾ।
ਚਟਵਾਲ ਨੇ ਦੱਸਿਆ ਕਿ ਇਹ ਹੋਟਲ ਮਸਜਿਦ ਅਲ ਹਰਮ ਦੀ ਪੈਦਲ ਦੂਰੀ 'ਤੇ ਹੋਵੇਗਾ। ਜਿਥੇ ਹਰ ਸਾਲ ਲੱਖਾਂ ਹੱਜ ਯਾਤਰੀ ਆਉਂਦੇ ਹਨ। ਬੁਰਜ ਖਲੀਫਾ ਸ਼ਹਿਰੀ ਖੇਤਰ 'ਚ ਤਾਜ ਦੁਬਈ ਦਾ ਪ੍ਰਬੰਧਨ ਕਰਨ ਤੋਂ ਇਲਾਵਾ ਆਈ.ਐੱਚ.ਸੀ.ਐੱਲ. ਦੀ ਮੀਨਾ ਖੇਤਰ 'ਚ ਇਹ ਚੌਥਾ ਨਿਵਾਸ ਖੇਤਰ ਦਾ ਬਣੇਗਾ। ਕੰਪਨੀ ਦੀ ਯੋਜਨਾ ਅਗਲੇ 2 ਮਹੀਨਿਆਂ 'ਚ ਦੁਬਈ 'ਚ 2 ਹੋਰ ਖੋਲ੍ਹਣ ਦੀ ਹੈ।
ਦੱਸ ਦਈਏ ਕਿ ਅਮਰੀਕਾ ਦੇ ਲਾਸ ਵੇਗਾਸ 'ਚ ਵੇਨੇਸ਼ੀਅਨ ਹੋਟਲ ਹਾਲੇ ਤਕ ਦੁਨੀਆ ਦਾ ਸਭ ਤੋਂ ਵੱਡਾ ਹੋਟਲ ਮੰਨਿਆ ਜਾਂਦਾ ਹੈ। ਇਸ 'ਚ 7 ਹਜ਼ਾਰ 117 ਕਮਰੇ ਹਨ। ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹੀ ਅਬ੍ਰਾਜ ਅਲ ਬੇਅਤ ਟਾਵਰ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਹੈ। ਇਸ ਦੀ ਉਚਾਈ 1972 ਫੁੱਟ ਹੈ। ਇਸ ਹੋਟਲ ਦੇ ਗ੍ਰਾਉਂਡ ਫਲੋਰ ਨੂੰ ਕਮਰਸ਼ੀਅਲ ਰੱਖਿਆ ਗਿਆ ਹੈ। ਤਾਂ ਕਿ ਹੋਲੀ ਹਰਮ ਮੌਕੇ ਆਉਣ ਵਾਲੇ ਲੋਕ ਆਪਣੀਆਂ ਜ਼ਰੂਰਤਾਂ ਲਈ ਇਸ 'ਚ ਆਸਾਨੀ ਨਾਲ ਐਂਟਰੀ ਕਰ ਸਕਣ।


Related News