ਤਾਈਵਾਨ ਦੀ GDP ਪਿਛਲੇ ਸਾਲ 8.6 ਫੀਸਦੀ ਵਧੀ, 15 ਸਾਲ ’ਚ ਸਭ ਤੋਂ ਤੇਜ਼
Saturday, Jan 31, 2026 - 09:47 AM (IST)
ਤਾਈਪੇ (ਭਾਸ਼ਾ)- ਤਾਈਵਾਨ ਦੀ ਅਰਥਵਿਵਸਥਾ ਸਾਲ 2025 ’ਚ 8.6 ਫੀਸਦੀ ਦੀ ਦਰ ਨਾਲ ਵਧੀ ਹੈ, ਜੋ 15 ਸਾਲਾਂ ’ਚ ਸਭ ਤੋਂ ਤੇਜ਼ ਹੈ। ਇਹ ਵਾਧਾ ਮੁੱਖ ਰੂਪ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਜੁੜੀ ਗਲੋਬਲ ਮੰਗ ਅਤੇ ਬਰਾਮਦ ’ਚ ਤੇਜ਼ ਉਛਾਲ ਦਾ ਨਤੀਜਾ ਹੈ।
ਤਾਈਵਾਨ ਦੀ ਅੰਕੜਾ ਏਜੰਸੀ ਵੱਲੋਂ ਜਾਰੀ ਅਗਾਊਂ ਅੰਦਾਜ਼ਿਆਂ ਮੁਤਾਬਕ ਇਹ ਵਾਧਾ ਦਰ 2010 ਤੋਂ ਬਾਅਦ ਸਭ ਤੋਂ ਵੱਧ ਹੈ ਅਤੇ ਅਰਥਸ਼ਾਸਤਰੀਆਂ ਦੇ ਅਗਾਊਂ-ਅੰਦਾਜ਼ਿਆਂ ਤੋਂ ਕਿਤੇ ਬਿਹਤਰ ਰਹੀ। ਬਰਾਮਦ-ਆਧਾਰਤ ਉਦਯੋਗਾਂ, ਖਾਸ ਕਰ ਕੇ ਟੈਕਨਾਲੋਜੀ ਖੇਤਰ ਨੇ ਆਰਥਿਕ ਵਿਸਥਾਰ ’ਚ ਅਹਿਮ ਭੂਮਿਕਾ ਨਿਭਾਈ। ਅੰਕੜਿਆਂ ਮੁਤਾਬਕ, ਤਾਈਵਾਨ ਦੀ ਕੁੱਲ ਬਰਾਮਦ 2025 ਦੌਰਾਨ ਸਾਲਾਨਾ ਆਧਾਰ ’ਤੇ ਲੱਗਭਗ 35 ਫੀਸਦੀ ਵੱਧ ਰਹੀ।
