ਭਾਰਤ ਦੇ ਵਪਾਰ ਘਾਟੇ ''ਚ ਭਾਰੀ ਵਾਧਾ: Gold-Silver ਦੀ ਦਰਾਮਦ ਨੇ ਤੋੜੇ ਰਿਕਾਰਡ, ਬਰਾਮਦਾਂ ਨੂੰ ਲੱਗਾ ਝਟਕਾ
Tuesday, Feb 17, 2026 - 05:52 PM (IST)
ਬਿਜ਼ਨੈੱਸ ਡੈਸਕ : ਜਨਵਰੀ ਮਹੀਨੇ ਦੌਰਾਨ ਭਾਰਤ ਦੇ ਵਪਾਰਕ ਅੰਕੜਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸੋਨੇ ਅਤੇ ਚਾਂਦੀ ਦੀ ਦਰਾਮਦ (Imports) ਵਿੱਚ ਹੋਏ ਜ਼ਬਰਦਸਤ ਉਛਾਲ ਕਾਰਨ ਦੇਸ਼ ਦਾ ਵਪਾਰ ਘਾਟਾ (Trade Deficit) ਪਿਛਲੇ ਤਿੰਨ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਕੇ 34.68 ਅਰਬ ਡਾਲਰ ਹੋ ਗਿਆ ਹੈ। ਪਿਛਲੇ ਸਾਲ ਜਨਵਰੀ ਵਿੱਚ ਇਹ ਘਾਟਾ 23.43 ਅਰਬ ਡਾਲਰ ਸੀ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਸੋਨੇ-ਚਾਂਦੀ ਦੀ ਦਰਾਮਦ ਵਿੱਚ ਵੱਡਾ ਉਛਾਲ
ਸੂਤਰਾਂ ਅਨੁਸਾਰ, ਜਨਵਰੀ ਵਿੱਚ ਦੇਸ਼ ਦੀ ਕੁੱਲ ਦਰਾਮਦ 19 ਫੀਸਦੀ ਵਧ ਕੇ 71.24 ਅਰਬ ਡਾਲਰ ਰਹੀ। ਇਸ ਵਾਧੇ ਦਾ ਮੁੱਖ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਸੋਨੇ ਦੀ ਦਰਾਮਦ 4.5 ਗੁਣਾ ਵਧ ਕੇ 12.07 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 349.22 ਫੀਸਦੀ ਦਾ ਵਾਧਾ ਹੈ। ਇਸੇ ਤਰ੍ਹਾਂ ਚਾਂਦੀ ਦੀ ਦਰਾਮਦ ਵੀ 2.3 ਗੁਣਾ ਵਧ ਕੇ 2 ਅਰਬ ਡਾਲਰ ਹੋ ਗਈ ਹੈ। ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਦਰਾਮਦ ਵਿੱਚ ਹੋਇਆ ਇਹ ਵਾਧਾ ਮੁੱਖ ਤੌਰ 'ਤੇ ਕੀਮਤਾਂ ਵਧਣ ਕਾਰਨ ਹੈ, ਕਿਉਂਕਿ ਇਸ ਦੀ ਮਾਤਰਾ (Volume) ਵਿੱਚ ਗਿਰਾਵਟ ਦੇਖੀ ਗਈ ਹੈ।
ਇਹ ਵੀ ਪੜ੍ਹੋ : Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ
ਅਮਰੀਕੀ ਟੈਰਿਫ ਨੇ ਬਰਾਮਦਕਾਰਾਂ ਦੀ ਵਧਾਈ ਚਿੰਤਾ
ਦੂਜੇ ਪਾਸੇ, ਭਾਰਤ ਦੀਆਂ ਵਸਤੂਆਂ ਦੀ ਬਰਾਮਦ (Exports) ਵਿੱਚ ਸਿਰਫ 0.6 ਫੀਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਖਾਸ ਕਰਕੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਵਿੱਚ ਕਰੀਬ 22 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ, ਜਿਸ ਦਾ ਕਾਰਨ ਭਾਰਤੀ ਵਸਤਾਂ 'ਤੇ ਲਗਾਇਆ ਗਿਆ 50 ਫੀਸਦੀ ਟੈਰਿਫ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਵਣਜ ਵਿਭਾਗ ਨੂੰ ਉਮੀਦ ਹੈ ਕਿ ਫਰਵਰੀ ਤੋਂ ਟੈਰਿਫ ਵਿੱਚ ਮਿਲਣ ਵਾਲੀ ਰਾਹਤ ਨਾਲ ਬਰਾਮਦਕਾਰਾਂ ਨੂੰ ਵੱਡੀ ਮਦਦ ਮਿਲੇਗੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਸੇਵਾ ਖੇਤਰ ਨੇ ਦਿੱਤੀ ਰਾਹਤ
ਵਪਾਰ ਘਾਟੇ ਦੇ ਬਾਵਜੂਦ, ਸੇਵਾ ਖੇਤਰ (Services Sector) ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਜਨਵਰੀ ਵਿੱਚ ਸੇਵਾਵਾਂ ਦੀ ਬਰਾਮਦ 26.3 ਫੀਸਦੀ ਵਧ ਕੇ 43.9 ਅਰਬ ਡਾਲਰ ਰਹੀ, ਜਿਸ ਨਾਲ 24.3 ਅਰਬ ਡਾਲਰ ਦਾ ਸਰਪਲੱਸ ਹਾਸਲ ਹੋਇਆ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਭਰੋਸਾ ਜਤਾਇਆ ਹੈ ਕਿ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਭਾਰਤ ਦੀ ਕੁੱਲ ਬਰਾਮਦ 860 ਅਰਬ ਡਾਲਰ ਦੇ ਅੰਕੜੇ ਨੂੰ ਛੂਹ ਸਕਦੀ ਹੈ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਕਿਹੜੇ ਖੇਤਰਾਂ ਵਿੱਚ ਰਹੀ ਤੇਜ਼ੀ?
ਭਾਵੇਂ ਕੁੱਲ ਵਪਾਰਕ ਸਥਿਤੀ ਚੁਣੌਤੀਪੂਰਨ ਰਹੀ ਹੈ, ਪਰ ਇੰਜੀਨੀਅਰਿੰਗ ਵਸਤੂਆਂ (10.37%), ਸਮੁੰਦਰੀ ਉਤਪਾਦਾਂ (13.29%) ਅਤੇ ਦਵਾਈਆਂ (0.96%) ਦੇ ਖੇਤਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮਾਹਰਾਂ ਅਨੁਸਾਰ, ਜੇਕਰ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਦਰਾਮਦ ਘੱਟ ਨਹੀਂ ਹੁੰਦੀ, ਤਾਂ ਇਸ ਦਾ ਅਸਰ ਚਾਲੂ ਖਾਤਾ ਸਰਪਲੱਸ (Current Account Surplus) 'ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
