ਬੇਰੋਜ਼ਗਾਰੀ ਦਰ ਘਟ ਕੇ 6.7 ਫੀਸਦੀ ’ਤੇ ਆਈ
Wednesday, Feb 11, 2026 - 04:07 PM (IST)
ਬਿਜ਼ਨੈੱਸ ਡੈਸਕ - ਸਰਕਾਰੀ ਸਰਵੇ ਅਨੁਸਾਰ ਅਕਤੂਬਰ-ਦਸੰਬਰ 2025 ਤਿਮਾਹੀ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦਰਮਿਆਨ ਬੇਰੋਜ਼ਗਾਰੀ ਦਰ ’ਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ ਹੈ। ਸ਼ਹਿਰੀ ਖੇਤਰਾਂ ’ਚ ਬੇਰੋਜ਼ਗਾਰੀ ਦਰ ਘਟ ਕੇ 6.7 ਫੀਸਦੀ ਰਹਿ ਗਈ। ਇਹ ਗਿਰਾਵਟ ਮੁੱਖ ਤੌਰ ’ਤੇ ਸ਼ਹਿਰੀ ਪੁਰਸ਼ਾਂ ’ਚ ਬੇਰੋਜ਼ਗਾਰੀ ਘੱਟ ਹੋਣ ਕਾਰਨ ਆਈ, ਜਿਨ੍ਹਾਂ ਦੀ ਦਰ 6.2 ਫੀਸਦੀ ਤੋਂ ਘਟ ਕੇ 5.9 ਫੀਸਦੀ ਹੋ ਗਈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਰਾਸ਼ਟਰੀ ਅੰਕਡ਼ਾ ਦਫ਼ਤਰ (ਐੱਨ. ਐੱਸ. ਓ.) ਦੇ ਤਿਮਾਹੀ ਪੀਰੀਆਡਿਕ ਲੇਬਰ ਫੋਰਸ ਸਰਵੇ (ਪੀ. ਐੱਲ. ਐੱਫ. ਐੱਸ.) ਅਨੁਸਾਰ ਦਿਹਾਤੀ ਖੇਤਰਾਂ ’ਚ ਬੇਰੋਜ਼ਗਾਰੀ ਦਰ ਵੀ ਘਟ ਕੇ 4 ਫੀਸਦੀ ਰਹਿ ਗਈ। ਦਿਹਾਤੀ ਇਲਾਕਿਆਂ ’ਚ ਪੁਰਸ਼ਾਂ ਅਤੇ ਔਰਤਾਂ ਦੋਵਾਂ ’ਚ ਰੋਜ਼ਗਾਰ ਦੀ ਸਥਿਤੀ ’ਚ ਸੁਧਾਰ ਦੇਖਿਆ ਗਿਆ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਸਰਵੇ ’ਚ ਇਹ ਵੀ ਸਾਹਮਣੇ ਆਇਆ ਕਿ ਸਵੈ-ਰੋਜ਼ਗਾਰ ਕਰਨ ਵਾਲਿਆਂ ਦੀ ਹਿੱਸੇਦਾਰੀ ਦਿਹਾਤੀ ਖੇਤਰਾਂ ’ਚ ਵਧ ਕੇ 63.2 ਫੀਸਦੀ ਅਤੇ ਸ਼ਹਿਰੀ ਖੇਤਰਾਂ ’ਚ 39.7 ਫੀਸਦੀ ਹੋ ਗਈ। ਕੁੱਲ ਮਿਲਾ ਕੇ ਅਕਤੂਬਰ-ਦਸੰਬਰ 2025 ’ਚ ਦੇਸ਼ ’ਚ ਕੰਮਕਾਜੀ ਲੋਕਾਂ ਦੀ ਗਿਣਤੀ ਵਧ ਕੇ 57.4 ਕਰੋੜ ਦੱਸੀ ਗਈ ਹੈ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
