ਟਰੰਪ ਦੀਆਂ ਨੀਤੀਆਂ ਕਾਰਨ 1 ਸਾਲ 'ਚ 10% ਡਿੱਗਿਆ USD, ਸੋਨਾ ਪਹੁੰਚਿਆ ਰਿਕਾਰਡ ਪੱਧਰ 'ਤੇ
Saturday, Feb 07, 2026 - 05:51 PM (IST)
ਬਿਜ਼ਨੈੱਸ ਡੈਸਕ : ਵਿਸ਼ਵ ਭਰ ਦੀਆਂ ਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਚਮਕ ਫਿੱਕੀ ਪੈਂਦੀ ਜਾ ਰਹੀ ਹੈ। ਪਿਛਲੇ 12 ਮਹੀਨਿਆਂ ਦੌਰਾਨ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕੀਮਤ ਵਿੱਚ 10% ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਅਮਰੀਕੀ ਸ਼ੇਅਰ ਬਾਜ਼ਾਰ (S&P 500) ਵਿੱਚ 145% ਦਾ ਉਛਾਲ ਦੇਖਿਆ ਗਿਆ ਹੈ, ਪਰ ਜਨਵਰੀ 2025 ਤੋਂ ਬਾਅਦ ਡਾਲਰ ਦੀ ਸਥਿਤੀ ਲਗਾਤਾਰ ਡਗਮਗਾ ਰਹੀ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਟਰੰਪ ਦੀਆਂ ਨੀਤੀਆਂ ਨੇ ਵਧਾਈ ਚਿੰਤਾ
ਮਾਹਿਰਾਂ ਅਨੁਸਾਰ ਡਾਲਰ ਦੀ ਇਸ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀਆਂ ਅਨਿਸ਼ਚਿਤ ਨੀਤੀਆਂ ਹਨ। ਅਪ੍ਰੈਲ 2025 ਵਿੱਚ ਟ੍ਰੰਪ ਵੱਲੋਂ ਕੀਤੇ ਗਏ 'ਲਿਬਰੇਸ਼ਨ ਡੇ ਟੈਰਿਫ' ਦੇ ਐਲਾਨ ਨੇ ਬਾਜ਼ਾਰ ਵਿੱਚ ਘਬਰਾਹਟ ਪੈਦਾ ਕਰ ਦਿੱਤੀ, ਜਿਸ ਕਾਰਨ ਨਿਵੇਸ਼ਕਾਂ ਨੇ ਬਾਂਡ, ਸ਼ੇਅਰ ਅਤੇ ਡਾਲਰ ਵਿੱਚੋਂ ਆਪਣਾ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ। ਪਿਛਲੇ 52 ਹਫ਼ਤਿਆਂ ਵਿੱਚ ਅਜਿਹੀ ਸਥਿਤੀ ਸੱਤ ਵਾਰ ਬਣੀ ਹੈ, ਜੋ ਕਿ ਪਿਛਲੇ ਦਹਾਕੇ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ। ਇਸ ਨਾਲ ਡਾਲਰ ਦੀ 'ਸੁਰੱਖਿਅਤ ਨਿਵੇਸ਼' (Safe Haven) ਵਾਲੀ ਤਸਵੀਰ ਨੂੰ ਵੱਡੀ ਸੱਟ ਲੱਗੀ ਹੈ।
ਇਹ ਵੀ ਪੜ੍ਹੋ : RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ
ਸੋਨੇ ਦੀਆਂ ਕੀਮਤਾਂ ਨੇ ਮਾਰੀ 75% ਦੀ ਛਾਲ
ਡਾਲਰ ਵਿੱਚ ਆ ਰਹੀ ਗਿਰਾਵਟ ਕਾਰਨ ਨਿਵੇਸ਼ਕ ਹੁਣ ਸੋਨੇ ਵੱਲ ਰੁਖ਼ ਕਰ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਸੋਨੇ ਦੀ ਕੀਮਤ 75% ਵਧ ਕੇ ਲਗਭਗ 5,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ। ਨਿਵੇਸ਼ਕਾਂ ਦਾ ਮੰਨਣਾ ਹੈ ਕਿ ਡਾਲਰ ਦੇ ਡਿੱਗਣ ਅਤੇ ਵਧਦੇ ਆਰਥਿਕ ਜੋਖਮਾਂ ਤੋਂ ਬਚਣ ਲਈ ਸੋਨਾ ਸਭ ਤੋਂ ਸੁਰੱਖਿਅਤ ਵਿਕਲਪ ਹੈ।
ਇਹ ਵੀ ਪੜ੍ਹੋ : RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ
ਮਹਿੰਗਾਈ ਅਤੇ ਫੈਡਰਲ ਰਿਜ਼ਰਵ ਦਾ ਰੁਖ਼
ਅਮਰੀਕਾ ਵਿੱਚ ਇਸ ਵੇਲੇ ਮਹਿੰਗਾਈ ਦਰ 2.8% ਹੈ, ਜੋ ਕਿ 2% ਦੇ ਮਿੱਥੇ ਗਏ ਟੀਚੇ ਤੋਂ ਉੱਪਰ ਹੈ। ਟੈਕਸ ਕਟੌਤੀਆਂ ਅਤੇ ਰਿਫੰਡ ਦੇ ਫੈਸਲਿਆਂ ਨਾਲ ਬਾਜ਼ਾਰ ਵਿੱਚ ਪੈਸਾ ਤਾਂ ਆਵੇਗਾ, ਪਰ ਇਸ ਨਾਲ ਮਹਿੰਗਾਈ ਹੋਰ ਵਧਣ ਅਤੇ ਡਾਲਰ ਉੱਤੇ ਦਬਾਅ ਵਧਣ ਦਾ ਖ਼ਤਰਾ ਹੈ। ਹਾਲਾਂਕਿ, ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਦਾ ਮੁਖੀ ਨਾਮਜ਼ਦ ਕਰਨ ਨਾਲ ਡਾਲਰ ਨੂੰ ਕੁਝ ਸਮੇਂ ਲਈ ਰਾਹਤ ਮਿਲੀ ਸੀ, ਪਰ ਟ੍ਰੰਪ ਦੇ ਗ੍ਰੀਨਲੈਂਡ ਵਰਗੇ ਬਿਆਨਾਂ ਤੋਂ ਬਾਅਦ ਡਾਲਰ ਮੁੜ 1.5% ਡਿੱਗ ਗਿਆ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਕੀ ਹੈ ਡਾਲਰ ਦਾ ਭਵਿੱਖ?
ਭਾਵੇਂ ਡਾਲਰ ਦੀ ਕੀਮਤ ਘਟ ਰਹੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਕੋਲ ਫਿਲਹਾਲ ਡਾਲਰ ਦਾ ਕੋਈ ਮਜ਼ਬੂਤ ਵਿਕਲਪ ਮੌਜੂਦ ਨਹੀਂ ਹੈ। ਟ੍ਰੇਜ਼ਰੀ ਜਾਂ ਬਾਂਡ ਵਰਗੀ ਸੁਰੱਖਿਆ ਕਿਸੇ ਹੋਰ ਬਾਜ਼ਾਰ ਵਿੱਚ ਨਹੀਂ ਮਿਲਦੀ। ਫਿਰ ਵੀ, ਟ੍ਰੰਪ ਦੀਆਂ ਅਸਥਿਰ ਨੀਤੀਆਂ ਡਾਲਰ ਨੂੰ ਦਹਾਕਿਆਂ ਬਾਅਦ ਸਭ ਤੋਂ ਖ਼ਤਰਨਾਕ ਦੌਰ ਵਿੱਚ ਲੈ ਗਈਆਂ ਹਨ, ਜਿਸ ਦਾ ਅਸਰ ਪੂਰੀ ਦੁਨੀਆ ਦੀ ਵਿੱਤੀ ਵਿਵਸਥਾ 'ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
