ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 1.81 ਫੀਸਦੀ ’ਤੇ ਪਹੁੰਚੀ

Tuesday, Feb 17, 2026 - 12:03 PM (IST)

ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 1.81 ਫੀਸਦੀ ’ਤੇ ਪਹੁੰਚੀ

ਬਿਜ਼ਨੈੱਸ ਡੈਸਕ - ਦੇਸ਼ ਦੀ ਥੋਕ ਮਹਿੰਗਾਈ ’ਚ ਲਗਾਤਾਰ ਤੀਜੇ ਮਹੀਨੇ ਵਾਧਾ ਦਰਜ ਕੀਤਾ ਗਿਆ ਅਤੇ ਇਹ ਜਨਵਰੀ ’ਚ ਵਧ ਕੇ 1.81 ਫੀਸਦੀ ’ਤੇ ਪਹੁੰਚ ਗਈ। ਖੁਰਾਕੀ ਵਸਤਾਂ, ਗੈਰ-ਖੁਰਾਕੀ ਚੀਜ਼ਾਂ ਅਤੇ ਤਿਆਰ ਉਤਪਾਦਾਂ ਦੀਆਂ ਕੀਮਤਾਂ ’ਚ ਮਹੀਨਾਵਾਰੀ ਆਧਾਰ ’ਤੇ ਹੋਏ ਵਾਧੇ ਨੇ ਥੋਕ ਮਹਿੰਗਾਈ ਨੂੰ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ। ਅੱਜ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ। ਸੂਚਕ ਅੰਕ (ਡਬਲਯੂ. ਪੀ. ਆਈ.) ਆਧਾਰਿਤ ਮਹਿੰਗਾਈ ਦਰ ਪਿਛਲੇ ਸਾਲ ਜਨਵਰੀ ’ਚ 2.51 ਫੀਸਦੀ ਸੀ, ਜਦਕਿ ਦਸੰਬਰ 2025 ’ਚ ਇਹ 0.83 ਫੀਸਦੀ ਰਹੀ ਸੀ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਉਦਯੋਗ ਮੰਤਰਾਲਾ ਨੇ ਦੱਸੀ ਵਾਧੇ ਦੀ ਵਜ੍ਹਾ

ਉਦਯੋਗ ਮੰਤਰਾਲਾ ਨੇ ਕਿਹਾ, ‘‘ਜਨਵਰੀ 2026 ’ਚ ਥੋਕ ਮਹਿੰਗਾਈ ਦਰ ਵਧਣ ਦਾ ਮੁੱਖ ਕਾਰਨ ਮੂਲ ਧਾਤਾਂ ਦੇ ਵਿਨਿਰਮਾਣ, ਹੋਰ ਵਿਨਿਰਮਾਣ, ਗੈਰ-ਖੁਰਾਕੀ ਤੇ ਖੁਰਾਕੀ ਵਸਤਾਂ ਅਤੇ ਕੱਪੜਿਆਂ ਆਦਿ ਦੀਆਂ ਕੀਮਤਾਂ ’ਚ ਵਾਧਾ ਰਿਹਾ।’’ ਥੋਕ ਮੁੱਲ ਸੂਚਕ ਅੰਕ ਦੇ ਅੰਕੜਿਆਂ ਅਨੁਸਾਰ ਜਨਵਰੀ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 1.55 ਫੀਸਦੀ ਰਹੀ, ਜਦਕਿ ਦਸੰਬਰ ’ਚ ਇਸ ’ਚ 0.43 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ :    Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ

ਸਬਜ਼ੀਆਂ ਦੇ ਮਾਮਲੇ ’ਚ ਜਨਵਰੀ ’ਚ ਮਹਿੰਗਾਈ ਦਰ 6.78 ਫੀਸਦੀ ਰਹੀ, ਜਦਕਿ ਦਸੰਬਰ ’ਚ ਇਸ ’ਚ 3.50 ਫੀਸਦੀ ਦੀ ਗਿਰਾਵਟ ਆਈ ਸੀ। ਤਿਆਰ ਉਤਪਾਦਾਂ ’ਚ ਥੋਕ ਮਹਿੰਗਾਈ ਜਨਵਰੀ ’ਚ ਵਧ ਕੇ 2.86 ਫੀਸਦੀ ਹੋ ਗਈ, ਜੋ ਦਸੰਬਰ ’ਚ 1.82 ਫੀਸਦੀ ਸੀ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਗੈਰ-ਖੁਰਾਕੀ ਉਤਪਾਦਾਂ ਦੀ ਸ਼੍ਰੇਣੀ ’ਚ 7.58 ਫੀਸਦੀ ਪਹੁੰਚੀ ਥੋਕ ਮਹਿੰਗਾਈ ਦਰ

ਗੈਰ-ਖੁਰਾਕੀ ਉਤਪਾਦਾਂ ਦੀ ਸ਼੍ਰੇਣੀ ’ਚ ਮਹਿੰਗਾਈ ਜਨਵਰੀ ’ਚ ਤੇਜ਼ ਉਛਾਲ ਨਾਲ 7.58 ਫੀਸਦੀ ਪਹੁੰਚ ਗਈ, ਜਦਕਿ ਦਸੰਬਰ ’ਚ ਇਹ 2.95 ਫੀਸਦੀ ਸੀ। ਈਂਧਨ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਦਰ ’ਚ ਗਿਰਾਵਟ ਜਾਰੀ ਰਹੀ। ਇਹ ਜਨਵਰੀ ’ਚ 4.01 ਫੀਸਦੀ ਰਹੀ, ਜੋ ਦਸੰਬਰ ’ਚ 2.31 ਫੀਸਦੀ ਸੀ।

ਸਰਕਾਰ ਵੱਲੋਂ ਪਿਛਲੇ ਹਫਤੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ ਜਨਵਰੀ ’ਚ ਵਧ ਕੇ 2.75 ਫੀਸਦੀ ਹੋ ਗਈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ ਦੇ ਨਿਰਧਾਰਨ ਲਈ ਪ੍ਰਚੂਨ ਮਹਿੰਗਾਈ ਨੂੰ ਆਧਾਰ ਬਣਾਉਂਦਾ ਹੈ। ਕੇਂਦਰੀ ਬੈਂਕ ਨੇ ਚਾਲੂ ਮਾਲੀ ਸਾਲ 2025-26 ’ਚ ਅਜੇ ਤੱਕ ਰੈਪੋ ਰੇਟ ’ਚ 1.25 ਫੀਸਦੀ ਦੀ ਕਟੌਤੀ ਕੀਤੀ ਹੈ, ਜੋ ਹੁਣ 5.25 ਫੀਸਦੀ ਹੈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News