ਸੋਨੇ ਦੀ ਦਰਾਮਦ ’ਚ ਉਛਾਲ ਤੋਂ ਚਿੰਤਤ ਸਰਕਾਰ, ਟੈਰਿਫ ਛੋਟ ’ਤੇ ਸਖ਼ਤ ਰੁਖ਼ ਅਪਣਾਉਣ ਦੀ ਤਿਆਰੀ!

Wednesday, Feb 18, 2026 - 11:42 AM (IST)

ਸੋਨੇ ਦੀ ਦਰਾਮਦ ’ਚ ਉਛਾਲ ਤੋਂ ਚਿੰਤਤ ਸਰਕਾਰ, ਟੈਰਿਫ ਛੋਟ ’ਤੇ ਸਖ਼ਤ ਰੁਖ਼ ਅਪਣਾਉਣ ਦੀ ਤਿਆਰੀ!

ਬਿਜ਼ਨੈੱਸ ਡੈਸਕ - ਭਾਰਤ ਸਰਕਾਰ ਸੋਨੇ ਦੀ ਦਰਾਮਦ ’ਚ ਉਛਾਲ ਨੂੰ ਲੈ ਕੇ ਚਿਤਤ ਹੈ ਅਤੇ ਇਸ ਨੂੰ ਲੈ ਕੇ ਵੱਡਾ ਅਤੇ ਅਹਿਮ ਕਦਮ ਚੁੱਕਣ ਦੀ ਤਿਆਰੀ ’ਚ ਹੈ। ਸੂਤਰਾਂ ਅਨੁਸਾਰ ਖਾੜੀ ਦੇਸ਼ਾਂ ਦੇ ਸਮੂਹ ਗਲਫ ਕਾਰਪੋਰੇਸ਼ਨ ਕੌਂਸਲ (ਜੀ. ਸੀ. ਸੀ.) ਨਾਲ ਤਜਵੀਜ਼ਤ ਟ੍ਰੇਡ ਡੀਲ ’ਚ ਸਰਕਾਰ ਸਖਤ ਰੁਖ ਅਪਣਾਉਂਦੇ ਹੋਏ ਸੋਨੇ ’ਤੇ ਕਿਸੇ ਵੀ ਤਰ੍ਹਾਂ ਦੀ ਟੈਰਿਫ ਛੋਟ ਨਾ ਦੇਣ ਦੀ ਨੀਤੀ ਅਪਣਾ ਸਕਦੀ ਹੈ। ਇਸ ਦਾ ਮਕਸਦ ਘਰੇਲੂ ਬਾਜ਼ਾਰ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਸੋਨੇ ਦੀ ਦਰਾਮਦ ’ਚ ਅਚਾਨਕ ਆਏ ਉਛਾਲ ਨੂੰ ਕੰਟਰੋਲ ਕਰਨਾ ਹੈ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ

ਸਰਕਾਰ ਦੀ ਚਿੰਤਾ ਦਾ ਮੁੱਖ ਕਾਰਨ ਮਈ 2022 ’ਚ ਭਾਰਤ-ਯੂ. ਏ. ਈ. ਦੇ ਵਿਚਾਲੇ ਲਾਗੂ ਸੀ. ਈ. ਪੀ. ਏ. ਸਮਝੌਤਾ ਰਿਹਾ। ਇਸ ਦੇ ਤਹਿਤ ਭਾਰਤ ਨੇ ਸੋਨੇ ’ਤੇ ਸਿਰਫ 1 ਫੀਸਦੀ ਕਸਟਮ ਡਿਊਟੀ ਤੈਅ ਕੀਤੀ ਸੀ, ਜਿਸ ਨਾਲ 3 ਸਾਲਾਂ ’ਚ ਯੂ. ਏ. ਈ. ਤੋਂ ਦਰਾਮਦ ਲੱਗਭਗ 3 ਗੁਣਾ ਵਧ ਕੇ 16.8 ਅਰਬ ਡਾਲਰ ਤੱਕ ਪਹੁੰਚ ਗਈ। ਕੁਝ ਦਰਾਮਦਾਂ ਨਿਯਮਾਂ ਮੁਤਾਬਕ ਯੋਗ ਨਾ ਹੋਣ ਦੇ ਬਾਵਜੂਦ ਘੱਟ ਟੈਕਸ ਦਾ ਲਾਭ ਉਠਾ ਕੇ ਕੀਤੀਆਂ ਗਈਆਂ, ਜਿਸ ਨਾਲ ਨਿਗਰਾਨੀ ਵਧਾਉਣ ਦੀ ਜ਼ਰੂਰਤ ਪਈ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ

ਜੀ. ਸੀ. ਸੀ. ਦੇਸ਼ਾਂ ’ਚ ਸ਼ਾਮਲ ਹਨ ਇਹ ਦੇਸ਼

ਹੁਣ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜੀ. ਸੀ. ਸੀ. ਦੇਸ਼ਾਂ, ਜਿਨ੍ਹਾਂ ’ਚ ਯੂ. ਏ. ਈ., ਸਊਦੀ ਅਰਬ, ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਸ਼ਾਮਲ ਹਨ, ਦੇ ਨਾਲ ਹੋਣ ਵਾਲੀ ਟ੍ਰੇਡ ਡੀਲ ’ਚ ਅਜਿਹੀ ਸਥਿਤੀ ਦੁਬਾਰਾ ਨਾ ਬਣੇ। ਸਰਕਾਰ ਦਾ ਮੰਨਣਾ ਹੈ ਕਿ ਸੋਨੇ ’ਤੇ ਛੋਟ ਦੇਣ ਨਾਲ ਘਰੇਲੂ ਜਿਊਲਰੀ ਇੰਡਸਟਰੀ ਅਤੇ ਟ੍ਰੇਡ ਬੈਲੇਂਸ ’ਤੇ ਦਬਾਅ ਵਧ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਭਾਰਤ ਦੇ ਆਰਥਿਕ ਹਿੱਤਾਂ ਅਤੇ ਘਰੇਲੂ ਉਦਯੋਗ ਦੀ ਸੁਰੱਖਿਆ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਸੋਨੇ ਨੂੰ ਸੰਵੇਦਨਸ਼ੀਲ ਸ਼੍ਰੇਣੀ ’ਚ ਰੱਖਿਆ ਜਾਵੇਗਾ

ਜੀ. ਸੀ. ਸੀ. ਦੇਸ਼ਾਂ ਨਾਲ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਮਾਲੀ ਸਾਲ 2025 ’ਚ ਇਹ 179 ਅਰਬ ਡਾਲਰ ਤੱਕ ਪਹੁੰਚ ਗਿਆ, ਜਿਸ ’ਚ ਭਾਰਤ ਟੈਕਸਟਾਈਲ, ਜਿਊਲਰੀ, ਫਾਰਮਾ ਅਤੇ ਇੰਜੀਨੀਅਰਿੰਗ ਸਾਮਾਨ ਦੀ ਬਰਾਮਦ ਕਰਦਾ ਹੈ ਅਤੇ ਬਦਲੇ ’ਚ ਕੱਚਾ ਤੇਲ ਅਤੇ ਗੈਸ ਦਰਾਮਦ ਕਰਦਾ ਹੈ। ਸਰਕਾਰ ਹੁਣ ਸੋਨੇ ਨੂੰ ਸੰਵੇਦਨਸ਼ੀਲ ਸ਼੍ਰੇਣੀ ’ਚ ਰੱਖਦੇ ਹੋਏ ਨਵੀਂ ਰਣਨੀਤੀ ਬਣਾਉਣ ’ਤੇ ਜ਼ੋਰ ਦੇ ਰਹੀ ਹੈ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?

ਘਰੇਲੂ ਬਾਜ਼ਾਰ ’ਚ ਸੋਨੇ-ਚਾਂਦੀ ’ਚ ਗਿਰਾਵਟ

ਗਲੋਬਲ ਬਾਜ਼ਾਰਾਂ ਤੋਂ ਮੰਦੀ ਦੀਆਂ ਖਬਰਾਂ ਆਉਣ ਕਾਰਨ ਘਰੇਲੂ ਸਰਾਫਾ ਬਾਜ਼ਾਰ ’ਚ ਸੋਨਾ 2600 ਰੁਪਏ ਡਿੱਗ ਕੇ 1,57,000 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਉੱਥੇ ਹੀ, ਚਾਂਦੀ 7000 ਰੁਪਏ ਦੀ ਗਿਰਾਵਟ ਨਾਲ 2,45,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ।

ਅਮਰੀਕਾ ਡਾਲਰ ’ਚ ਮਜ਼ਬੂਤੀ ਆਉਣ ਅਤੇ ਨਿਵੇਸ਼ਕਾਂ ਦੀ ਖਰੀਦਦਾਰੀ ਕਮਜ਼ੋਰ ਪੈਣ ਤੇ ਮੁਨਾਫਾਵਸੂਲੀ ਨਾਲ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨਾ 80 ਡਾਲਰ ਡਿੱਗ ਕੇ 4920 ਡਾਲਰ ਪ੍ਰਤੀ ਔਂਸ ਰਹਿ ਗਿਆ। ਵਿਦੇਸ਼ਾਂ ’ਚ ਚਾਂਦੀ 7700 ਤੋਂ ਡਿੱਗਦੇ ਹੋਏ 7475 ਸੈਂਟ ਪ੍ਰਤੀ ਔਂਸ ’ਤੇ ਆ ਗਈ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਚਾਂਦੀ ਦੇ ਮਾਰਚ ਮਹੀਨੇ ’ਚ ਡਲਿਵਰੀ ਵਾਲੇ ਇਕਰਾਰਨਾਮੇ ਦੀ ਕੀਮਤ 6,330 ਰੁਪਏ ਭਾਵ 2.64 ਫੀਸਦੀ ਦੀ ਗਿਰਾਵਟ ਨਾਲ 2,33,561 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਦੂਜੇ ਪਾਸੇ, ਅਪ੍ਰੈਲ ਮਹੀਨੇ ’ਚ ਸਪਲਾਈ ਵਾਲੇ ਸੋਨੇ ਦੇ ਇਕਰਾਰਨਾਮੇ ਦਾ ਭਾਅ 2,228 ਰੁਪਏ ਭਾਵ 1.44 ਫੀਸਦੀ ਦੀ ਗਿਰਾਵਟ ਨਾਲ 1,52,532 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News