3 ਮਹੀਨਿਆਂ ਦੀ ਭਾਰੀ ਵਿਕਰੀ ’ਤੇ ਲੱਗੀ ਬ੍ਰੇਕ, ਵਿਦੇਸ਼ੀ ਨਿਵੇਸ਼ਕਾਂ ਨੇ ਕੀਤੀ ਜ਼ੋਰਦਾਰ ਵਾਪਸੀ
Monday, Feb 09, 2026 - 12:11 PM (IST)
ਬਿਜ਼ਨੈੱਸ ਡੈਸਕ - ਲਗਾਤਾਰ 3 ਮਹੀਨਿਆਂ ਦੀ ਭਾਰੀ ਵਿਕਰੀ ਤੋਂ ਬਾਅਦ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਫਰਵਰੀ ਦੇ ਪਹਿਲੇ ਹਫਤੇ ’ਚ ਸ਼ੁੱਧ ਖਰੀਦਦਾਰ ਬਣ ਗਏ ਹਨ। ਬਿਹਤਰ ਜੋਖਿਮ ਧਾਰਨਾ ਅਤੇ ਅਮਰੀਕਾ ਨਾਲ ਹੋਏ ਵਪਾਰਕ ਸਮਝੌਤੇ ਕਾਰਨ ਉਨ੍ਹਾਂ ਨੇ ਭਾਰਤੀ ਇਕਵਿਟੀ ’ਚ 8,100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਇਹ ਨਿਵੇਸ਼ ਹਾਲ ਹੀ ਦੇ ਮਹੀਨਿਆਂ ’ਚ ਹੋਈ ਲਗਾਤਾਰ ਨਿਕਾਸੀ ਤੋਂ ਬਾਅਦ ਆਇਆ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ
ਐੱਫ. ਪੀ. ਆਈ. ਨੇ ਜਨਵਰੀ ’ਚ 35,962 ਕਰੋੜ ਰੁਪਏ, ਦਸੰਬਰ ’ਚ 22,611 ਕਰੋੜ ਰੁਪਏ ਅਤੇ ਨਵੰਬਰ ’ਚ 3,765 ਕਰੋੜ ਰੁਪਏ ਕੱਢੇ ਸਨ। ਐੱਫ. ਪੀ. ਆਈ. ਨੇ ਕੁੱਲ ਮਿਲਾ ਕੇ 2025 ’ਚ ਭਾਰਤੀ ਇਕਵਿਟੀ ’ਚੋਂ ਸ਼ੁੱਧ 1.66 ਲੱਖ ਕਰੋੜ ਰੁਪਏ ਕੱਢੇ ਸਨ। ਇਹ ਨਿਕਾਸੀ ਕਰੰਸੀ ’ਚ ਉਤਰਾਅ-ਚੜ੍ਹਾਅ, ਗਲੋਬਲ ਵਪਾਰਕ ਤਣਾਅ, ਅਮਰੀਕੀ ਟੈਰਿਫ ਦੀ ਚਿੰਤਾ ਅਤੇ ਇਕਵਿਟੀ ਦੇ ਉੱਚੇ ਮੁਲਾਂਕਣ ਕਾਰਨ ਹੋਈ ਸੀ।
ਇਹ ਵੀ ਪੜ੍ਹੋ : RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ ਇਸ ਮਹੀਨੇ (6 ਫਰਵਰੀ ਤੱਕ) 8,129 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਪ੍ਰਿੰਸੀਪਲ ਮੈਨੇਜਰ (ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਹਾਲੀਆ ਖਰੀਦਦਾਰੀ ਜੋਖਿਮ ਲੈਣ ਦੀ ਵਧਦੀ ਸਮਰੱਥਾ ਅਤੇ ਭਾਰਤ ਦੇ ਵਿਕਾਸ ਦੇ ਦ੍ਰਿਸ਼ਟੀਕੋਣ ’ਚ ਨਵੇਂ ਭਰੋਸੇ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
