ਰਤਨ, ਗਹਿਣਾ ਬਰਾਮਦ ਜਨਵਰੀ ’ਚ 5.79 ਫੀਸਦੀ ਘਟ ਕੇ 223.85 ਕਰੋੜ ਡਾਲਰ ’ਤੇ ਪਹੁੰਚੀ : GJEPC
Saturday, Feb 14, 2026 - 02:01 PM (IST)
ਬਿਜ਼ਨੈੱਸ ਡੈਸਕ - ਗਲੋਬਲ ਵਪਾਰ ਦੀ ਉਲਟ ਹਾਲਾਤ ਅਤੇ ਖ਼ਾਸ ਬਾਜ਼ਾਰਾਂ ’ਚ ਟੈਰਿਫ ਸਬੰਧੀ ਦਬਾਅ ਦਰਮਿਆਨ, ਭਾਰਤ ਦੀ ਰਤਨ ਅਤੇ ਗਹਿਣਾ ਬਰਾਮਦ ਜਨਵਰੀ ’ਚ ਸਾਲਾਨਾ ਆਧਾਰ ’ਤੇ 5.79 ਫੀਸਦੀ ਘਟ ਕੇ 223.85 ਕਰੋੜ ਡਾਲਰ ਰਹਿ ਗਈ। ਰਤਨ ਅਤੇ ਗਹਿਣਾ ਬਰਾਮਦ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਜੀ. ਜੇ. ਈ. ਪੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਸਾਲ ਦੀ ਇਸੇ ਮਿਆਦ, ਜਨਵਰੀ 2025 ’ਚ ਕੁੱਲ ਬਰਾਮਦ 237.60 ਕਰੋੜ ਡਾਲਰ ਦੀ ਹੋਈ ਸੀ। ਹਾਲਾਂਕਿ, ਅਪ੍ਰੈਲ 2025-ਜਨਵਰੀ 2026 ਦੌਰਾਨ ਕੁੱਲ ਬਰਾਮਦ ਸਥਿਰ ਰਹੀ, ਜੋ ਪਿਛਲੇ ਸਾਲ ਇਸੇ ਸਮੇਂ ਦੀ 2333.47 ਕਰੋੜ ਡਾਲਰ ਦੀ ਬਰਾਮਦ ਦੇ ਮੁਕਾਬਲੇ 0.64 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 2318.58 ਕਰੋੜ ਡਾਲਰ ਰਹੀ। ਬਰਾਮਦ ਦੇ ਨਤੀਜਿਆਂ ’ਤੇ ਅਮਰੀਕਾ ਨੂੰ ਹੋਣ ਵਾਲੀ ਬਰਾਮਦ ’ਚ ਭਾਰੀ ਕਮੀ ਦਾ ਕਾਫ਼ੀ ਅਸਰ ਪਿਆ, ਜੋ ਭਾਰਤ ਦਾ ਸਭ ਤੋਂ ਵੱਡਾ ਰਤਨ ਅਤੇ ਗਹਿਣਾ ਦਾ ਬਰਾਮਦ ਟਿਕਾਣਾ ਹੈ। ਉੱਥੇ ਜ਼ਿਆਦਾ ਟੈਰਿਫ ਅਤੇ ਮੁੱਲ ’ਚ ਕਮੀ ਕਾਰਨ ਬਰਾਮਦ ’ਚ 45 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ।
ਇਹ ਵੀ ਪੜ੍ਹੋ : Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ
ਇਸ ਦੌਰਾਨ, ਭਾਰਤ ਨੇ ਆਪਣੇ ਬਰਾਮਦ ਬਾਜ਼ਾਰਾਂ ਨੂੰ ਸਫਲਤਾਪੂਰਵਕ ਹੋਰਨਾਂ ਖੇਤਰਾਂ ਵੱਲ ਮੋੜਿਆ ਹੈ ਅਤੇ ਅਪ੍ਰੈਲ 2025-ਜਨਵਰੀ 2026 ਦੌਰਾਨ ਸੰਯੁਕਤ ਅਰਬ ਅਮੀਰਾਤ ਨੂੰ ਬਰਾਮਦ 23.71 ਫੀਸਦੀ ਵਧੀ, ਹਾਂਗਕਾਂਗ ਨੂੰ ਬਰਾਮਦ 33.5 ਫੀਸਦੀ ਵਧੀ, ਜਦਕਿ ਆਸਟ੍ਰੇਲੀਆ ਅਤੇ ਫਰਾਂਸ ’ਚ 36 ਫੀਸਦੀ ਤੋਂ ਵੱਧ ਦਾ ਮਜ਼ਬੂਤ ਵਾਧਾ ਹੋਇਆ। ਬੈਲਜੀਅਮ, ਥਾਈਲੈਂਡ ਅਤੇ ਇਜ਼ਰਾਈਲ ਵਰਗੇ ਦੂਜੇ ਬਾਜ਼ਾਰਾਂ ’ਚ ਵੀ ਦਹਾਈ ਅੰਕ ’ਚ ਵਾਧਾ ਦਰਜ ਕੀਤਾ ਗਿਆ। ਜੀ. ਜੇ. ਈ. ਪੀ. ਸੀ. ਦੇ ਪ੍ਰਧਾਨ ਕਿਰੀਟ ਭੰਸਾਲੀ ਨੇ ਕਿਹਾ, ‘‘ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖਰੜੇ ਦੇ ਐਲਾਨ ਨਾਲ ਬਹੁਤ ਜ਼ਰੂਰੀ ਰਾਹਤ ਮਿਲੀ ਹੈ। ਗਹਿਣਿਆਂ ’ਤੇ ਸੋਧਿਆ ਹੋਇਆ 18 ਫੀਸਦੀ ਟੈਰਿਫ ਅਤੇ ਹੀਰੇ ਤੇ ਰੰਗੀਨ ਪੱਥਰਾਂ ’ਤੇ ਜ਼ੀਰੋ ਟੈਰਿਫ, ਹੀਰਾ, ਰੰਗੀਨ ਪੱਥਰ ਅਤੇ ਜੜੇ ਸੋਨੇ ਦੇ ਗਹਿਣਿਆਂ ’ਚ ਮੁੱਖ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਭਾਰਤ ਨੂੰ ਬਿਹਤਰ ਸਥਿਤੀ ’ਚ ਰੱਖੇਗਾ।’’
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
