ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

Friday, Feb 20, 2026 - 06:04 PM (IST)

ਜੀਤ ਅਡਾਣੀ ਨੇ AI ’ਚ ਆਤਮ-ਨਿਰਭਰ ਢਾਂਚੇ ’ਤੇ ਦਿੱਤਾ ਜ਼ੋਰ

ਬਿਜ਼ਨੈੱਸ ਡੈਸਕ - ਅਡਾਣੀ ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਜੀਤ ਅਡਾਣੀ ਨੇ ‘ਇੰਡੀਆ ਏ. ਆਈ. ਇੰਪੈਕਟ ਸਮਿਟ’ ’ਚ ਕਿਹਾ ਕਿ ਭਾਰਤ ਨੂੰ ਦਰਾਮਦ ’ਤੇ ਨਿਰਭਰ ਰਹਿਣ ਦੇ ਬਦਲ ਵਜੋਂ ਆਪਣਾ ਸਵੈ-ਨਿਰਭਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਬੁਨਿਆਦੀ ਢਾਂਚਾ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਏ. ਆਈ. ਭਵਿੱਖ ’ਚ ਰਾਸ਼ਟਰੀ ਪ੍ਰਭੂਸੱਤਾ ਨੂੰ ਪ੍ਰਭਾਸ਼ਿਤ ਕਰੇਗਾ ਅਤੇ ਊਰਜਾ, ਕੰਪਿਊਟ ਤੇ ਕਲਾਊਡ ਇਸ ਦੇ 3 ਪ੍ਰਮੁੱਖ ਥੰਮ੍ਹ ਹਨ।

ਇਹ ਵੀ ਪੜ੍ਹੋ :     100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਇਹ ਵੀ ਪੜ੍ਹੋ :     ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ

ਅਡਾਣੀ ਨੇ ਊਰਜਾ ਸੁਰੱਖਿਆ ਨੂੰ ‘ਬੌਧਿਕ ਸੁਰੱਖਿਆ’ ਦੱਸਦਿਆਂ ਅਕਸ਼ੈ ਊਰਜਾ ਆਧਾਰਿਤ ਏ. ਆਈ. ਡਾਟਾ ਕੇਂਦਰਾਂ ਦੇ ਵਿਕਾਸ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਲਾਊਡ ਪ੍ਰਭੂਸੱਤਾ ਦਾ ਅਰਥ ਵੱਖ-ਵੱਖ ਹੋਣਾ ਨਹੀਂ, ਸਗੋਂ ਖੁਦਮੁਖਤਿਆਰੀ ਹੈ ਅਤੇ ਭਾਰਤ ਦੀਆਂ ਮਹੱਤਵਪੂਰਨ ਏ. ਆਈ. ਲੋੜਾਂ ਘਰੇਲੂ ਪੱਧਰ ’ਤੇ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਸਮੂਹ ਨੇ ਹਰਿਤ-ਊਰਜਾ ਆਧਾਰਿਤ ਏ. ਆਈ. ਮੰਚਾਂ ਲਈ 100 ਅਰਬ ਡਾਲਰ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ :    ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News