ਚੀਨ ਤੋਂ ਖਤਰੇ ਦਰਮਿਆਨ ਤਾਈਵਾਨ ਨੇ ਕੀਤਾ ਫੌਜੀ ਅਭਿਆਸ

Wednesday, Sep 15, 2021 - 03:46 PM (IST)

ਚੀਨ ਤੋਂ ਖਤਰੇ ਦਰਮਿਆਨ ਤਾਈਵਾਨ ਨੇ ਕੀਤਾ ਫੌਜੀ ਅਭਿਆਸ

ਜਿਆਦੋਂਗ (ਤਾਈਵਾਨ) (ਏ. ਪੀ.)-ਤਾਈਵਾਨ ਦੇ ਸਵਦੇਸ਼ ਨਿਰਮਿਤ ਲੜਾਕੂ ਜਹਾਜ਼ ਅਮਰੀਕਾ ਵੱਲੋਂ ਬਣਾਏ ਗਏ ਐੱਫ-16 ਵੀ, ਫ੍ਰਾਂਸੀਸੀ ਜਹਾਜ਼ ਮਿਰਾਜ 2000-5 ਅਤੇ ਈ-5ਕੇ ਬੁੱਧਵਾਰ ਤੜਕੇ ਹਮਲੇ ਦੇ ਵਿਰੁੱਧ ਅਭਿਆਸ ਲਈ ਜਿਆਦੋਂਗ ’ਚ ਉਤਰੇ। ਉਨ੍ਹਾਂ ਨੇ ਇਹ ਪਤਾ ਲਗਾਉਣ ਲਈ ਅਭਿਆਸ ਕੀਤਾ ਕਿ ਜੇ ਦੁਸ਼ਮਣ ਦੀ ਫੌਜ ਨੇ ਉਨ੍ਹਾਂ ਦੇ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਾ ਦਿੰਦੀ ਹੈ ਤਾਂ ਉਹ ਅਜਿਹੀ ਸਥਿਤੀ ’ਚ ਕੀ ਕਰਨਗੇ। ਇਹ ਤਾਈਵਾਨ ਦੇ ਪੰਜ ਦਿਨਾ ਹਾਨ ਗੁਆਂਗ ਫੌਜੀ ਅਭਿਆਸ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਚੀਨੀ ਹਮਲੇ ਦੀ ਸਥਿਤੀ ’ਚ ਇਸ ਟਾਪੂ ਦੀ ਫੌਜ ਨੂੰ ਤਿਆਰ ਰੱਖਣਾ ਹੈ। ਚੀਨ ਤਾਈਵਾਨ 'ਤੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਦਾ ਹੈ।

ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਦੇ ਇਸ ਸਾਲ ਹਿਹ ਸਾਲਾਨਾ ਅਭਿਆਸ ਛੋਟੇ ਪੱਧਰ ’ਤੇ ਕੀਤਾ ਗਿਆ। ਪਿਛਲੇ ਦੋ ਸਾਲਾਂ ’ਚ ਚੀਨ ਤੋਂ ਖਤਰਾ ਵਧਿਆ ਹੈ। ਚੀਨ ਦੀ ਪੀਪੁਲਜ਼ ਲਿਬਰੇਸ਼ਨ ਆਰਮੀ ਤਾਈਵਾਨ ਦੀ ਹਵਾਈ ਫੌਜ ਨੂੰ ਡਰਾਉਣ ਅਤੇ ਤਸੀਹੇ ਦੇਣ ਦੀ ਕੋਸ਼ਿਸ਼ ’ਚ ਲਗਭਗ ਰੋਜ਼ਾਨਾ ਆਪਣੇ ਹਵਾਈ ਖੇਤਰ ’ਚ ਲੜਾਕੂ ਜਹਾਜ਼ਾਂ ਨੂੰ ਉਡਾਉਂਦੀ ਹੈ। ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਵਧਦੀਆਂ ਫੌਜੀ ਗਤੀਵਿਧੀਆਂ ਨਾਲ ਯੁੱਧ ਦੀ ਸਥਿਤੀ ਪੈਦਾ ਨਹੀਂ ਹੋਵੇਗੀ। ਪਿਛਲੇ ਦੋ ਸਾਲਾਂ ’ਚ ਤਾਈਵਾਨ ਨੇ ਅਮਰੀਕਾ ਤੋਂ ਮਿਜ਼ਾਈਲਾਂ ਖਰੀਦਣ ਦੀ ਪ੍ਰਕਿਰਿਆ ’ਚ ਵੀ ਤੇਜ਼ੀ ਲਿਆਂਦੀ ਹੈ। ਚੀਨ ਦੇ ਤਾਈਵਾਨ ਮਾਮਲਿਆਂ ਦੇ ਦਫਤਰ ਦੇ ਬੁਲਾਰੇ ਨੇ ਬੁੱਧਵਾਰ ਤਾਈਵਾਨ ਦੀ ਸੱਤਾਧਾਰੀ ਪਾਰਟੀ ਨੂੰ ਦੱਸਿਆ, ‘‘ਤੁਸੀਂ ਕਿਸੇ ਵੀ ਤਰ੍ਹਾਂ ਇਤਿਹਾਸਕ ਅਤੇ ਕਾਨੂੰਨੀ ਤੱਥ ਨੂੰ ਨਹੀਂ ਬਦਲ ਸਕਦੇ ਕਿ ਤਾਈਵਾਨ ਚੀਨ ਦਾ ਹਿੱਸਾ ਹੈ।’’


author

Manoj

Content Editor

Related News