ਸੂਡਾਨ ਹਾਦਸੇ ''ਚ ਮਾਰੇ ਗਏ ਭਾਰਤੀਆਂ ਦੀ ਮਿ੍ਤਕ ਦੇਹਾਂ ਅੱਜ ਪੁੱਜਣਗੀਆਂ ਭਾਰਤ

12/10/2019 4:09:17 PM

ਖਰਟੂਮ (ਭਾਸ਼ਾ): ਸੂਡਾਨ ਵਿਚ ਬੀਤੇ ਹਫਤੇ ਸਿਰੇਮਿਕ ਫੈਕਟਰੀ ਵਿਚ ਦਰਦਨਾਕ ਅਗਨੀਕਾਂਡ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਹੁਣ ਤੱਕ ਪਛਾਣੀਆਂ ਜਾ ਚੁੱਕੀਆਂ 14 ਭਾਰਤੀਆਂ ਦੀਆਂ ਲਾਸ਼ਾਂ ਅੱਜ ਭਾਵ ਮੰਗਲਵਾਰ ਨੂੰ ਭਾਰਤ ਭੇਜੀਆਂ ਜਾਣਗੀਆਂ। ਭਾਰਤੀ ਮਿਸ਼ਨ ਨੇ ਇੱਥੇ ਇਹ ਜਾਣਕਾਰੀ ਦਿੱਤੀ। ਸੂਡਾਨ ਦੀ ਰਾਜਧਾਨੀ ਖਰਟੂਮ ਵਿਚ 3 ਦਸੰਬਰ ਨੂੰ ਐੱਲ.ਪੀ.ਜੀ. ਟੈਂਕਰ ਵਿਚ ਹੋਏ ਧਮਾਕੇ ਨਾਲ ਸੀਲਾ ਸਿਰੇਮਿਕ ਫੈਕਟਰੀ ਤਬਾਹ ਹੋ ਗਈ ਸੀ, ਜਿਸ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ 130 ਲੋਕ ਜ਼ਖਮੀ ਹੋਏ ਸਨ। ਮਿ੍ਤਕਾਂ ਵਿਚ 18 ਭਾਰਤੀ ਸਨ। ਘਟਨਾ ਦੇ ਬਾਅਦ 16 ਭਾਰਤੀ ਲਾਪਤਾ ਹੋ ਗਏ ਸਨ। 

 

ਭਾਰਤੀ ਦੂਤਾਵਾਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਉਹਨਾਂ ਮਿ੍ਤਕ ਭਾਰਤੀਆਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਸੀ ਜਿਹਨਾਂ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। 

 

ਦੂਤਾਵਾਸ ਨੇ ਸੋਮਵਾਰ ਨੂੰ ਟਵੀਟ ਕੀਤਾ,''ਖਰਟੂਮ ਦੀ ਸਿਰੇਮਿਕ ਫੈਕਟਰੀ ਵਿਚ ਭਾਰਤੀਆਂ ਦੀ ਮੌਤ ਦੇ ਸੰਬੰਧ ਵਿਚ ਦੂਤਾਵਾਸ ਨੇ ਲਾਸ਼ਾਂ ਦੀ ਪਛਾਣ ਕਰ ਲਈ ਹੈ ਅਤੇ ਪਛਾਣੀਆਂ ਜਾ ਚੁੱਕੀਆਂ 14 ਲਾਸ਼ਾਂ ਦੀਆਂ ਮੈਡੀਕਲ-ਕਾਨੂੰਨ ਨਾਲ ਸਬੰਧਤ ਰਸਮਾਂ ਪੂਰੀਆਂ ਕਰਨ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ।''

 

ਦੂਤਾਵਾਸ ਨੇ ਦੱਸਿਆ,''ਮਿ੍ਤਕਾਂ ਦੀਆਂ ਲਾਸ਼ਾਂ ਮੰਗਲਵਾਰ (ਕੱਲ) ਤੋਂ ਭਾਰਤ ਭੇਜਣੀਆਂ ਸ਼ੁਰੂ ਕੀਤੀਆਂ ਜਾਣਗੀਆਂ।''


Vandana

Content Editor

Related News