ਦਿਨ 'ਚ ਪੜ੍ਹਾਈ, ਰਾਤ ਨੂੰ ਸਕੂਟੀ 'ਤੇ ਫੂਡ ਡਿਲਿਵਰੀ, ਕੁੜੀ ਦੇ ਜਜ਼ਬੇ ਨੂੰ ਲੋਕਾਂ ਨੇ ਕੀਤਾ ਸਲਾਮ
Monday, Aug 01, 2022 - 04:13 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਪਾਕਿਸਤਾਨ ਦੀ ਰਹਿਣ ਵਾਲੀ ਕੁੜੀ ਮੀਰਾਬ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਸਲ ਵਿਚ ਮੀਰਾਬ ਰਾਤ ਵੇਲੇ ਫਾਸਟ ਫੂਡ ਕੰਪਨੀ KFC (Kentucky Fried Chicken) ਲਈ ਫੂਡ ਡਿਲਿਵਰੀ ਕਰਦੀ ਹੈ ਅਤੇ ਦਿਨ ਵੇਲੇ ਆਪਣੀ ਪੜ੍ਹਾਈ। ਮੀਰਾਬ ਫੈਸ਼ਨ ਡਿਜ਼ਾਈਨਿੰਗ ਵਿਚ ਗ੍ਰੈਜੁਏਸ਼ਨ ਕਰ ਰਹੀ ਹੈ। ਉਸ ਦਾ ਉਦੇਸ਼ ਆਉਣ ਵਾਲੇ ਕੁਝ ਸਾਲਾਂ ਵਿਚ ਆਪਣਾ ਫੈਸ਼ਨ ਬ੍ਰਾਂਡ ਲਾਂਚ ਕਰਨਾ ਹੈ। ਮੀਰਾਬ ਦੇ ਇਸ ਜਜ਼ਬੇ ਦੀ ਇੰਟਰਨੈੱਟ 'ਤੇ ਯੂਜ਼ਰਸ ਕਾਫੀ ਤਾਰੀਫ਼ ਕਰ ਰਹੇ ਹਨ।
ਮਿਹਨਤੀ ਮੀਰਾਬ ਦਾ ਕਹਾਣੀ ਲਾਹੌਰ (ਪਾਕਿਸਤਾਨ) ਦੀ ਰਹਿਣ ਵਾਲੀ ਫਿਜ਼ਾ ਇਜਾਜ਼ ਨੇ ਲਿੰਕਡਾਈਨ 'ਤੇ ਪਿਛਲੇ ਹਫ਼ਤੇ ਸ਼ੇਅਰ ਕੀਤੀ ਸੀ। ਫਿਜ਼ਾ ਯੂਨੀਲੀਵਰ ਵਿਚ 'ਗਲੋਬਲ ਬ੍ਰਾਂਡ ਲੀਡ' ਦੇ ਤੌਰ 'ਤੇ ਕੰਮ ਕਰ ਰਹੀ ਹੈ। ਫਿਜਾ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਮੀਰਾਬ ਨਾਲ ਉਸ ਦੀ ਗੱਲ ਹੋਈ। ਉਹਨਾਂ ਨੇ ਮੀਰਾਬ ਤੋਂ ਉਸ ਦੇ ਕੰਮ, ਬਾਈਕ ਰਾਈਡਿੰਗ ਸਕਿਲ ਅਤੇ ਪਸੰਦ ਨੂੰ ਲੈ ਕੇ ਸਵਾਲ ਕੀਤੇ। ਫਿਜ਼ਾ ਮੁਤਾਬਕ ਉਸ ਨੇ ਕੇ.ਐੱਫ.ਸੀ. ਵਿਚ ਖਾਣਾ ਆਰਡਰ ਕੀਤਾ ਸੀ। ਆਰਡਰ ਕਰਨ ਦੇ ਬਾਅਦ ਕਾਲ ਆਈ। ਆਵਾਜ਼ ਮਹਿਲਾ ਦੀ ਸੀ। ਮਹਿਲਾ ਨੇ ਕਿਹਾ ਕਿ ਮੈਂ ਤੁਹਾਡੀ ਰਾਈਡਰ ਬੋਲ ਰਹੀ ਹਾਂ। ਆਵਾਜ਼ ਸੁਣਦੇ ਹੀ ਫਿਜ਼ਾ ਕਾਫੀ ਉਤਸੁਕ ਸੀ। ਉਹ ਆਪਣੇ ਦੋਸਤਾਂ ਨਾਲ ਬਾਹਰ ਆਈ ਅਤੇ ਆਰਡਰ ਦਾ ਇੰਤਜ਼ਾਰ ਕਰਨ ਲੱਗੀ। ਇਸੇ ਦੌਰਾਨ ਮੀਰਾਬ ਨਾਲ ਉਸ ਦੀ ਲੰਬੀ ਗੱਲਬਾਤ ਹੋਈ।
ਫਿਜ਼ਾ ਦੀ ਪੋਸਟ ਦੇ ਮੁਤਾਬਕ ਮੀਰਾਬ ਲਾਹੌਰ ਦੇ ਵੁਹਾਨਾਬਾਦ ਇਲਾਕੇ ਦੀ ਰਹਿਣ ਵਾਲੀ ਹੈ। ਉਹ ਫੈਸ਼ਨ ਡਿਜ਼ਾਈਨਿੰਗ ਵਿਚ ਗ੍ਰੈਜੁਏਸ਼ਨ ਕਰ ਰਹੀ ਹੈ। ਕੇ.ਐੱਫ.ਸੀ. ਵਿਚ ਨਾਈਟ ਡਿਊਟੀ ਕਰ ਕੇ ਫੂਡ ਡਿਲਿਵਰੀ ਕਰਦੀ ਹੈ। ਤਿੰਨ ਸਾਲ ਤੱਕ ਮੀਰਾਬ ਰਾਈਡਰ ਦੇ ਤੌਰ 'ਤੇ ਕੰਮ ਕਰੇਗੀ। ਗ੍ਰੈਜੁਏਸ਼ਨ ਦੇ ਬਾਅਦ ਉਹ ਖੁਦ ਦਾ ਫੈਸ਼ਨ ਬ੍ਰਾਂਡ ਲਾਂਚ ਕਰਨ ਦੀ ਤਿਆਰੀ ਵਿਚ ਹੈ। ਫਿਜ਼ਾ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਮੀਰਾਬ ਦੀ ਪੜ੍ਹਾਈ ਦਾ ਖਰਚਾ ਇਕ ਸੰਸਥਾ ਕਰਦੀ ਹੈ ਪਰ ਉਹ ਆਪਣੇ ਪਰਿਵਾਰ ਦੀ ਮਦਦ ਅਤੇ ਹੋਰ ਖਰਚਿਆਂ ਲਈ ਕੰਮ ਕਰ ਰਹੀ ਹੈ।ਕੇ.ਐੱਫ.ਸੀ. ਪਾਕਿਸਤਾਨ ਦੀ ਚੀਫ ਪੀਪਲ ਅਫਸਰ ਅਸਮਾ ਯੁਸੂਫ ਦਾ ਵੀ ਇਸ ਪੋਸਟ 'ਤੇ ਕੁਮੈਂਟ ਆਇਆ। ਉਹਨਾਂ ਨੇ ਪੋਸਟ ਵਿਚ ਮੀਰਾਬ ਦੀ ਕਹਾਣੀ ਸ਼ੇਅਰ ਕਰਨ ਲਈ ਫਿਜ਼ਾ ਦਾ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਹਮਲੇ 'ਚ ਯੂਕ੍ਰੇਨ ਦੇ ਸਭ ਤੋਂ ਵੱਡੇ ਕਾਰੋਬਾਰੀ ਦੀ ਮੌਤ, ਕਹਾਉਂਦਾ ਸੀ Grain Tycoon
ਗੋਪੀ ਸਿਰਨੀ ਨਾਮ ਦੇ ਸ਼ਖ਼ਸ ਨੇ ਲਿਖਿਆ ਕਿ ਮੀਰਾਬ ਦੀ ਕਹਾਣੀ ਪ੍ਰੇਰਣਾਦਾਇਕ ਹੈ। ਉੱਥੇ ਇਕ ਹੋਰ ਸ਼ਖ਼ਸ ਨੇ ਮੀਰਾਬ ਦੀ ਤਾਰੀਫ਼ ਕੀਤੀ।ਉਸ ਨੇ ਲਿਖਿਆ ਕਿ ਮੈਂ ਤੁਹਾਡੀ ਬਹਾਦਰੀ ਦੀ ਤਾਰੀਫ਼ ਕਰਦਾ ਹਾਂ। ਤੁਸੀਂ ਇਹ ਕੰਮ ਆਪਣੇ ਪਰਿਵਾਰ ਦੀ ਮਦਦ ਲਈ ਕਰ ਰਹੇ ਹੋ।ਤੁਸੀਂ ਸਮਾਜ ਵਿਚ ਸਕਰਾਤਮਕਤਾ ਫੈਲਾ ਰਹੇ ਹੋ।ਫਿਜ਼ਾ ਦੀ ਇਸ ਪੋਸਟ ਨੂੰ ਲਿੰਕਡਾਈਨ 'ਤੇ 52 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਉੱਥੇ ਡੇਢ ਹਜ਼ਾ ਤੋਂ ਵੱਧ ਲੋਕਾਂ ਨੇ ਕੁਮੈਂਟ ਕੀਤਾ ਹੈ।